ਹਰਿਆਣਾ 'ਚ ਹਿੰਸਾ ਤੋਂ ਬਾਅਦ 2 ਦਿਨ ਦਾ ਕਰਫਿਊ
20 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ, 5 ਜ਼ਿਲਿਆਂ 'ਚ ਧਾਰਾ 144, ਇੰਟਰਨੈੱਟ ਬੰਦ ਹਰਿਆਣਾ ਦੇ ਨੂਹ 'ਚ ਹੁਣ ਹਿੰਸਾ ਮੇਬਾਤ, ਸੋਹਾਣਾ, ਰੇਵਾੜੀ, ਗੁੜਗਾਓਂ, ਪਲਵਲ, ਫਰੀਦਾਬਾਦ ਤੱਕ ਫੈਲ ਗਈ ਹੈ। ਇਸ ਦੇ ਮੱਦੇਨਜ਼ਰ 5 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਟਰਨੈੱਟ ਬੰਦ ਹੈ। ਨੂਹ, ਫਰੀਦਾਬਾਦ ਅਤੇ ਪਲਵਲ 'ਚ ਮੰਗਲਵਾਰ ਯਾਨੀ 1 ਅਗਸਤ […]
By : Editor (BS)
20 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ, 5 ਜ਼ਿਲਿਆਂ 'ਚ ਧਾਰਾ 144, ਇੰਟਰਨੈੱਟ ਬੰਦ
ਹਰਿਆਣਾ ਦੇ ਨੂਹ 'ਚ ਹੁਣ ਹਿੰਸਾ ਮੇਬਾਤ, ਸੋਹਾਣਾ, ਰੇਵਾੜੀ, ਗੁੜਗਾਓਂ, ਪਲਵਲ, ਫਰੀਦਾਬਾਦ ਤੱਕ ਫੈਲ ਗਈ ਹੈ। ਇਸ ਦੇ ਮੱਦੇਨਜ਼ਰ 5 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਟਰਨੈੱਟ ਬੰਦ ਹੈ। ਨੂਹ, ਫਰੀਦਾਬਾਦ ਅਤੇ ਪਲਵਲ 'ਚ ਮੰਗਲਵਾਰ ਯਾਨੀ 1 ਅਗਸਤ ਨੂੰ ਸਾਰੇ ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ।
ਦਸ ਦਈਏ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ (ਸ਼ੋਭਾ ਯਾਤਰਾ) ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਨੂਹ ਵਿੱਚ ਦੋ ਦਿਨਾਂ ਲਈ ਕਰਫਿਊ ਲਗਾਇਆ ਗਿਆ ਹੈ। ਸਥਿਤੀ 'ਤੇ ਕਾਬੂ ਪਾਉਣ ਲਈ ਪੂਰੇ ਇਲਾਕੇ 'ਚ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।