Begin typing your search above and press return to search.

ਹਰਿਆਣਾ ਦੇ ਫਤਿਹਾਬਾਦ ਵਿਚ ਬੰਨ੍ਹ ਤੋੜਨ ਨੂੰ ਲੈਕੇ ਚੱਲੀਆਂ ਗੋਲੀਆਂ

ਮਾਨਸਾ, 17 ਜੁਲਾਈ, ਹ.ਬ. : ਮਾਨਸਾ ਦੇ ਪਿੰਡ ਝੰਡਾ ਵਿਚ ਘੱਗਰ ਵਿਚ ਦਰਾਰ ਆ ਗਈ ਹੈ। ਜਿਸ ਕਾਰਨ ਹਰਿਆਣਾ ਦੇ ਸਿਰਸਾ ਵਿਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਇੱਥੇ ਪਹਿਲਾਂ ਹੀ 24 ਪਿੰਡ ਹੜ੍ਹ ਦੀ ਲਪੇਟ ਵਿਚ ਹਨ। ਪੰਜਾਬ ਬਾਰਡਰ ਦੇ ਕੋਲ ਹਰਿਆਣਾ ਦੇ ਫਤਿਹਾਬਾਦ ਵਿਚ ਘੱਗਰ ’ਤੇ ਬਣੇ ਬੰਨ੍ਹ ਨੂੰ ਤੋੜਨ ਨੂੰ ਲੈ ਕੇ […]

Editor (BS)By : Editor (BS)

  |  17 July 2023 7:22 AM IST

  • whatsapp
  • Telegram

ਮਾਨਸਾ, 17 ਜੁਲਾਈ, ਹ.ਬ. : ਮਾਨਸਾ ਦੇ ਪਿੰਡ ਝੰਡਾ ਵਿਚ ਘੱਗਰ ਵਿਚ ਦਰਾਰ ਆ ਗਈ ਹੈ। ਜਿਸ ਕਾਰਨ ਹਰਿਆਣਾ ਦੇ ਸਿਰਸਾ ਵਿਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਇੱਥੇ ਪਹਿਲਾਂ ਹੀ 24 ਪਿੰਡ ਹੜ੍ਹ ਦੀ ਲਪੇਟ ਵਿਚ ਹਨ। ਪੰਜਾਬ ਬਾਰਡਰ ਦੇ ਕੋਲ ਹਰਿਆਣਾ ਦੇ ਫਤਿਹਾਬਾਦ ਵਿਚ ਘੱਗਰ ’ਤੇ ਬਣੇ ਬੰਨ੍ਹ ਨੂੰ ਤੋੜਨ ਨੂੰ ਲੈ ਕੇ ਪਿੰਡ ਵਾਸੀਆਂ ਨੇ ਫਾਇਰਿੰਗ ਕਰ ਦਿੱਤੀ। ਇਹ ਪਿੰਡ ਮੂਸਾਖੇੜਾ ਦੇ ਵਾਸੀ ਹਨ।
ਪੁਲਿਸ ਜਾਂਚ ਮੁਤਾਬਕ ਫਤਿਹਾਬਾਦ ਵਿਚ ਮੂਸਾਖੇੜਾ ਅਤੇ ਢਾਣੀ ਬਬਨਪੁਰ ਪਿੰਡ ਦੇ ਵਿਚ ਇੱਕ ਬੰਨ੍ਹ ਬਣਿਆ ਹੋਇਆ। ਸ਼ਾਮ ਵੇਲੇ ਹਨ੍ਹੇਰੇ ਵਿਚ ਬਬਨਪੁਰ ਦੇ ਵਾਸੀਆਂ ਨੇ ਬੰਨ੍ਹ ਨੂੰ ਤੋੜ ਦਿੱਤਾ। ਇਸ ਦਾ ਪਾਣੀ ਮੂਸਾਖੇੜਾ ਪਿੰਡ ਵੱਲ ਆਉਣਾ ਸੀ। ਜਿੱਥੇ ਪਹਿਲਾਂ ਤੋਂ ਹੀ ਪਾਣੀ ਭਰਿਆ ਹੋਇਆ ਹੈ।
ਇਸ ਦਾ ਪਤਾ ਚਲਦੇ ਹੀ ਮੂਸਾਖੇੜਾ ਦੇ ਵਾਸੀ ਉਥੇ ਪਹੁੰਚ ਗਏ ਅਤੇ 2 ਫਾਇਰ ਕਰ ਦਿੱਤੇ। ਦੂਜੇ ਪਾਸੇ ਮੌਸਮ ਵਿਭਾਗ ਨੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ। ਪੂਰੇ ਰਾਜ ਵਿਚ ਰੁਕ ਰੁਕ ਕੇ ਮੀਂਹ ਪਵੇਗਾ। ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਰਿਹਾ ਹੈ। ਭਾਖੜਾ ਵਿਚ ਪਾਣੀ ਦਾ ਪੱਧਰ 1641.30 ਫੁੱਟ ਤੱਕ ਪਹੁੰਚ ਗਿਆ ਹੈ। ਜਦ ਕਿ ਡੈਮ ਦੀ ਫੁਲ ਕਪੈਸਟੀ 1680.82 ਫੁੱਟ ਹੈ। ਫਲੱਟ ਗੇਟ ਲੈਵਲ 1645 ਫੁੱਟ ਹੈ। ਪਾਣੀ 1645 ਫੁੱਟ ਦੇ ਪਾਰ ਹੋਣ ਤੋਂ ਬਾਅਦ ਕਦੇ ਵੀ ਗੇਟ ਖੋਲ੍ਹੇ ਜਾ ਸਕਦੇ ਹਨ। ਪੌਂਗ ਡੈਮ ਤੋਂ 32 ਹਜ਼ਾਰ ਕਿਊਸਿਕ ਪਾਣੀ ਵੀ ਛੱਡਿਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it