ਕੈਨੇਡਾ 'ਚ ਮਹਿਲਾਵਾਂ ਨੇ ਨੱਚ-ਟੱਪ ਕੇ ਮਨਾਇਆ ਤੀਆਂ ਦਾ ਮੇਲਾ 2024
ਓਨਟਾਰੀਓ, 11 ਮਈ (ਗੁਰਜੀਤ ਕੌਰ)- ਤੀਆਂ ਦੇ ਮੇਲੇ ਦਾ ਸਾਰੀਆਂ ਕੁੜੀਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਬਰੈਂਪਟਨ 'ਚ 11 ਮਈ ਨੂੰ ਸੀਏਏ ਸੈਂਟਰ 'ਚ 'ਤੀਆਂ ਦਾ ਮੇਲਾ 2024' ਦਾ ਆਯੋਜਨ ਕੀਤਾ ਗਿਆ ਜਿਸ 'ਚ ਵੱਡੀ ਗਿਣਤੀ 'ਚ ਮੁਟਿਆਰਾਂ ਸਜ-ਧੱਜ ਕੇ ਪਹੁੰਚੀਆਂ। ਤੀਆਂ ਦੇ ਮੇਲੇ 'ਚ ਫੋਟੋ ਬੂਥ ਦਾ ਵੀ ਪ੍ਰਬੰਧ ਕੀਤਾ ਗਿਆ ਸੀ […]
By : Hamdard Tv Admin
ਓਨਟਾਰੀਓ, 11 ਮਈ (ਗੁਰਜੀਤ ਕੌਰ)- ਤੀਆਂ ਦੇ ਮੇਲੇ ਦਾ ਸਾਰੀਆਂ ਕੁੜੀਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਬਰੈਂਪਟਨ 'ਚ 11 ਮਈ ਨੂੰ ਸੀਏਏ ਸੈਂਟਰ 'ਚ 'ਤੀਆਂ ਦਾ ਮੇਲਾ 2024' ਦਾ ਆਯੋਜਨ ਕੀਤਾ ਗਿਆ ਜਿਸ 'ਚ ਵੱਡੀ ਗਿਣਤੀ 'ਚ ਮੁਟਿਆਰਾਂ ਸਜ-ਧੱਜ ਕੇ ਪਹੁੰਚੀਆਂ। ਤੀਆਂ ਦੇ ਮੇਲੇ 'ਚ ਫੋਟੋ ਬੂਥ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸ 'ਤੇ ਮਹਿਲਾਵਾਂ ਨੇ ਖੂਬ ਫੋਟੋਆਂ ਖਿਚਾਈਆਂ। ਇਸ ਦੇ ਨਾਲ ਹੀ ਸੂਟਾਂ ਅਤੇ ਪੰਜਾਬੀ ਜੁੱਤੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਅਤੇ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਹਾਲ ਦੇ ਅੰਦਰ ਮਹਿਲਾਵਾਂ ਦਾ ਬਹੁਤ ਜ਼ਿਆਦਾ ਇਕੱਠ ਸੀ ਅਤੇ ਖੂਬ ਨੱਚ ਟੱਪ ਕੇ ਮਹਿਲਾਵਾਂ ਵੱਲੋਂ ਮੇਲੇ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਕਾਫੀ ਰੰਗਾਰੰਗ ਪ੍ਰੋਗਰਾਮ ਵੀ ਉਲੀਕੇ ਗਏ ਜਿਵੇਂ ਕਿ ਗਿੱਧਾ, ਭੰਗੜਾ ਅਤੇ ਇਸ ਤੋਂ ਇਲਾਵਾ ਕਾਫੀ ਮਸ਼ਹੂਰ ਕਲਾਕਾਰ- ਜੈਨੀ ਜੋਹਲ, ਮਨਪ੍ਰੀਤ ਟੂਰ, ਗੀਤਾ ਜੈਲਦਾਰ, ਸਾਰਥਕ, ਸ਼ਿਵਜੋਤ ਅਤੇ ਹੋਰ ਵੀ ਕਈ ਗੀਤਕਾਰ ਪਹੁੰਚੇ ਜਿੰਨ੍ਹਾਂ ਵੱਲੋਂ ਸਟੇਜ਼ 'ਤੇ ਖੂਬ ਰੌਣਕਾਂ ਲਗਾਈਆਂ ਗਈਆਂ। ਤੀਆਂ ਦੇ ਮੇਲੇ 'ਤੇ ਪੰਜਾਬੀ ਪਹਿਰਾਵਾ ਪਾ ਕੇ ਪਹੁੰਚੀਆਂ ਮੁਟਿਆਰਾਂ ਬਹੁਤ ਖੁਸ਼ ਨਜ਼ਰ ਆਈਆਂ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੇ ਮੇਲੇ ਸਾਲ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ।
ਤੀਆਂ ਦੇ ਮੇਲੇ 'ਤੇ ਕਾਫੀ ਨੇਤਾ ਵੀ ਪਹੁੰਚੇ ਜਿੰਨ੍ਹਾਂ ਵੱਲੋਂ ਮੇਲੇ ਦਾ ਆਨੰਦ ਮਾਣਿਆ ਗਿਆ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਮਿਸਟਰ ਪੀਅਰ ਪੋਲੀਵਰ ਦੇ ਨਾਲ- ਨਾਲ ਐੱਮਪੀ ਅਰਪਮ ਖੰਨਾ ਵੀ ਮੌਜੂਦ ਸਨ। ਇੰਨ੍ਹਾਂ ਤੋਂ ਇਲਾਵਾ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਆਪਣੇ ਪਰਿਵਾਰ ਸਮੇਤ ਮੇਲੇ 'ਚ ਸ਼ਾਮਲ ਹੋਏ।ਬਰੈਂਪਟਨ ਨੌਰਥ ਤੋਂ ਐੱਮਪੀ ਰੂਬੀ ਸਹੋਤਾ, ਬਰੈਂਪਟਨ ਵੈਸਟ ਤੋਂ ਐੱਮਪੀ ਕਮਲ ਖਹਿਰਾ, ਬਰੈਂਪਟਨ ਸਾਊਥ ਤੋਂ ਐੱਮਪੀ ਸੋਨੀਆ ਸਿੱਧੂ, ਬਰੈਂਪਟਨ ਸੈਂਟਰ ਤੋਂ ਐੱਮਪੀ ਸ਼ਫਕਤ ਅਲੀ, ਬਰੈਂਪਟਨ ਈਸਟ ਤੋਂ ਐੱਮਪੀ ਮਨਿੰਦਰ ਸਿੱਧੂ, ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਮੌਜੂਦ ਸਨ ਅਤੇ ਉਨ੍ਹਾਂ ਵੱਲੋਂ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਗਈ।
ਮੇਲੇ 'ਚ ਪਹੁੰਚੀਆਂ ਮਹਿਲਾਵਾਂ ਵੱਲੋਂ ਨੱਚ-ਟੱਪ ਕੇ ਮੇਲੇ ਦਾ ਖੂਬ ਆਨੰਦ ਮਾਣਿਆ ਗਿਆ ਅਤੇ ਗੀਤਕਾਰਾਂ ਵੱਲੋਂ ਵੀ ਸਟੇਜ਼ 'ਤੇ ਪੂਰੀਆਂ ਰੌਣਕਾਂ ਲਗਾਈਆਂ ਗਈਆਂ।ਇੱਥੇ ਇਹ ਵੀ ਦੱਸਦਈਏ ਕਿ ਤੀਆਂ ਦਾ ਮੇਲਾ ਹਰ ਸਾਲ ਸੁੱਖੀ ਨਿੱਜਰ ਜੀ ਵੱਲੋਂ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਨੇ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਉਨ੍ਹਾਂ ਨੂੰ ਇੰਨਾ ਚੰਗਾ ਹੁੰਗਾਰਾ ਮਿਲਦਾ ਹੈ। ਸੀਏਏ ਸੈਂਟਰ 'ਚ ਤੀਆਂ ਦੇ ਮੇਲੇ ਮੌਕੇ ਇੰਨ੍ਹਾਂ ਜ਼ਿਆਦਾ ਇਕੱਠ ਸੀ ਕਿ ਹਾਲ ਦੀਆਂ ਸਾਰੀਆਂ ਸੀਟਾਂ ਭਰੀਆਂ ਹੋਈਆਂ ਸਨ ਅਤੇ ਪਾਰਕਿੰਗ ਵੀ ਪੂਰੀ ਭਰੀ ਹੋਈ ਸੀ।