‘ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਟਰੂਡੋ ਦਾ ਦਾਅਵਾ ਗਲਤ ਨਹੀਂ’
ਸੈਨ ਫਰਾਂਸਿਸਕੋ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਾਉਣ ਤੋਂ ਇਕ ਮਹੀਨੇ ਬਾਅਦ ਆਸਟ੍ਰੇਲੀਅਨ ਖੁਫੀਆ ਏਜੰਸੀ ਦੇ ਮੁਖੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਬਿਲਕੁਲ ਦਰੁਸਤ ਕਰਾਰ ਦਿਤਾ ਹੈ। ‘ਏ.ਬੀ.ਸੀ. ਨਿਊਜ਼’ ਦੀ ਰਿਪੋਰਟ ਮੁਤਾਬਕ ਫਾਈਵ ਆਈਜ਼ […]
By : Hamdard Tv Admin
ਸੈਨ ਫਰਾਂਸਿਸਕੋ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਾਉਣ ਤੋਂ ਇਕ ਮਹੀਨੇ ਬਾਅਦ ਆਸਟ੍ਰੇਲੀਅਨ ਖੁਫੀਆ ਏਜੰਸੀ ਦੇ ਮੁਖੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਬਿਲਕੁਲ ਦਰੁਸਤ ਕਰਾਰ ਦਿਤਾ ਹੈ। ‘ਏ.ਬੀ.ਸੀ. ਨਿਊਜ਼’ ਦੀ ਰਿਪੋਰਟ ਮੁਤਾਬਕ ਫਾਈਵ ਆਈਜ਼ ਇੰਟੈਲੀਜੈਂਸ ਅਲਾਇੰਸ ਦੇ ਸੰਮੇਲਨ ਵਿਚ ਸ਼ਾਮਲ ਹੋਣ ਅਮਰੀਕਾ ਪੁੱਜੇ ਮਾਈਕ ਬਰਜਸ ਨੂੰ ਨਵੀਂ ਦਿੱਲੀ ਵਿਖੇ ਜੀ-20 ਸੰਮੇਲਨ ਤੋਂ ਪਹਿਲਾਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਜਾਣਕਾਰੀ ਦੇ ਦਿਤੀ ਗਈ ਸੀ।
ਆਸਟ੍ਰੇਲੀਅਨ ਖੁਫੀਆ ਏਜੰਸੀ ਦੇ ਮੁਖੀ ਦਾ ਵੱਡਾ ਖੁਲਾਸਾ
ਮਾਈਕ ਬਰਜਸ ਨੇ ਕਿਹਾ ਕਿ ਬਿਨਾਂ ਸ਼ੱਕ ਕਿਸੇ ਵੀ ਮੁਲਕ ’ਤੇ ਇਕ ਵਿਦੇਸ਼ੀ ਨਾਗਰਿਕ ਦੀ ਉਸੇ ਦੀ ਧਰਤੀ ’ਤੇ ਹੱਤਿਆ ਕਰਨ ਦਾ ਦੋਸ਼ ਲੱਗਣਾ ਬੇਹੱਦ ਗੰਭੀਰ ਮਸਲਾ ਹੈ। ਅਜਿਹਾ ਅਸੀਂ ਕਦੇ ਵੀ ਨਹੀਂ ਕਰਨਾ ਚਾਹਾਂਗੇ ਅਤੇ ਮੁਲਕਾਂ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ। ਮਾਈਕ ਬਰਜਸ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਭਾਰਤੀ ਏਜੰਟਾਂ ਦਾ ਅਗਲਾ ਨਿਸ਼ਾਨਾ ਆਸਟ੍ਰੇਲੀਆ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ, ‘‘ਜਨਤਕ ਤੌਰ ’ਤੇ ਅਜਿਹਾ ਕੋਈ ਵੀ ਕਿਆਸਾ ਲਾਉਣਾ ਵਾਜਬ ਨਹੀਂ। ਮੈਂ ਨਹੀਂ ਸਮਝਦਾ ਕਿ ਇਸ ਮੌਕੇ ’ਤੇ ਅਜਿਹੀ ਟਿੱਪਣੀ ਜਾਇਜ਼ ਹੋਵੇਗੀ। ਪਰ ਇਕ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਵਿਦੇਸ਼ੀ ਸਰਕਾਰਾਂ ਸਾਡਾ ਮੁਲਕ ਵਿਚ ਦਖਲ ਦੇ ਰਹੀਆਂ ਹਨ ਜਾਂ ਦਖਲ ਦੇਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਤਾਂ ਅਸੀਂ ਉਨ੍ਹਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਾਂਗੇ।’’