ਕੈਨੇਡਾ ਦੇ ਖ਼ਾਲਸਾ ਸਕੂਲ ਦੀ ਬੱਸ ਨਾਲ ਹਾਦਸਾ, 11 ਜ਼ਖ਼ਮੀ
ਵੈਨਕੂਵਰ, 10 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਖਾਲਸਾ ਸਕੂਲ ਦੀ ਬੱਸ ਬੇਕਾਬੂ ਹੋ ਕੇ ਇਕ ਘਰ ਵਿਚ ਜਾ ਵੱਜੀ ਅਤੇ 10 ਬੱਚਿਆਂ ਸਣੇ 11 ਜਣੇ ਜ਼ਖਮੀ ਹੋ ਗਏ। ਹਾਦਸੇ ਦੀ ਖਬਰ ਪੰਜਾਬੀ ਪਰਵਾਰਾਂ ਤੱਕ ਪੁੱਜੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਹਾਦਸਾ ਬੀ.ਸੀ. ਦੇ ਬਰਨਬੀ ਸ਼ਹਿਰ ਵਿਚ ਵਾਪਰਿਆ ਅਤੇ ਜ਼ਖਮੀ ਬੱਚਿਆਂ ਦੀ […]
By : Editor Editor
ਵੈਨਕੂਵਰ, 10 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਖਾਲਸਾ ਸਕੂਲ ਦੀ ਬੱਸ ਬੇਕਾਬੂ ਹੋ ਕੇ ਇਕ ਘਰ ਵਿਚ ਜਾ ਵੱਜੀ ਅਤੇ 10 ਬੱਚਿਆਂ ਸਣੇ 11 ਜਣੇ ਜ਼ਖਮੀ ਹੋ ਗਏ। ਹਾਦਸੇ ਦੀ ਖਬਰ ਪੰਜਾਬੀ ਪਰਵਾਰਾਂ ਤੱਕ ਪੁੱਜੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਹਾਦਸਾ ਬੀ.ਸੀ. ਦੇ ਬਰਨਬੀ ਸ਼ਹਿਰ ਵਿਚ ਵਾਪਰਿਆ ਅਤੇ ਜ਼ਖਮੀ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬਰਨਬੀ ਆਰ.ਸੀ.ਐਮ.ਪੀ. ਦੇ ਬੁਲਾਰੇ ਮਾਈਕ ਕਲਾਅ ਨੇ ਦੱਸਿਆ ਕਿ ਕਿਸੇ ਬੱਚੇ ਨੂੰ ਗੰਭੀਰ ਸੱਟਾਂ ਨਹੀਂ ਵੱਜੀਆਂ ਅਤੇ ਹਾਦਸੇ ਪਿਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਉਂਦੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਡੀ ਨਾਲ ਟਕਰਾਉਣ ਮਗਰੋਂ ਖਾਲਸਾ ਸਕੂਲ ਦੀ ਬੱਸ ਬੇਕਾਬੂ ਹੋ ਗਈ ਅਤੇ ਸੜਕ ਦੇ ਇਕ ਪਾਸੇ ਬਣੇ ਮਕਾਨ ਵਿਚ ਜਾ ਵੱਜੀ।
ਬੀ.ਸੀ. ਦੇ ਬਰਨਬੀ ਸ਼ਹਿਰ ਵਿਚ ਵਾਪਰਿਆ ਵਾਪਰਿਆ ਹਾਦਸਾ
ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਚਿਆਂ ਨੂੰ ਸਕੂਲ ਲਿਜਾਇਆ ਜਾ ਰਿਹਾ ਸੀ। ਬੱਸ ਡਰਾਈਵਰ ਦੇ ਨਸ਼ੇ ਵਿਚ ਹੋਣ ਦੀ ਸੰਭਾਵਨਾ ਵੀ ਪੁਲਿਸ ਨੇ ਰੱਦ ਕਰ ਦਿਤੀ ਅਤੇ ਪੁਲਿਸ ਹਾਦਸੇ ਦੇ ਅਸਲ ਕਾਰਨਾਂ ਬਾਰੇ ਪਤਾ ਕਰਨ ਦੇ ਯਤਨ ਕਰ ਰਹੀ ਹੈ। ਗੱਡੀਆਂ ਦੇ ਜਾਣਕਾਰਾਂ ਨੂੰ ਮੌਕੇ ’ਤੇ ਸੱਦਿਆ ਗਿਆ ਤਾਂਕਿ ਹਾਦਸੇ ਦੇ ਕਾਰਨਾਂ ਬਾਰੇ ਸਹੀ ਅੰਦਾਜ਼ਾ ਲਾਇਆ ਜਾ ਸਕੇ। ਹਾਦਸੇ ਮਗਰੋਂ ਇਹ ਸਵਾਲ ਜ਼ਰੂਰ ਉਠ ਰਿਹਾ ਹੈ ਕਿ ਰਿਹਾਇਸ਼ੀ ਇਲਾਕੇ ਵਿਚੋਂ ਲੰਘ ਰਹੀ ਸਕੂਲ ਬੱਸ ਦੀ ਰਫਤਾਰ ਐਨੀ ਜ਼ਿਆਦਾ ਕਿਉਂ ਸੀ ਜੋ ਬੇਕਾਬੂ ਹੋਣ ਮਗਰੋਂ ਇਕ ਘਰ ਦੀ ਕੰਧ ਤੋੜਦੀ ਹੋਈ ਅੰਦਰ ਦਾਖਲ ਹੋ ਗਈ।