ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਕੈਨੇਡੀਅਨ ਹੋ ਜਾਣ ਸੁਚੇਤ
ਔਟਵਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਿਦੇਸ਼ ਦਖਲ ਦਾ ਮੁੱਦਾ ਸੋਮਵਾਰ ਨੂੰ ਮੁੜ ਗੂੰਜਿਆ ਜਦੋਂ ਕੌਮੀ ਖੁਫੀਆ ਏਜੰਸੀ ਨੇ ਹੈਰਾਨਕੁੰਨ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦੇਸ਼ੀ ਅਤਿਵਾਦੀ ਨੌਜਵਾਨ ਕੈਨੇਡੀਅਨਜ਼ ਨੂੰ ਵਰਗਲਾਉਣ ਦੇ ਯਤਨ ਕਰ ਰਹੇ ਹਨ। ਦੂਜੇ ਪਾਸੇ ਕਈ ਮੁਲਕਾਂ ਦੀਆਂ ਸਰਕਾਰਾਂ ਸੋਸ਼ਲ ਮੀਡੀਆ ਰਾਹੀਂ ਕੈਨੇਡਾ ਵਾਸੀਆਂ ਨੂੰ ਪ੍ਰਭਾਵਤ ਕਰਨ ਦੇ ਯਤਨ ਕਰ ਰਹੀਆਂ […]
By : Editor Editor
ਔਟਵਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਿਦੇਸ਼ ਦਖਲ ਦਾ ਮੁੱਦਾ ਸੋਮਵਾਰ ਨੂੰ ਮੁੜ ਗੂੰਜਿਆ ਜਦੋਂ ਕੌਮੀ ਖੁਫੀਆ ਏਜੰਸੀ ਨੇ ਹੈਰਾਨਕੁੰਨ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦੇਸ਼ੀ ਅਤਿਵਾਦੀ ਨੌਜਵਾਨ ਕੈਨੇਡੀਅਨਜ਼ ਨੂੰ ਵਰਗਲਾਉਣ ਦੇ ਯਤਨ ਕਰ ਰਹੇ ਹਨ। ਦੂਜੇ ਪਾਸੇ ਕਈ ਮੁਲਕਾਂ ਦੀਆਂ ਸਰਕਾਰਾਂ ਸੋਸ਼ਲ ਮੀਡੀਆ ਰਾਹੀਂ ਕੈਨੇਡਾ ਵਾਸੀਆਂ ਨੂੰ ਪ੍ਰਭਾਵਤ ਕਰਨ ਦੇ ਯਤਨ ਕਰ ਰਹੀਆਂ ਹਨ।
ਵਿਦੇਸ਼ੀ ਤਾਕਤਾਂ ਬਣਾ ਸਕਦੀਆਂ ਨੇ ਨਿਸ਼ਾਨਾ
ਕੈਨੇਡੀਅਨ ਖੁਫੀਆ ਏਜੰਸੀ ਦੀ ਸਹਾਇਕ ਡਾਇਰੈਕਟਰ ਚੈਰੀ ਹੈਂਡਰਸਨ ਨੇ ਚਿਤਵਾਨੀ ਦਿਤੀ ਕਿ ਹੁਣ ਵਿਦੇਸ਼ੀ ਤਾਕਤਾਂ ਕੈਨੇਡਾ ਵਿਚ ਦਖਲ ਦੇਣ ਲਈ ਚੋਣਾਂ ਦੀ ਉਡੀਕ ਨਹੀਂ ਕਰਦੀਆਂ ਅਤੇ ਹਰ ਵੇਲੇ ਇਹ ਕੰਮ ਜਾਰੀ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ, ‘‘ਸਭ ਤੋਂ ਵੱਡੀ ਚਿੰਤਾ ਨੌਜਵਾਨਾਂ ਨੂੰ ਵਰਗਲਾਉਣ ਦੇ ਯਤਨਾਂ ਦੀ ਹੈ ਕਿਉਂਕਿ ਮਾੜੇ ਆਰਥਿਕ ਹਾਲਾਤ ਵਿਚੋਂ ਲੰਘ ਰਹੇ ਨੌਜਵਾਨਾਂ ਦੀ ਕੋਈ ਕਮੀ ਨਹੀਂ।’’ ਚੈਰੀ ਹੈਂਡਰਸਨ ਨੇ ਹਾਊਸ ਆਫ ਕਾਮਨਜ਼ ਦੀ ਇਨਫਰਮੇਸ਼ਨ, ਪ੍ਰਾਇਵੇਸੀ ਅਤੇ ਐਥਿਕਸ ਮਾਮਲਿਆਂ ਬਾਰੇ ਕਮੇਟੀ ਨੂੰ ਵਿਸਤਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ੀ ਤਾਕਤਾਂ ਕਈ ਕਿਸਮ ਦੇ ਤੌਰ ਤਰੀਕੇ ਵਰਤ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਚੋਰੀ ਵੀ ਕੀਤੀ ਜਾ ਸਕਦੀ ਹੈ।