ਸੰਕਟ ਦੀ ਘੜੀ ਵਿਚ ਅਮਰੀਕਾ ਨੇ ਛੱਡਿਆ ਭਾਰਤ ਦਾ ਸਾਥ
ਵਾਸ਼ਿੰਗਟਨ, 24 ਅਪੈ੍ਰਲ, ਹ.ਬ. : ਅਮਰੀਕਾ ਨੇ ਮੁਸ਼ਕਲ ਦੇ ਸਮੇਂ ਭਾਰਤ ਦਾ ਸਾਥ ਛੱਡ ਦਿੱਤਾ ਹੈ। ਇਸ ਸਮੇਂ ਜਦ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਉਸ ਸਮੇਂ ਅਮਰੀਕਾ ਨੇ ਭਾਰਤ ਦੇ ਨਾਲ ਵੱਡੀ ਦਗਾਬਾਜ਼ੀ ਕੀਤੀ ਹੈ। ਅਮਰੀਕਾ ਨੇ ਭਾਰਤ ਨੂੰ ਵੈਕਸੀਨ ਬਣਾਉਣ ਦਾ ਕੱਚਾ ਮਾਲ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ […]
By : Hamdard Tv Admin
ਵਾਸ਼ਿੰਗਟਨ, 24 ਅਪੈ੍ਰਲ, ਹ.ਬ. : ਅਮਰੀਕਾ ਨੇ ਮੁਸ਼ਕਲ ਦੇ ਸਮੇਂ ਭਾਰਤ ਦਾ ਸਾਥ ਛੱਡ ਦਿੱਤਾ ਹੈ। ਇਸ ਸਮੇਂ ਜਦ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਉਸ ਸਮੇਂ ਅਮਰੀਕਾ ਨੇ ਭਾਰਤ ਦੇ ਨਾਲ ਵੱਡੀ ਦਗਾਬਾਜ਼ੀ ਕੀਤੀ ਹੈ। ਅਮਰੀਕਾ ਨੇ ਭਾਰਤ ਨੂੰ ਵੈਕਸੀਨ ਬਣਾਉਣ ਦਾ ਕੱਚਾ ਮਾਲ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। ਅਮਰੀਕਾ ਦਾ ਇਹ ਫੈਸਲਾ ਭਾਰਤ ਦੇ ਲਈ ਵੱਡਾ ਝਟਕਾ ਹੈ। ਕਿਉਂਕਿ ਭਾਰਤ ਵਿਚ ਹੁਣ 3 ਲੱਖ ਤੋਂ ਜ਼ਿਆਦਾ ਮਾਮਲੇ ਰੋਜ਼ਾਨਾ ਆ ਰਹੇ ਹਨ ਅਤੇ ਭਾਰਤ ਸਰਕਾਰ ਦੀ ਕੋਸ਼ਿਸ਼ ਹੈ ਕਿ ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਕਾਫੀ ਤੇਜ਼ੀ ਨਾਲ ਚਲਾਇਆ ਜਾਵੇ ਤਾਕਿ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ।
ਅਮਰੀਕਾ, ਭਾਰਤ ਨੂੰ ਅਪਣਾ ਦੋਸਤ ਅਤੇ ਰਣਨੀਤਕ ਭਾਈਵਾਲ ਕਹਿੰਦਾ ਹੈ, ਪ੍ਰੰਤੂ ਇਸ ਸਮੇਂ ਜਦ ਭਾਰਤ ਦੇ ਹਾਲਾਤ ਦੁਨੀਆ ਵਿਚ ਸਭ ਤੋਂ ਜ਼ਿਆਦਾ ਖਰਾਬ ਹਨ , ਹਸਪਤਾਲਾਂ ਵਿਚ ਬੈਡ, ਆਕਸੀਜਨ, ਡਾਕਟਰ ਅਤੇ ਦਵਾਈਆਂ ਦੇ ਲਈ ਭੱਜ ਦੌੜ ਹੋ ਰਹੀ ਹੈ, ਵੈਕਸੀਨ ਬਣਾਉਣ ਵਿਚ ਵੀ ਕਾਫੀ ਦਿੱਕਤਾਂ ਆ ਰਹੀਆਂ ਹਨ। ਸਭ ਤੋਂ ਵੱਡੀ ਦਿੱਕਤ ਕੱਚੇ ਮਾਲ ਨੂੰ ਲੈ ਕੇ ਹੈ। ਵੈਕਸੀਨ ਬਣਾਉਣ ਵਿਚ ਪੂਰੀ ਦੁਨੀਆ ਵਿਚ ਭਾਰਤ ਦਾ ਪਹਿਲਾ ਸਥਾਨ ਹੈ, ਲੇਕਿਨ ਭਾਰਤ ਵਿਚ ਵੈਕਸੀਨ ਬਣਾਉਣ ਵਾਲੀ ਕੰਪਨੀਆਂ ਕੱਚਾ ਸਮਾਨ ਦੂਜੇ ਦੇਸ਼ਾਂ ਤੋਂ ਖਰੀਦਦੀਆਂ ਹਨ। ਵੈਕਸੀਨ ਬਣਾਉਣ ਦੇ ਲਈ ਕੱਚਾ ਸਮਾਨ ਅਮਰੀਕਾ ਤੋਂ ਆਉਂਦਾ ਹੈ ਲੇਕਿਨ ਅਮਰੀਕਾ ਨੇ ਵੈਕਸੀਨ ਬਣਾਉਣ ਦਾ ਕੱਚਾ ਸਮਾਨ ਭਾਰਤ ਨੂੰ ਦੇਣ ਲਈ ਮਨ੍ਹਾ ਕਰ ਦਿੱਤਾ ਹੈ। ਅਮਰੀਕਾ ਨੇ ਕੱਚੇ ਮਾਲ ਦੀ ਸਪਲਾਈ ’ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਕਿ ਭਾਰਤ ਵਿਚ ਵੈਕਸੀਨੇਸ਼ਨ ਦੀ ਰਫਤਾਰ ਵੀ ਹੋਲੀ ਹੋ ਸਕਦੀ ਹੈ।