ਉਨਟਾਰੀਓ ਵਾਸੀਆਂ ਨੂੰ ਗੈਸ ਟੈਕਸ ਰਿਆਇਤ ‘ਜੂਨ 2024’ ਤੱਕ ਜਾਰੀ ਰਹੇਗੀ
ਟੋਰਾਂਟੋ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਨੇ ਫਿਊਲ ਟੈਕਸ ਵਿਚ ਰਿਆਇਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਹੁਣ ਸੂਬੇ ਦੇ ਲੋਕ 30 ਜੂਨ 2024 ਤੱਕ ਸਹੂਲਤ ਦਾ ਲਾਭ ਲੈ ਸਕਣਗੇ। ਪ੍ਰੀਮੀਅਰ ਡਗ ਫੋਰਡ ਵੱਲੋਂ ਪਹਿਲੀ ਜੁਲਾਈ 2022 ਤੋਂ ਗੈਸ ਟੈਕਸ ਵਿਚ ਕਟੌਤੀ ਦੀ ਸਹੂਲਤ ਆਰੰਭੀ ਗਈ ਅਤੇ ਹੁਣ ਇਸ ਦੇ ਖਤਮ ਹੋਣ […]
By : Editor Editor
ਟੋਰਾਂਟੋ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਨੇ ਫਿਊਲ ਟੈਕਸ ਵਿਚ ਰਿਆਇਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਹੁਣ ਸੂਬੇ ਦੇ ਲੋਕ 30 ਜੂਨ 2024 ਤੱਕ ਸਹੂਲਤ ਦਾ ਲਾਭ ਲੈ ਸਕਣਗੇ। ਪ੍ਰੀਮੀਅਰ ਡਗ ਫੋਰਡ ਵੱਲੋਂ ਪਹਿਲੀ ਜੁਲਾਈ 2022 ਤੋਂ ਗੈਸ ਟੈਕਸ ਵਿਚ ਕਟੌਤੀ ਦੀ ਸਹੂਲਤ ਆਰੰਭੀ ਗਈ ਅਤੇ ਹੁਣ ਇਸ ਦੇ ਖਤਮ ਹੋਣ ਦੀ ਮਿਆਦ ਨੇੜੇ ਆਉਂਦੀ ਵੇਖ, ਨਵੇਂ ਸਿਰੇ ਤੋਂ ਵਾਧਾ ਕੀਤਾ ਜਾ ਰਿਹਾ ਹੈ। ਇਟੋਬੀਕੋ ਦੇ ਇਕ ਗੈਸ ਸਟੇਸ਼ਨ ’ਤੇ ਪੁੱਜੇ ਪ੍ਰੀਮੀਅਰ ਡਗ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੂੰ ਗੈਸ ਅਤੇ ਗਰੌਸਰੀ ਦੀਆਂ ਵਧਦੀਆਂ ਕੀਮਤਾਂ ਨਾਲ ਜੂਝਣਾ ਪੈ ਰਿਹਾ ਹੈ। ਬੁਨਿਆਦੀ ਤੱਥ ਇਹੀ ਹੈ ਕਿ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ। ਉਨਟਾਰੀਓ ਵਾਸੀਆਂ ਨੂੰ ਪ੍ਰਤੀ ਲਿਟਰ ਗੈਸ ਪਿੱਤੇ 5.7 ਸੈਂਟ ਦਾ ਬੱਚਤ ਹੋ ਰਹੀ ਹੈ ਅਤੇ ਪੀ.ਸੀ. ਪਾਰਟੀ ਦੀ ਸਰਕਾਰ ਦਾ ਮੰਨਣਾ ਹੈ ਕਿ ਟੈਕਸ ਕਟੌਤੀ ਲਾਗੂ ਹੋਣ ਮਗਰੋਂ ਇਕ ਪਰਵਾਰ ਨੂੰ ਔਸਤ 260 ਡਾਲਰ ਦਾ ਫਾਇਦਾ ਹੋਇਆ।
ਗੈਸ ਸਟੇਸ਼ਨ ’ਤੇ ਪੁੱਜੇ ਪ੍ਰੀਮੀਅਰ ਡਗ ਫੋਰਡ ਨੇ ਕੀਤਾ ਐਲਾਨ
ਫਿਊਲ ਟੈਕਸ ਕਟੌਤੀ ਦੇ ਘੇਰੇ ਵਿਚ ਡੀਜ਼ਲ ਵੀ ਸ਼ਾਮਲ ਹੈ ਅਤੇ ਜੋ 5.3 ਸੈਂਟ ਪ੍ਰਤੀ ਲਿਟਰ ਸਸਤਾ ਮਿਲ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਕੀਮਤਾਂ ਦੇ ਹਿਸਾਬ ਨਾਲ ਜੇ ਟੈਕਸ ਕਟੌਤੀ ਲਾਗੂ ਨਾ ਹੋਵੇ ਤਾਂ ਉਨਟਾਰੀਓ ਦਾ ਲੋਕਾਂ ਨੂੰ 14.7 ਸੈਂਟ ਪ੍ਰਤੀ ਲਿਟਰ ਦੇ ਹਿਸਾਬ ਨਾਲ ਟੈਕਸ ਦੇਣਾ ਪਵੇ। ਪ੍ਰੀਮੀਅਰ ਡਗ ਫੋਰਡ ਨੇ ਇਸ ਦੇ ਨਾਲ ਹੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਕਾਰਬਨ ਟੈਕਸ ਪੂਰੀ ਤਰ੍ਹਾਂ ਖਤਮ ਕਰ ਦਿਤਾ ਜਾਵੇ ਜੋ ਗੈਸ ਸਟੇਸ਼ਨਾਂ ’ਤੇ ਲੋਕਾਂ ਵਾਸਤੇ ਮੁਸ਼ਕਲਾਂ ਦਾ ਸਬੱਬ ਬਣ ਰਿਹਾ ਹੈ। ਡਗ ਫੋਰਡ ਨੇ ਦਾਅਵਾ ਕੀਤਾ ਕਿ ਜੇ ਫੈਡਰਲ ਸਰਕਾਰ ਗੈਸ ਟੈਕਸ ਖਤਮ ਕਰ ਦੇਵੇ ਤਾਂ ਲੋਕਾਂ ਨੂੰ 14 ਸੈਂਟ ਦੀ ਹੋਰ ਬੱਚਤ ਹੋਣ ਲੱਗੇਗੀ। ਇਥੇ ਦਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਦਿਨੀਂ ਘਰਾਂ ਦੀ ਹੀਟਿੰਗ ਵਾਸਤੇ ਵਰਤੇ ਜਾਂਦੇ ਤੇਲ ਉਪਰ ਲਗਦਾ ਕਾਰਬਨ ਟੈਕਸ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਸ ਬਾਰੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਉਨਟਾਰੀਓ ਵਿਚ 95 ਫ਼ੀ ਸਦੀ ਲੋਕ ਆਪਣੇ ਘਰ ਜਾਂ ਦਫਤਰ ਗਰਮ ਰੱਖਣ ਲਈ ਤੇਲ ਦੀ ਵਰਤੋਂ ਨਹੀਂ ਕਰਦੇ। ਅਜਿਹੇ ਵਿਚ ਕਾਰਬਨ ਟੈਕਸ ਖਤਮ ਕਰਨ ਦਾ ਐਲਾਨ ਸਰਾਸਰ ਗੈਰਵਾਜਬ ਹੈ।