ਹਿਮਾਚਲ ਘੁੰਮਣ ਗਏ ਖਰੜ ਦੇ 2 ਨੌਜਵਾਨ ਹੋਏ ਲਾਪਤਾ
ਖਰੜ, 14 ਜੁਲਾਈ, ਹ.ਬ. : ਮੋਹਾਲੀ ਦੇ ਖਰੜ ਤੋਂ ਹਿਮਾਚਲ ਘੁੰਮਣ ਗਏ ਦੋ ਨੌਜਵਾਨਾਂ ਦਾ ਸੋਮਵਾਰ ਤੋਂ ਆਪਣੇ ਪਰਿਵਾਰਾਂ ਨਾਲ ਸੰਪਰਕ ਟੁੱਟਿਆ ਹੋਇਆ ਹੈ। ਜਰਨੈਲ ਸਿੰਘ ਅਤੇ ਅਕਰਮ ਸਿੰਘ ਖਰੜ ਦੇ ਰਹਿਣ ਵਾਲੇ ਹਨ। ਉਹ ਦਿੱਲੀ ਨੰਬਰ ਦੀ ਕਾਰ ਵਿੱਚ ਹਿਮਾਚਲ ਪ੍ਰਦੇਸ਼ ਗਏ ਸੀ। ਪਤਾ ਲੱਗਾ ਹੈ ਕਿ ਉਹ ਬੁਰਸ਼ੈਨੀ ਡੈਮ ’ਤੇ ਪੈਂਦੇ ਪਿੰਡ ਪੁਲਗਾ […]
By : Editor (BS)
ਖਰੜ, 14 ਜੁਲਾਈ, ਹ.ਬ. : ਮੋਹਾਲੀ ਦੇ ਖਰੜ ਤੋਂ ਹਿਮਾਚਲ ਘੁੰਮਣ ਗਏ ਦੋ ਨੌਜਵਾਨਾਂ ਦਾ ਸੋਮਵਾਰ ਤੋਂ ਆਪਣੇ ਪਰਿਵਾਰਾਂ ਨਾਲ ਸੰਪਰਕ ਟੁੱਟਿਆ ਹੋਇਆ ਹੈ। ਜਰਨੈਲ ਸਿੰਘ ਅਤੇ ਅਕਰਮ ਸਿੰਘ ਖਰੜ ਦੇ ਰਹਿਣ ਵਾਲੇ ਹਨ। ਉਹ ਦਿੱਲੀ ਨੰਬਰ ਦੀ ਕਾਰ ਵਿੱਚ ਹਿਮਾਚਲ ਪ੍ਰਦੇਸ਼ ਗਏ ਸੀ। ਪਤਾ ਲੱਗਾ ਹੈ ਕਿ ਉਹ ਬੁਰਸ਼ੈਨੀ ਡੈਮ ’ਤੇ ਪੈਂਦੇ ਪਿੰਡ ਪੁਲਗਾ ’ਚ ਇਕ ਹੋਟਲ ’ਚ ਠਹਿਰੇ ਹੋਏ ਸੀ। ਉਦੋਂ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਉਸ ਬਾਰੇ ਲੋਕਾਂ ਤੋਂ ਮਦਦ ਵੀ ਮੰਗੀ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਇਸ ਮਾਮਲੇ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਹਿਮਾਚਲ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ