Begin typing your search above and press return to search.

ਉਨਟਾਰੀਓ ਕਬੱਡੀ ਫੈਡਰੇਸ਼ਨ 2024 ਦੀ ਚੋਣ ‘ਚ ਧੁੱਗਾ ਚੇਅਰਮੈਨ ਤੇ ਸ਼ੋਕਰ ਪ੍ਰਧਾਨ ਚੁਣੇ ਗਏ

ਯੰਗ ਕਲੱਬ ਨੇ ਵਰਲਡ ਕੱਪ ਲਈ ਅਹੁਦੇਦਾਰ ਥਾਪੇ ਬਰੈਂਪਟਨ 5 ਦਸੰਬਰ (ਹਮਦਰਦ ਬਿਊਰੋ):-ਬੀਤੇ ਦਿਨੀਂ ਸਪਰੈਂਜਾ ਬੈਂਕੁਟ ਹਾਲ ਵਿਖੇ 1994 ‘ਚ ਸਥਾਪਿਤ ਹੋਈ ਉਨਟਾਰੀਓ ਕਬੱਡੀ ਫੈਡਰੇਸ਼ਨ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਸਾਲ 2024 ਲਈ 7 ਮੈਂਬਰੀ ਕਾਰਜਕਾਰਨੀ ਚੁਣੀ ਗਈ ਜਿਸ ਵਿਚ ਨਿਊ ਮਿਲੇਨੀਅਮ ਟਾਇਰ ਦੇ ਮਾਲਕ ਐਂਡੀ ਧੁੱਗਾ ਚੇਅਰਮੈਨ, ਹਰਮਨ ਟਰਾਂਸਪੋਰਟ ਦੇ […]

ਉਨਟਾਰੀਓ ਕਬੱਡੀ ਫੈਡਰੇਸ਼ਨ 2024 ਦੀ ਚੋਣ ‘ਚ ਧੁੱਗਾ ਚੇਅਰਮੈਨ ਤੇ ਸ਼ੋਕਰ ਪ੍ਰਧਾਨ ਚੁਣੇ ਗਏ
X

Hamdard Tv AdminBy : Hamdard Tv Admin

  |  5 Dec 2023 6:25 PM IST

  • whatsapp
  • Telegram

ਯੰਗ ਕਲੱਬ ਨੇ ਵਰਲਡ ਕੱਪ ਲਈ ਅਹੁਦੇਦਾਰ ਥਾਪੇ

ਬਰੈਂਪਟਨ 5 ਦਸੰਬਰ (ਹਮਦਰਦ ਬਿਊਰੋ):-ਬੀਤੇ ਦਿਨੀਂ ਸਪਰੈਂਜਾ ਬੈਂਕੁਟ ਹਾਲ ਵਿਖੇ 1994 ‘ਚ ਸਥਾਪਿਤ ਹੋਈ ਉਨਟਾਰੀਓ ਕਬੱਡੀ ਫੈਡਰੇਸ਼ਨ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਸਾਲ 2024 ਲਈ 7 ਮੈਂਬਰੀ ਕਾਰਜਕਾਰਨੀ ਚੁਣੀ ਗਈ ਜਿਸ ਵਿਚ ਨਿਊ ਮਿਲੇਨੀਅਮ ਟਾਇਰ ਦੇ ਮਾਲਕ ਐਂਡੀ ਧੁੱਗਾ ਚੇਅਰਮੈਨ, ਹਰਮਨ ਟਰਾਂਸਪੋਰਟ ਦੇ ਮਾਲਕ ਜਸਵਿੰਦਰ ਸਿੰਘ ਸ਼ੋਕਰ, ਏਸ਼ੀਅਨ ਫੂਡਜ ਸਟੋਰਾਂ ਦੇ ਮਾਲਕ ਮੇਜਰ ਸਿੰਘ ਨੱਤ ਜਨਰਲ ਸਕੱਤਰ, ਸਪਰੈਂਜਾ ਬੈਂਕੁਟ ਹਾਲ ਦੇ ਰਣਧੀਰ ਸਿੰਘ ਰਾਣਾ ਖਜ਼ਾਨਚੀ, ਸ਼ੇਰਾ ਮੰਡੇਰ ਉਪ ਪ੍ਰਧਾਨ ਅਤੇ ਮਲਕੀਤ ਸਿੰਘ ਦਿਉਲ ਅਤੇ ਸੁੱਖਾ ਰੰਧਾਵਾ ਡਾਇਰੈਕਟਰ ਚੁਣੇ ਗਏ। ਅਗਲੇ ਸਾਲ ਉਨਟਾਰੀਓ ‘ਚ ਹੋਣ ਵਾਲੇ ਟੂਰਨਾਮੈਂਟਾਂ ਲਈ ਅਹਿਮ ਪ੍ਰੋਗਰਾਮ ਉਲੀਕੇ ਗਏ। ਵਰਨਣਯੋਗ ਇਹ ਵੀ ਹੈ ਕਿ ਬੀਤੇ 30 ਸਾਲਾਂ ਦੌਰਾਨ ਫੈਡਰੇਸ਼ਨ ਦੀ ਅਗਵਾਈ ਹੇਠ ਅਨੇਕਾਂ ਸਫਲ ਕਬੱਡੀ ਟੂਰਨਾਮੈਂਟ ਹਰ ਸਾਲ ਕਰਵਾਏ ਗਏ।
ਫੈਡਰੇਸ਼ਨ ਦੇ ਨਵੀਂ ਚੁਣੀ ਕਮੇਟੀ ਨੇ ਯੰਗ ਕਬੱਡੀ ਕਲੱਬ ਨੂੰ ਅਗਲੇ ਸਾਲ 31ਵਾਂ ਟੂਰਨਾਮੈਂਟ ਕਰਵਾਉਣ ਦੀ ਹਰੀ ਝੰਡੀ ਦੇ ਦਿੱਤੀ ਗਈ। ਫੈਡਰੇਸ਼ਨ ਦੇ ਨਾਲ ਹੁਣ 6 ਖੇਡ ਕਲੱਬਾਂ ਟਰਾਂਟੋ ਪੰਜਾਬੀ ਸਪੋਰਟਸ ਕਲੱਬ, ਯੰਗ ਸਪੋਰਟਸ ਕਲੱਬ, ਜੀ ਟੀ ਏ ਸਪੋਰਟਸ ਕਲੱਬ, ਉਨਟਾਰੀਓ ਕਬੱਡੀ ਕਲੱਬ, ਮੈਟਰੋ ਪੰਜਾਬੀ ਸਪੋਰਟਸ ਕਲੱਬ, ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ, ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਆਦਿ ਦੇ ਨਾਂ ਵਰਨਣਯੋਗ ਹਨ। ਨਵੀਂ ਚੁਣੀ ਕਮੇਟੀ ਨੂੰ ਦੇਸ਼-ਵਿਦੇਸ਼ ਤੋਂ ਵਧਾਈ ਸੰਦੇਸ਼ ਮਿਲੇ ਹਨ ਤੇ ਕਈ ਖੇਡ ਕਲੱਬਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਵੀਂ ਚੁਣੀ ਕਮੇਟੀ ਦੀ ਅਗਵਾਈ ਹੇਠ 2024 ‘ਚ ਹੋਰ ਵੀ ਵਧੀਆ ਟੂਰਨਾਮੈਂਟ ਹੋਣ ਦੀ ਪੱਕੀ ਆਸ ਹੈ।ਫੈਡਰੇਸ਼ਨ ਦੇ ਰਣਧੀਰ ਸਿੰਘ ਰਾਣਾ ਨੇ ‘ਹਮਦਰਦ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੈਡਰੇਸ਼ਨ ਦੀ ਨਵੀਂ ਕਮੇਟੀ ਵਲੋਂ ਆਉਣ ਵਾਲੇ ਦਿਨਾਂ ਵਿਚ ਮੀਟਿੰਗ ਕਰਕੇ ਹੋਰ ਵੀ ਕਈ ਅਹਿਮ ਫੈਸਲੇ ਲਏ ਜਾਣਗੇ।
ਦੂਜੇ ਪਾਸੇ ਜਿਉਂ ਹੀ ਕਬੱਡੀ ਫੈਡਰੇਸ਼ਨ ਨੇ 2024 ਦਾ 31ਵਾਂ ਵਰਲਡ ਕਬੱਡੀ ਕੱਪ ਕਰਵਾਉਣ ਲਈ ਯੰਗ ਕਬੱਡੀ ਕੱਪ ਨੂੰ ਇਜਾਜਤ ਦੇ ਦਿੱਤੀ ਤਾਂ ਉਨ੍ਹਾਂ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਇਕ ਨਵੀਂ ਕਮੇਟੀ ਦੀ ਚੋਣ ਕੀਤੀ ਜਿਸ ਵਿਚ ਸਪਰੈਂਜਾ ਬੈਂਕੁਟ ਹਾਲ ਦੇ ਮਾਲਕ ਬਿੱਲਾ ਸਿੱਧੂ ਨੂੰ ਪ੍ਰਧਾਨ, ਕੁਲਵਿੰਦਰ ਸਿੰਘ ਪੱਤੜ ਨੂੰ ਚੇਅਰਮੈਂਨ, ਦਲਜੀਤ ਸਿੰਘ ਮਾਂਗਟ ਨੂੰ ਉਪ ਚੇਅਰਮੈਂਨ, ਸੁਖਪਾਲ ਢੁਲਕੂ ਨੂੰ ਉਪ ਪ੍ਰਧਾਨ, ਜੱਸੀ ਸਰਾਏ ਪੰਜ ਆਬ ਟੀ. ਵੀ. ਵਾਲਿਆਂ ਨੂੰ ਸਕੱਤਰ, ਪ੍ਰਭਜੋਤ ਸਿੰਘ ਲੱਧੜ ਨੂੰ ਉਪ ਸਕੱਤਰ, ਹਰਵਿੰਦਰ ਸਿੰਘ (ਰੈਬੋ) ਸਿੱਧੂ ਨੂੰ ਖਜ਼ਾਨਚੀ, ਨਰਿੰਦਰ ਧਾਲੀਵਾਲ ਨੂੰ ਉਪ ਖਜ਼ਾਨਚੀ ਚੁਣਿਆ ਗਿਆ।
2024 ਦੇ ਵਰਲਡ ਕਬੱਡੀ ਕੱਪ ਲਈ ਯੰਗ ਕਲੱਬ ਨੇ ਮੀਡੀਆ ਨਾਲ ਸੰਪਰਕ ਕਰਨ ਲਈ ਤਿੰਨ ਸਕੱਤਰਾਂ ਕਰਮਵੀਰ ਰੰਧਾਵਾ, ਮੱਖਣ ਵਿਰਕ ਤੇ ਰਾਣਾ ਰਣਧੀਰ ਸਿੱਧੂ ਦੀ ਡਿਊਟੀ ਲਗਾਈ ਗਈ ਤੇ ਇਸ ਤੋਂ ਇਲਾਵਾ ਚੁਣੇ ਗਏ ਚਾਰ ਟੀਮ ਮੈਨੇਜਰਾਂ ਵਿਚ ਸਰਬ ਸ੍ਰੀ ਕੁਲਵਰਨ ਸਿੰਘ ਮਾਣਾ ਲੱਲੀਆਂ, ਸੰਦੀਪ ਲੁੱਧੜ ਗੁਰਦਾਸਪੁਰੀਆ, ਜੱਗਾ ਸਿੱਧਵਾ ਦੋਨਾ, ਜਤਿੰਦਰ ਸਿੰਘ ਕੇ ਪੀ ਆਦਿ ਬਣਾਏ ਗਏ। ਮੈਂਟੀਨੈਂਸ ਕਮੇਟੀ ‘ਚ ਗੋਲਡੀ ਧਾਲੀਵਾਲ, ਸੁੱਖੀ ਸਿੱਧੂ, ਰਾਜਵੀਰ ਸਿੰਘ ਸੁੱਖਾ, ਨਵੀ ਵਿਰਕ, ਸੰਨੀ ਉਪਲ, ਪਰਮਿੰਦਰ ਲਾਲੀ, ਬਿੱਟੂ ਢੀਂਡਸਾ ਨੂੰ ਸ਼ਾਮਿਲ ਕੀਤਾ ਗਿਆ। ਇਥੇ ਇਹ ਵੀੂ ਦੱਸਣਯੋਗ ਹੈ ਕਿ 1999 ਵਿਚ ਹੌਂਦ ਵਿਚ ਆਈ ਯੰਗ ਕਬੱਡੀ ਕਲੱਬ ਨੇ 2009 ਵਿਚ ਟਰਾਂਟੋ ਡਾਊਨ ਟਾਊਨ ਵਿਖੇ ਸਕਾਈਡੋਮ ‘ਚਵ ਕੈਨੇਡਾ ਕੱਪ ਕਰਵਾ ਕੇ ਕਬੱਡੀ ਦੇ ਇਤਿਹਾਸ ਵਿਚ ਇਕ ਰਿਕਾਰਡ ਕਾਇਮ ਕੀਤਾ ਸੀ। ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਬਿੱਲਾ ਸਿੱਧੂ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪਣ ਤੇ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਅਗਲੇ ਸਾਲ ਹੋਣ ਵਾਲੇ ਵਰਲਡ ਕਲੱਡੀ ਕੱਪ ਟਰਾਂਟੋ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਭੇਜੀ।

Next Story
ਤਾਜ਼ਾ ਖਬਰਾਂ
Share it