ਹਿਮਾਚਲ ’ਚ ਰੁੜ੍ਹੀ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਜਗਸੀਰ ਸਿੰਘ ਦੀ ਮਿਲੀ ਲਾਸ਼, ਡਰਾਈਵਰ ਦੀ ਪਹਿਲਾਂ ਹੀ ਮਿਲ ਚੁੱਕੀ ਹੈ ਲਾਸ਼
ਲਹਿਰਾਗਾਗਾ,14 ਜੁਲਾਈ, ਹ.ਬ. : ਚੰਡੀਗੜ੍ਹ ਤੋਂ ਮਨਾਲੀ ਜਾਂਦੇ ਸਮੇਂ ਲਾਪਤਾ ਹੋਈ ਪੀਆਰਟੀਸੀ ਬਸ ਦੇ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਲਾਸ਼ ਕੁੱਲੂ ਤੋਂ ਬਰਾਮਦ ਹੋਈ ਹੈ। ਜਦਕਿ ਡਰਾਈਵਰ ਦੀ ਲਾਸ਼ ਪੰਜਾਬ ਲੈ ਆਏ ਹਨ। ਦੂਜੇ ਪਾਸੇ ਪੀਆਰਟੀਸੀ ਦੇ ਚੰਡੀਗੜ੍ਹ ਡਿੱਪੂ ਵਿਚ ਅਪਣਾ ਕੰਮ ਬੰਦ ਕਰਕੇ ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ। ਕਰਮਚਾਰੀਆਂ […]
By : Editor (BS)
ਲਹਿਰਾਗਾਗਾ,14 ਜੁਲਾਈ, ਹ.ਬ. : ਚੰਡੀਗੜ੍ਹ ਤੋਂ ਮਨਾਲੀ ਜਾਂਦੇ ਸਮੇਂ ਲਾਪਤਾ ਹੋਈ ਪੀਆਰਟੀਸੀ ਬਸ ਦੇ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਲਾਸ਼ ਕੁੱਲੂ ਤੋਂ ਬਰਾਮਦ ਹੋਈ ਹੈ। ਜਦਕਿ ਡਰਾਈਵਰ ਦੀ ਲਾਸ਼ ਪੰਜਾਬ ਲੈ ਆਏ ਹਨ। ਦੂਜੇ ਪਾਸੇ ਪੀਆਰਟੀਸੀ ਦੇ ਚੰਡੀਗੜ੍ਹ ਡਿੱਪੂ ਵਿਚ ਅਪਣਾ ਕੰਮ ਬੰਦ ਕਰਕੇ ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ। ਕਰਮਚਾਰੀਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਦੇ ਸਬੰਧ ਵਿਚ ਜਲਦੀ ਕੋਈ ਵੱਡਾ ਐਲਾਨ ਨਹੀ ਕੀਤਾ ਤਾਂ ਪੰਜਾਬ ਦੇ ਹੋਰ ਡਿੱਪੂ ਵੀ ਕੰਮ ਬੰਦ ਕਰ ਦੇਣਗੇ। ਯੂਨੀਅਨ ਦੇ ਪ੍ਰਧਾਨ ਰੇਸ਼ਮਜੀਤ ਸਿੰਘ ਨੇ ਦੱਸਿਆ ਕਿ ਕੰਡਕਟਰ ਦੀ ਲਾਸ਼ ਸ਼ੁੱਕਰਵਾਰ ਸਵੇਰੇ ਕੁੱਲੂ ਤੋਂ ਬਰਾਮਦ ਹੋਈ। 9 ਜੁਲਾਈ ਨੂੰ ਮਨਾਲੀ ਗਈ ਬੱਸ ਬਿਆਸ ਨਦੀ ਵਿਚ ਦਿਖੀ ਸੀ