ਅਮਰੀਕੀ ਪੁਲਿਸ ਨੇ ਔਰਤਾਂ ਦਾ ਹਿਜਾਬ ਉਤਰਵਾਇਆ
ਮੁਆਵਜ਼ੇ ਵਿਚ ਔਰਤਾਂ ਨੂੰ ਮਿਲਣਗੇ 145 ਕਰੋੜ ਵਾਸ਼ਿੰਗਟਨ, 6 ਅਪ੍ਰੈਲ, ਨਿਰਮਲ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਪੁਲਿਸ ਨੇ ਦੋ ਮੁਸਲਿਮ ਔਰਤਾਂ ਦਾ ਹਿਜਾਬ ਉਤਰਵਾ ਦਿੱਤਾ। ਪੁਲਿਸ ਨੇ ਉਨ੍ਹਾਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੀ ਪੂਰੀ ਪਛਾਣ ਦਾ ਰਿਕਾਰਡ ਬਣਾਉਣ ਦੇ ਲਈ ਉਨ੍ਹਾਂ ਤੋਂ ਹਿਜਾਬ ਉਤਰਵਾਇਆ। ਹੁਣ ਇਨ੍ਹਾਂ ਔਰਤਾਂ ਨੂੰ ਮੁਆਵਜ਼ੇ ਵਿਚ 145 ਕਰੋੜ ਰੁਪਏ ਮਿਲਣਗੇ। […]
By : Editor Editor
ਮੁਆਵਜ਼ੇ ਵਿਚ ਔਰਤਾਂ ਨੂੰ ਮਿਲਣਗੇ 145 ਕਰੋੜ
ਵਾਸ਼ਿੰਗਟਨ, 6 ਅਪ੍ਰੈਲ, ਨਿਰਮਲ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਪੁਲਿਸ ਨੇ ਦੋ ਮੁਸਲਿਮ ਔਰਤਾਂ ਦਾ ਹਿਜਾਬ ਉਤਰਵਾ ਦਿੱਤਾ। ਪੁਲਿਸ ਨੇ ਉਨ੍ਹਾਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੀ ਪੂਰੀ ਪਛਾਣ ਦਾ ਰਿਕਾਰਡ ਬਣਾਉਣ ਦੇ ਲਈ ਉਨ੍ਹਾਂ ਤੋਂ ਹਿਜਾਬ ਉਤਰਵਾਇਆ। ਹੁਣ ਇਨ੍ਹਾਂ ਔਰਤਾਂ ਨੂੰ ਮੁਆਵਜ਼ੇ ਵਿਚ 145 ਕਰੋੜ ਰੁਪਏ ਮਿਲਣਗੇ।
ਦਰਅਸਲ, 2018 ਵਿੱਚ ਦੋ ਮੁਸਲਿਮ ਔਰਤਾਂ ਜਮੀਲਾ ਕਲਾਰਕ ਅਤੇ ਅਰਵਾ ਅਜ਼ੀਜ਼ ਨੇ ਕੇਸ ਦਾਇਰ ਕੀਤਾ ਸੀ। ਇਸ ਵਿਚ ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਛਾਣ ਲਈ ਉਸ ਦੀ ਫੋਟੋ ਖਿੱਚੀ ਜਾਣੀ ਸੀ। ਇਸ ਦੇ ਲਈ ਉਸ ਨੂੰ ਆਪਣਾ ਹਿਜਾਬ ਉਤਾਰਨ ਲਈ ਮਜਬੂਰ ਕੀਤਾ ਗਿਆ, ਜਿਸ ਕਾਰਨ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ। ਉਨ੍ਹਾਂ ਅਪਮਾਨਜਨਕ ਪਲਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਬਹੁਤ ਸਾਰੇ ਮਰਦ ਪੁਲਿਸ ਅਧਿਕਾਰੀ ਅਤੇ 30 ਕੈਦੀ ਮੌਜੂਦ ਸਨ।
ਕਲਾਰਕ ਨੂੰ 9 ਜਨਵਰੀ, 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਅਜ਼ੀਜ਼ ਨੂੰ 30 ਅਗਸਤ, 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਲਾਰਕ ਦਾ ਕਹਿਣਾ ਹੈ ਕਿ ਉਸ ਦੇ ਸਾਬਕਾ ਪਤੀ ਨੇ ਝੂਠਾ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕੇਸ ਦਰਜ ਕਰਨ ਦੀ ਧਮਕੀ ਵੀ ਦਿੱਤੀ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਅਜ਼ੀਜ਼ ਨੂੰ ਵੀ ਆਦੇਸ਼ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਬਾਅਦ ’ਚ ਹਿਜਾਬ ਉਤਾਰਨ ਕਾਰਨ ਹੋਈ ਨਮੋਸ਼ੀ ਨੂੰ ਲੈ ਕੇ ਅਦਾਲਤ ਪਹੁੰਚੀ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਅਮਰੀਕੀ ਪੁਲਿਸ ’ਤੇ ਕਿਸੇ ਦਾ ਅਪਮਾਨ ਕਰਨ ਦਾ ਇਲਜ਼ਾਮ ਲੱਗਾ ਹੋਵੇ। ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਸਿਆਟਲ ’ਚ ਇਕ ਭਾਰਤੀ ਵਿਦਿਆਰਥੀ ਜਾਹਨਵੀ ਦੀ ਪੁਲਸ ਦੀ ਕਾਰ ਨਾਲ ਹੋਈ ਟੱਕਰ ’ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਾਦਸੇ ਦੀ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀ ਨੇ ਉਸ ਦੀ ਮੌਤ ਦਾ ਮਜ਼ਾਕ ਉਡਾਇਆ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਕ ਘਟਨਾ ਦੀ ਜਾਂਚ ਕਰਨ ਆਏ ਪੁਲਿਸ ਅਧਿਕਾਰੀ ਦੀ ਕਾਰ ਦਾ ਵੀਡੀਓ ਅਤੇ ਆਡੀਓ ਵਾਇਰਲ ਹੋਇਆ ਹੈ। ਇਸ ਵਿੱਚ ਉਹ ਕਹਿ ਰਿਹਾ ਸੀ ਕਿ ਇੱਕ ਭਾਰਤੀ ਵਿਦਿਆਰਥੀ ਦੀ ਜ਼ਿੰਦਗੀ ਦੀ ਲਿਮਟਿਡ ਵੈਲਿਊ ਸੀ। ਇੱਕ ਚੈੱਕ ਲਿਖਣ ਨਾਲ ਕੰਮ ਬਣ ਜਾਵੇਗਾ।
ਪੁਲਿਸ ਅਫ਼ਸਰ ਜਦੋਂ ਵਿਦਿਆਰਥਣ ਦੀ ਮੌਤ ਦਾ ਮਜ਼ਾਕ ਉਡਾ ਰਿਹਾ ਸੀ ਤਾਂ ਉਸ ਦਾ ਸਰੀਰ ਨਾਲ ਲੱਗਾ ਕੈਮਰਾ ਆਨ ਸੀ। ਇਸ ਨਾਲ ਸਾਰੀ ਗੱਲਾਂ ਰਿਕਾਰਡ ਹੋ ਗਈਆਂ। ਉਹ ਅਪਣੀ ਕਾਰ ਵਿਚ ਬੈਠ ਕੇ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਲੜਕੀ ਐਕਸਡੈਂਟ ਤੋਂ ਬਾਅਦ 40 ਫੁੱਟ ਤੱਕ ਨਹੀਂ ਉਛਲੀ ਸੀ ਪਰ ਉਹ ਮਰ ਚੁੱਕੀ ਹੈ।
ਇਸ ਤੋਂ ਬਾਅਦ ਪੁਲਿਸ ਵਾਲਾ ਠਹਾਕੇ ਲਗਾ ਕੇ ਹੱਸਦਾ ਹੈ ਫਿਰ ਕਹਿੰਦਾ ਹੈ ਕਿ ਉਹ ਇੱਕ ਰੈਗੂਲਰ ਇਨਸਾਨ ਸੀ। 11 ਹਜ਼ਾਰ ਡਾਲਰ ਦਾ ਚੈਕ ਲਿਖਣ ਨਾਲ ਕੰਮ ਬਣ ਜਾਵੇਗਾ। ਪੁਲਿਸ ਅਫ਼ਸਰ ਫਿਰ ਹੱਸਦੇ ਹੋਏ ਕਹਿੰਦਾ ਹੈ ਕਿ ਉਹ ਸਿਰਫ 26 ਸਾਲ ਦੀ ਸੀ। ਉਸ ਦੀ ਲਿਮਟਿਡ ਵੈਲਿਊ ਸੀ।