Begin typing your search above and press return to search.

ਹੋਰਡਿੰਗ ਡਿੱਗਣ ਕਾਰਨ ਮੌਤਾਂ ਦੀ ਗਿਣਤੀ 14 ਹੋਈ

ਮੁੰਬਈ, 14 ਮਈ, ਨਿਰਮਲ : ਮੁੰਬਈ ਦੇ ਘਾਟਕੋਪਰ ’ਚ ਪੈਟਰੋਲ ਪੰਪ ਤੇ ਲਗਾਇਆ ਗਿਆ ਹੋਰਡਿੰਗ ਸੋਮਵਾਰ ਦੁਪਹਿਰ ਕਰੀਬ 3 ਵਜੇ ਤੇਜ਼ ਤੂਫਾਨ ਕਾਰਨ ਡਿੱਗ ਗਿਆ। ਇਸ ਹਾਦਸੇ ਵਿਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਰ ਰਾਤ ਤੱਕ ਮਰਨ ਵਾਲਿਆਂ ਦੀ ਗਿਣਤੀ 9 ਸੀ। ਹੋਰਡਿੰਗਜ਼ ਦੀ ਲਪੇਟ ਵਿਚ ਆਉਣ ਨਾਲ 74 ਲੋਕ ਜ਼ਖਮੀ […]

ਹੋਰਡਿੰਗ ਡਿੱਗਣ ਕਾਰਨ ਮੌਤਾਂ ਦੀ ਗਿਣਤੀ 14 ਹੋਈ
X

Editor EditorBy : Editor Editor

  |  14 May 2024 12:03 AM GMT

  • whatsapp
  • Telegram


ਮੁੰਬਈ, 14 ਮਈ, ਨਿਰਮਲ : ਮੁੰਬਈ ਦੇ ਘਾਟਕੋਪਰ ’ਚ ਪੈਟਰੋਲ ਪੰਪ ਤੇ ਲਗਾਇਆ ਗਿਆ ਹੋਰਡਿੰਗ ਸੋਮਵਾਰ ਦੁਪਹਿਰ ਕਰੀਬ 3 ਵਜੇ ਤੇਜ਼ ਤੂਫਾਨ ਕਾਰਨ ਡਿੱਗ ਗਿਆ। ਇਸ ਹਾਦਸੇ ਵਿਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਰ ਰਾਤ ਤੱਕ ਮਰਨ ਵਾਲਿਆਂ ਦੀ ਗਿਣਤੀ 9 ਸੀ। ਹੋਰਡਿੰਗਜ਼ ਦੀ ਲਪੇਟ ਵਿਚ ਆਉਣ ਨਾਲ 74 ਲੋਕ ਜ਼ਖਮੀ ਹੋ ਗਏ ਹਨ। 67 ਮੈਂਬਰਾਂ ਦੀ ਟੀਮ ਨੇ 78 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਸ਼ੁਰੂਆਤੀ ਅਨੁਮਾਨ ਦੇ ਆਧਾਰ ’ਤੇ ਇਸ ਬਿਲਬੋਰਡ ਦਾ ਵਜ਼ਨ 250 ਟਨ ਦੱਸਿਆ ਜਾ ਰਿਹਾ ਹੈ। ਇਸ ਦੇ ਮਾਲਕ ਭਾਵੇਸ਼ ਭਿੜੇ ਦੇ ਖਿਲਾਫ ਪੰਤਨਗਰ ਥਾਣੇ ਵਿੱਚ ਆਈਪੀਸੀ ਦੀਆਂ ਚਾਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

15 ਹਜ਼ਾਰ ਵਰਗ ਫੁੱਟ ਤੋਂ ਵੱਧ ਦੇ ਇਸ ਹੋਰਡਿੰਗ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਵੀ ਦਰਜ ਹੈ, ਹਾਲਾਂਕਿ ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਕੀਤਾ ਗਿਆ ਸੀ।

ਦਰਅਸਲ ਸੋਮਵਾਰ ਸ਼ਾਮ ਨੂੰ ਮੁੰਬਈ ਵਿਚ ਅਚਾਨਕ ਮੌਸਮ ਬਦਲ ਗਿਆ ਅਤੇ ਆਸਮਾਨ ਸੰਘਣੇ ਬੱਦਲਾਂ ਨਾਲ ਢੱਕਣ ਤੋਂ ਬਾਅਦ ਧੂੜ ਭਰੀ ਹਨ੍ਹੇਰੀ ਅਤੇ ਮੀਂਹ ਸ਼ੁਰੂ ਹੋ ਗਿਆ। ਇਸ ਤੂਫਾਨ ਕਾਰਨ ਘਾਟਕੋਪਰ ਦੀ ਸਮਤਾ ਕਲੋਨੀ ਦੇ ਰੇਲਵੇ ਪੈਟਰੋਲ ਪੰਪ ਤੇ ਇਕ ਵੱਡਾ ਹੋਰਡਿੰਗ ਡਿੱਗ ਗਿਆ, ਜਿਸ ਦੇ ਹੇਠਾਂ ਵੱਡੀ ਗਿਣਤੀ ਵਿਚ ਲੋਕ ਦੱਬ ਗਏ। ਤੁਰੰਤ ਪੁਲਿਸ ਅਤੇ ਮੁੰਬਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਪੈਟਰੋਲ ਪੰਪ ਨੇੜੇ 150 ਤੋਂ ਵੱਧ ਲੋਕ ਮੌਜੂਦ ਸਨ। ਸਥਾਨਕ ਪੁਲਿਸ, ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ, ਜੋ ਰਾਤ ਭਰ ਜਾਰੀ ਰਿਹਾ। ਤੜਕੇ 3 ਵਜੇ ਤੱਕ ਹੋਰਡਿੰਗ ਦੇ ਅੰਦਰ ਫਸੇ ਕੁੱਲ 86 ਲੋਕਾਂ ਨੂੰ ਬਚਾਇਆ ਗਿਆ ਅਤੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਸ ਦੌਰਾਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 74 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਤੋਂ ਇਲਾਵਾ 31 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਇਸ ਘਟਨਾ ਤੋਂ ਬਾਅਦ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਬਿਲਬੋਰਡ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਬਣਾਇਆ ਗਿਆ ਸੀ। ਬੀਐਮਸੀ ਦੇ ਅਨੁਸਾਰ, ਉਸ ਜਗ੍ਹਾ ‘ਤੇ ਚਾਰ ਹੋਰਡਿੰਗ ਸਨ ਅਤੇ ਉਨ੍ਹਾਂ ਸਾਰਿਆਂ ਨੂੰ ਪੁਲਿਸ ਕਮਿਸ਼ਨਰ (ਰੇਲਵੇ ਮੁੰਬਈ) ਲਈ ਏਸੀਪੀ (ਪ੍ਰਸ਼ਾਸਨ) ਦੁਆਰਾ ਮਨਜ਼ੂਰੀ ਦਿੱਤੀ ਗਈ ਸੀ।

ਹੋਰਡਿੰਗ ਲਗਾਉਣ ਵਾਲੀ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਹੈ। ਬਿਆਨ ਵਿੱਚ, ਬੀਐਮਸੀ ਨੇ ਕਿਹਾ ਕਿ ਇਹ 40”40 ਵਰਗ ਫੁੱਟ ਦੇ ਵੱਧ ਤੋਂ ਵੱਧ ਆਕਾਰ ਦੇ ਹੋਰਡਿੰਗਜ਼ ਦੀ ਆਗਿਆ ਦਿੰਦਾ ਹੈ। ਹਾਲਾਂਕਿ, ਡਿੱਗੇ ਗੈਰ-ਕਾਨੂੰਨੀ ਹੋਰਡਿੰਗ ਦਾ ਆਕਾਰ 120”120 ਵਰਗ ਫੁੱਟ ਸੀ। ਮਤਲਬ ਇਹ ਹੋਰਡਿੰਗ ਲਗਭਗ 15000 ਵਰਗ ਫੁੱਟ ਦਾ ਸੀ।

ਪੁਲਿਸ ਨੇ ਬਿਲਬੋਰਡ ਬਣਾਉਣ ਵਾਲੀ ਏਜੰਸੀ ਮੈਸਰਜ਼ ਈਗੋ ਮੀਡੀਆ ਅਤੇ ਇਸਦੇ ਮਾਲਕ ਦੇ ਖਿਲਾਫ ਸ਼ਿਕਾਇਤ ਦਰਜ ਕਰ ਲਈ ਹੈ। ਹੋਰਡਿੰਗ ਮਾਲਕ ਭਾਵੇਸ਼ ਭਿੰਦੇ ਅਤੇ ਹੋਰਾਂ ਖਿਲਾਫ ਪੰਤ ਨਗਰ ਥਾਣੇ ਵਿਚ ਧਾਰਾ 304, 338, 337 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it