ਸੜਕ ਹਾਦਸਾ : ਲੁਧਿਆਣਾ ਦੇ ਕਾਂਵੜੀਏ ਦੀ ਅੰਬਾਲਾ ਵਿਚ ਹੋਈ ਮੌਤ
ਅੰਬਾਲਾ, 14 ਜੁਲਾਈ, ਹ.ਬ. : ਅੰਬਾਲਾ ਵਿਚ ਤੇਜ਼ ਰਫਤਾਰ ਕੈਂਟਰ ਨੇ ਕਾਂਵੜੀਏ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਇੱਕ ਕਾਂਵੜੀਏ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਪੀਜੀਆਈ ਚੰਡੀਗੜ੍ਹ ਰੱਫਰ ਕੀਤਾ ਗਿਆ ਹੈ।ਹਾਦਸਾ ਅੰਬਾਲਾ ਕੈਂਟ ਵਿਚ ਦਿੱਲੀ-ਚੰਡੀਗੜ੍ਹ ਹਾਈਵੇ ’ਤੇ ਸ਼ੁੱਕਰਵਾਰ ਤੜਕੇ ਸਵਾ 3 ਵਜੇ ਪੁਲ […]
By : Editor (BS)
ਅੰਬਾਲਾ, 14 ਜੁਲਾਈ, ਹ.ਬ. : ਅੰਬਾਲਾ ਵਿਚ ਤੇਜ਼ ਰਫਤਾਰ ਕੈਂਟਰ ਨੇ ਕਾਂਵੜੀਏ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਇੱਕ ਕਾਂਵੜੀਏ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਪੀਜੀਆਈ ਚੰਡੀਗੜ੍ਹ ਰੱਫਰ ਕੀਤਾ ਗਿਆ ਹੈ।
ਹਾਦਸਾ ਅੰਬਾਲਾ ਕੈਂਟ ਵਿਚ ਦਿੱਲੀ-ਚੰਡੀਗੜ੍ਹ ਹਾਈਵੇ ’ਤੇ ਸ਼ੁੱਕਰਵਾਰ ਤੜਕੇ ਸਵਾ 3 ਵਜੇ ਪੁਲ ਦੇ ਕੋਲ ਵਾਪਰਿਆ। ਸੂਚਨਾ ਮਿਲਣ ’ਤੇ ਘਟਨਾ ਸਥਾਨ ’ਤੇ ਪਹੁੰਚੀ ਪੁਲਿਸ ਨੇ ਦਿੱਲੀ ਨੰਬਰ ਦੇ ਕੈਂਟਰ ਨੂੰ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਦੀ ਸ਼ਨਾਖਤ ਲੁਧਿਆਣਾ ਦੇ ਮੁੱਲਾਂਪੁਰ ਨਿਵਾਸੀ ਸੰਦੀਪ ਕੁਮਾਰ ਦੇ ਰੂਪ ਵਿਚ ਹੋਈ
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀ। ਦੂਜੇ ਪਾਸੇ ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਕੈਂਟਰ ਛੱਡ ਕੇ ਫਰਾਰ ਹੋ ਗਿਆ। ਥਾਣੇ ਦੇ ਐਸਐਚਓ ਸਤੀਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਵਿਚ ਮ੍ਰਿਤਕ ਦਾ ਸਾਥੀ ਸੁਰੇਸ਼ ਗੰਭੀਰ ਤੌਰ ’ਤੇ ਜ਼ਖਮੀ ਹੈ। ਕੈਂਟਰ ਨੁੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।