ਹਰਦੀਪ ਸਿੰਘ ਨਿੱਜਰ ਕਤਲਕਾਂਡ ਮਗਰੋਂ ਟੁੱਟੀ ਵਪਾਰ ਗੱਲਬਾਤ ਸ਼ੁਰੂ ਹੋਣ ਦੇ ਸੰਕੇਤ
ਔਟਵਾ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਕੈਨੇਡਾ ਅਤੇ ਭਾਰਤ ਦਰਮਿਆਨ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਵਿਚ ਆਈ ਖੜੋਤ ਕਦੋਂ ਟੁੱਟੇਗੀ, ਇਸ ਦਾ ਸਵਾਲ ਦਾ ਜਵਾਬ ਕੌਮਾਂਤਰੀ ਵਪਾਰ ਮਾਮਲਿਆਂ ਬਾਰੇ ਮੰਤਰੀ ਮੈਰੀ ਐਂਗ ਕੋਲ ਵੀ ਨਹੀਂ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਕੈਨੇਡਾ ਸਰਕਾਰ ਨੇ ਕੋਈ ਫੈਸਲਾ ਨਹੀਂ […]
By : Editor Editor
ਔਟਵਾ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਕੈਨੇਡਾ ਅਤੇ ਭਾਰਤ ਦਰਮਿਆਨ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਵਿਚ ਆਈ ਖੜੋਤ ਕਦੋਂ ਟੁੱਟੇਗੀ, ਇਸ ਦਾ ਸਵਾਲ ਦਾ ਜਵਾਬ ਕੌਮਾਂਤਰੀ ਵਪਾਰ ਮਾਮਲਿਆਂ ਬਾਰੇ ਮੰਤਰੀ ਮੈਰੀ ਐਂਗ ਕੋਲ ਵੀ ਨਹੀਂ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਕੈਨੇਡਾ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਪਰ ਉਹ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰਨ ਦੀ ਯੋਜਨਾ ਬਣਾ ਰਹੇ ਹਨ।
ਕੈਨੇਡਾ ਸਰਕਾਰ ਨੇ ਕਿਹਾ, ਪੜਤਾਲ ਆਰੰਭ, ਹੁਣ ਵਪਾਰ ਗੱਲਬਾਤ ਵੀ ਸ਼ੁਰੂ ਕਰਾਂਗੇ
ਉਧਰ ਭਾਰਤੀ ਮੀਡੀਆ ਗੱਲਬਾਤ ਜਲਦ ਆਰੰਭ ਹੋਣ ਪ੍ਰਤੀ ਆਸਵੰਦ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਬੂਧਾਬੀ ਵਿਖੇ ਅੱਜ ਸ਼ੁਰੂ ਹੋਏ ਡਬਲਿਊ.ਟੀ.ਓ. ਦੇ ਸੰਮੇਲਨ ਦੌਰਾਨ ਕੈਨੇਡੀਅਨ ਅਤੇ ਭਾਰਤੀ ਵਪਾਰ ਮੰਤਰੀ ਦੁਵੱਲੀ ਮੁਲਾਕਾਤ ਕਰ ਸਕਦੇ ਹਨ। ਸੀ.ਟੀ.ਵੀ. ਦੇ ਪ੍ਰੋਗਰਾਮ ਦੌਰਾਨ ਜਦੋਂ ਮੈਰੀ ਐਂਗ ਨੂੰ ਪੁੱਛਿਆ ਗਿਆ ਕਿ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਸ਼ੁਰੂ ਕਰਨ ਲਈ ਕਿਹੜੀ ਚੀਜ਼ ਸਭ ਤੋਂ ਜ਼ਰੂਰੀ ਹੈ ਤਾਂ ਉਹ ਤਫਸੀਲ ਵਿਚ ਕੁਝ ਨਾ ਬੋਲ ਅਤੇ ਸਿਰਫ ਐਨਾ ਕਿਹਾ ਕਿ ਦੋਵੇਂ ਮੁਲਕ ਲਗਾਤਾਰ ਇਕ ਦੂਜੇ ਦੇ ਸੰਪਰਕ ਵਿਚ ਹਨ। ਹਾਲ ਹੀ ਵਿਚ ਵਿਦੇਸ਼ ਮੰਤਰੀ ਮੈਲਨੀ ਜੌਲੀ ਵੱਲੋਂ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਕੀਤੀ ਗਈ। ਮੈਰੀ ਐਂਗ ਦਾ ਕਹਿਣਾ ਸੀ ਕਿ ਕੈਨੇਡੀਅਨ ਹਿਤਾਂ ਨੂੰ ਸਭ ਤੋਂ ਅੱਗੇ ਰੱਖਿਆ ਜਾ ਰਿਹਾ ਹੈ ਅਤੇ ਸਾਡਾ ਮੰਨਣਾ ਹੈ ਕਿ ਕੈਨੇਡਾ ਵਾਸੀ ਸਾਡੇ ਉਤੇ ਭਰੋਸਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਦੋਹਾਂ ਮੁਲਕਾਂ ਵਿਚਾਲੇ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਰੁਕੀ ਹੋਈ ਹੈ ਪਰ ਦੂਜੇ ਪਾਸੇ ਕਾਰੋਬਾਰ ਅਤੇ ਨਿਵੇਸ਼ ਦਾ ਦੌਰ ਪਹਿਲਾਂ ਵਾਂਗ ਚੱਲ ਰਿਹਾ ਹੈ। ਭਾਰਤੀ ਕੰਪਨੀਆਂ ਨਾਲ ਵਪਾਰ ਕਰ ਰਹੇ ਕੈਨੇਡੀਅਨਜ਼ਜ ਨੂੰ ਫੈਡਰਲ ਸਰਕਾਰ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੂੰ ਪੜਤਾਲ ਆਰੰਭ ਹੋਣ ਦੇ ਸੰਕੇਤ ਵੀ ਨਜ਼ਰ ਆ ਰਹੇ ਹਨ ਜੋ ਦੋਹਾਂ ਮੁਲਕਾਂ ਵਾਸਤੇ ਚੰਗੀ ਗੱਲ ਹੈ।