ਹਾਈਵੇਅ 413 ਦੇ ਰਾਹ ਵਿਚੋਂ ਵੱਡਾ ਅੜਿੱਕਾ ਖਤਮ
ਟੋਰਾਂਟੋ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਡਗ ਫੋਰਡ ਸਰਕਾਰ ਦੀਆਂ ਬਾਛਾਂ ਖਿੜ ਗਈਆਂ ਜਦੋਂ ਫੈਡਰਲ ਸਰਕਾਰ ਨੇ ਹਾਈਵੇਅ 413 ਦੀ ਉਸਾਰੀ ਨਾਲ ਵਾਤਾਵਰਣ ’ਤੇ ਪੈਣ ਵਾਲੇ ਅਸਰਾਂ ਦਾ ਮੁਲਾਂਕਣ ਕਰਵਾਉਣ ਦੀ ਯੋਜਨਾ ਰੱਦ ਕਰ ਦਿਤੀ। ਦੋਹਾਂ ਧਿਰਾਂ ਨੇ ਫੈਡਰਲ ਅਦਾਲਤ ਵਿਚ ਸਾਂਝਾ ਸਹਿਮਤੀ ਪੱਤਰ ਦਾਖਲ ਕਰਦਿਆਂ ਗੁਜ਼ਾਰਿਸ਼ ਕੀਤੀ ਕਿ ਇੰਪੈਕਟ ਅਸੈਸਮੈਂਟ ਐਕਟ ਕਾਰਨ […]
By : Editor Editor
ਟੋਰਾਂਟੋ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਡਗ ਫੋਰਡ ਸਰਕਾਰ ਦੀਆਂ ਬਾਛਾਂ ਖਿੜ ਗਈਆਂ ਜਦੋਂ ਫੈਡਰਲ ਸਰਕਾਰ ਨੇ ਹਾਈਵੇਅ 413 ਦੀ ਉਸਾਰੀ ਨਾਲ ਵਾਤਾਵਰਣ ’ਤੇ ਪੈਣ ਵਾਲੇ ਅਸਰਾਂ ਦਾ ਮੁਲਾਂਕਣ ਕਰਵਾਉਣ ਦੀ ਯੋਜਨਾ ਰੱਦ ਕਰ ਦਿਤੀ। ਦੋਹਾਂ ਧਿਰਾਂ ਨੇ ਫੈਡਰਲ ਅਦਾਲਤ ਵਿਚ ਸਾਂਝਾ ਸਹਿਮਤੀ ਪੱਤਰ ਦਾਖਲ ਕਰਦਿਆਂ ਗੁਜ਼ਾਰਿਸ਼ ਕੀਤੀ ਕਿ ਇੰਪੈਕਟ ਅਸੈਸਮੈਂਟ ਐਕਟ ਕਾਰਨ ਪ੍ਰੌਜੈਕਟ ਦੇ ਰਾਹ ਵਿਚ ਆ ਰਹੇ ਅੜਿੱਕੇ ਖਤਮ ਕਰ ਦਿਤੇ ਜਾਣ। ਉਨਟਾਰੀਓ ਦੇ ਅਟਾਰਨੀ ਜਨਰਲ ਡਗ ਡਾਊਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੈਡਰਲ ਸਰਕਾਰ ਨਾਲ ਇਕ ਸਮਝੌਤੇ ਤਹਿਤ ਇਹ ਸਭ ਹੋ ਸਕਿਆ।
ਫੈਡਰਲ ਸਰਕਾਰ ਨੇ ਇੰਪੈਕਟ ਅਸੈਸਮੈਂਟ ਦੀ ਸ਼ਰਤ ਹਟਾਈ
ਮਾਮਲਾ ਹਾਲੇ ਵੀ ਅਦਾਲਤ ਵਿਚ ਹੋਣ ਕਾਰਨ ਉਨ੍ਹਾਂ ਨੇ ਵਿਸਤਾਰਤ ਜਾਣਕਾਰੀ ਦੇਣ ਤੋਂ ਨਾਂਹ ਕਰ ਦਿਤੀ। ਫੈਡਰਲ ਐਨਵਾਇਰਨਮੈਂਟ ਮੰਤਰੀ ਸਟੀਵਨ ਗਿਲਬੋਅ ਨੇ ਵੀ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ। ਉਧਰ ਵਿਰੋਧੀ ਪਾਰਟੀਆਂ ਨੂੰ ਫੈਡਰਲ ਸਰਕਾਰ ਦਾ ਇਹ ਕਦਮ ਬਿਲਕੁਲ ਵੀ ਪਸੰਦ ਨਹੀਂ ਆਇਆ। ਗਰੀਨ ਪਾਰਟੀ ਦੇ ਆਗੂ ਮਾਈਕ ਸ਼ਰੀਨਰ ਨੇ ਕਿਹਾ ਕਿ ਉਨਟਾਰੀਓ ਦੇ ਖੇਤ, ਨਦੀਆਂ ਨਾਲੇ ਅਤੇ ਖਤਰੇ ਵਿਚ ਪਏ ਜੀਵ ਜੰਤੂਆਂ ਦੀ ਰਾਖੀ ਕਰਨ ਤੋਂ ਪਾਸਾ ਵੱਟ ਲਿਆ। ਐਨ.ਡੀ.ਪੀ. ਵੱਲੋਂ ਇਸ ਸੌਦੇਬਾਜ਼ੀ ਨੂੰ ਗੈਰਜ਼ਿੰਮੇਵਾਰੀ ਵਾਲੀ ਕਰਾਰ ਦਿਤਾ ਗਿਆ।