ਕੇਜਰੀਵਾਲ ਨੁੂੰ ਪਤਾ ਸੀ ਗ੍ਰਿਫਤਾਰੀ ਬਾਰੇ, ਪਹਿਲਾਂ ਹੀ ਕਰ ਲਈ ਸੀ ਇਹ ਤਿਆਰੀ
ਨਵੀਂ ਦਿੱਲੀ, 22 ਮਾਰਚ, ਨਿਰਮਲ : ਆਮ ਆਦਮੀ ਪਾਰਟੀ ਦੇ ਸੂਤਰਾਂ ਮੁਤਾਬਕ ਕੇਜਰੀਵਾਲ ਨੁੂੰ ਅਹਿਸਾਸ ਸੀ ਕਿ ਈਡੀ ਉਨ੍ਹਾਂ ਗ੍ਰਿਫਤਾਰ ਕਰ ਸਕਦੀ ਹੈ। ਇਸ ਲਈ ਉਨ੍ਹਾਂ ਨੇ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਸੀ। ਜੇਕਰ ਅਸਤੀਫ਼ਾ ਦੇਣ ਦੀ ਨੌਬਤ ਆਈ ਤਾਂ ਸਿੱਖਿਆ ਮੰਤਰੀ ਆਤਿਸ਼ੀ ਦਿੱਲੀ ਦੀ ਸਰਕਾਰ ਚਲਾਵੇਗੀ। ਇਸ ’ਤੇ ਪਾਰਟੀ ਦੇ ਅੰਦਰ ਇੱਕ ਮਹੀਨੇ […]
By : Editor Editor
ਨਵੀਂ ਦਿੱਲੀ, 22 ਮਾਰਚ, ਨਿਰਮਲ : ਆਮ ਆਦਮੀ ਪਾਰਟੀ ਦੇ ਸੂਤਰਾਂ ਮੁਤਾਬਕ ਕੇਜਰੀਵਾਲ ਨੁੂੰ ਅਹਿਸਾਸ ਸੀ ਕਿ ਈਡੀ ਉਨ੍ਹਾਂ ਗ੍ਰਿਫਤਾਰ ਕਰ ਸਕਦੀ ਹੈ। ਇਸ ਲਈ ਉਨ੍ਹਾਂ ਨੇ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਸੀ। ਜੇਕਰ ਅਸਤੀਫ਼ਾ ਦੇਣ ਦੀ ਨੌਬਤ ਆਈ ਤਾਂ ਸਿੱਖਿਆ ਮੰਤਰੀ ਆਤਿਸ਼ੀ ਦਿੱਲੀ ਦੀ ਸਰਕਾਰ ਚਲਾਵੇਗੀ। ਇਸ ’ਤੇ ਪਾਰਟੀ ਦੇ ਅੰਦਰ ਇੱਕ ਮਹੀਨੇ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਹੈ। ਡਿਪਟੀ ਸੀਐਮ ਰਹੇ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਆਤਿਸ਼ੀ ਨੂੰ ਹੀ ਦਿੱਤੇ ਗਏ ਸੀ।
ਦੱਸਦੇ ਚਲੀਏ ਕਿ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਹੁਣ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਵਿਚ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਨੇਤਾ ਗ੍ਰਿਫਤਾਰ ਕਰ ਲਏ ਗਏ ਹਨ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਹੈ ਕਿ ਦਿੱਲੀ ਦੀ ਸਰਕਾਰ ਕਿਵੇਂ ਚੱਲੇਗੀ। ਕੀ ਕੇਜਰੀਵਾਲ ਮੁੱਖ ਮੰਤਰੀ ਅਹੁਦੇ ’ਤੇ ਰਹਿ ਸਕਦੇ ਹਨ। ਪਾਰਟੀ ਤਾਂ ਕਹਿ ਰਹੀ ਹੈ ਕਿ ਉਹ ਅਸਤੀਫ਼ਾ ਨਹੀਂ ਦੇਣਗੇ। ਅਜਿਹਾ ਕੋਈ ਕਾਨੂੰਨ ਵੀ ਨਹੀਂ ਹੈ, ਜੋ ਮੁੱਖ ਮੰਤਰੀ ਨੂੰ ਜੇਲ੍ਹ ਤੋਂ ਸਰਕਾਰ ਚਲਾਉਣ ਤੋਂ ਰੋਕਦਾ ਹੋਵੇ।
ਇਹ ਵੀ ਪੜ੍ਹੋ
ਹਿਮਾਚਲ ਦੇ ਧਰਮਸ਼ਾਲਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਹਰੀ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਦੀ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਦੱਸਦੇ ਚਲੀਏ ਕਿ ਫਗਵਾੜਾ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ । ਚਾਹ ਦੀ ਦੁਕਾਨ ਤੇ ਸ਼ਰਾਬ ਪੀਣ ਨੂੰ ਲੈਕੇ ਝਗੜਾ ਸ਼ੁਰੂ ਹੋਇਆ ਜਿਸ ਤੋਂ ਬਾਅਦ ਨਵਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ । ਇਸ ਮਾਮਲੇ ਵਿੱਚ ਪੁਲਿਸ ਨੇ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿੰਨਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ।
ਮ੍ਰਿਤਕ ਨਵਦੀਪ ਗੁਰੂਤੇਗ ਬਹਾਦਰ ਨਗਰ ਟਿਬੀ ਫਗਵਾੜਾ ਦਾ ਰਹਿਣ ਵਾਲਾ ਸੀ । ਮ੍ਰਿਤਕ ਦੇ ਦੋਸਤ ਸੰਜੀਵ ਨੇ ਦੱਸਿਆ ਕਿ ਉਹ ਅਤੇ ਉਸ ਦੇ ਤਿੰਨ ਸਾਥੀ ਧਰਮਸ਼ਾਲਾ ਘੁੰਮ ਰਹੇ ਸਨ । ਵੀਰਵਾਰ ਦੀ ਸਵੇਰ ਜਦੋਂ ਉਹ ਭਾਗਸੁਨਾਗ ਘੁੰਮਣ ਗਏ ਤਾਂ ਪਾਰਕਿੰਗ ਦੇ ਨਜ਼ਦੀਕ ਉਹ ਖਾਣਾ ਖਾਣ ਦੇ ਲਈ ਗਏ ਤਾਂ ਰੈਸਟੋਰੈਂਟ ਵਿੱਚ ਮੌਜੂਦ ਮੁੰਡੇ ਨੇ ਕਿਹਾ ਤੁਸੀਂ ਸ਼ਰਾਬ ਨਹੀਂ ਪੀ ਸਕਦੇ ਹੋ । ਨਵਦੀਪ ਨੇ ਕਿਹਾ ਅਸੀਂ ਸ਼ਰਾਬ ਨਹੀਂ ਪੀਣੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰੋ ਦੋਸਤਾਂ ਨੇ ਰੈਸਟੋਰੈਂਟ ਵਿੱਚ ਖਾਣਾ ਵੀ ਨਹੀਂ ਖਾਇਆ । ਇਸੇ ਗੱਲ ਨੂੰ ਲੈਕੇ ਰੈਸਟੋਰੈਂਟ ਵਿੱਚ ਮੌਜੂਦ ਨੌਜਵਾਨ ਨੇ 33 ਸਾਲ ਦੇ ਨਵਦੀਪ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਵੇਖਦੇ ਹੀ ਵੇਖਦੇ 10 ਤੋਂ 15 ਮੁੰਡੇ ਹੋਰ ਆ ਗਏ ਅਤੇ ਚਾਰੋ ਦੋਸਤਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਇਸੇ ਵਿਚਾਲੇ ਨਵਦੀਪ ਜ਼ਮੀਨ ਤੇ ਡਿੱਗ ਗਿਆ। ਜਿਸ ਦੇ ਸਿਰ ਤੋਂ ਖੂਨ ਆ ਰਿਹਾ ਸੀ । ਕਿਸੇ ਤਰ੍ਹਾਂ ਨਵਦੀਪ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਿਊਟੀ ਤੇ ਤਾਇਨਾਤ ਡਾਕਟਰ ਨੇ ਨਵਦੀਪ ਨੂੰ ਮ੍ਰਿਤਕ ਐਲਾਨ ਦਿੱਤਾ।
ਨਵਦੀਪ ਦੇ ਘਰ 7 ਮੈਂਬਰ ਹਨ,ਉਹ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ । ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ,ਉਸ ਦਾ ਇੱਕ ਸਾਲ ਦਾ ਪੁੱਤਰ ਸੀ । ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਵਾਰਦਾਤ ਵਿੱਚ ਹਥਿਆਰ ਦੀ ਵਰਤੋਂ ਹੋਈ ਜਾਂ ਨਹੀਂ। ਪੁਲਿਸ ਨੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ।