ਸਿੱਧੂ ਮੂਸੇਵਾਲਾ ਦੇ ਗੀਤ ਤੋਂ ਹੁੰਦੀ ਹੈ ਸਵੇਰ ਦੀ ਸ਼ੁਰੂਆਤ : ਰਣਵੀਰ ਸਿੰਘ
ਚੰਡੀਗੜ੍ਹ, 29 ਜੁਲਾਈ, ਹ.ਬ. :ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਵੀਰ ਸਿੰਘ ਵੀਰਵਾਰ ਨੂੰ ਸਿਟੀ ਬਿਊਟੀਫੁੱਲ ’ਚ ਨਜ਼ਰ ਆਏ। ਇੰਡਸਟਰੀਅਲ ਏਰੀਆ ਦੇ ਇੱਕ ਨਿੱਜੀ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰ ਰਣਵੀਰ ਸਿੰਘ ਨੇ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਸਵੇਰ ਦੀ ਸ਼ੁਰੂਆਤ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਕਰਦੇ […]

By : Editor (BS)
ਚੰਡੀਗੜ੍ਹ, 29 ਜੁਲਾਈ, ਹ.ਬ. :ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਵੀਰ ਸਿੰਘ ਵੀਰਵਾਰ ਨੂੰ ਸਿਟੀ ਬਿਊਟੀਫੁੱਲ ’ਚ ਨਜ਼ਰ ਆਏ। ਇੰਡਸਟਰੀਅਲ ਏਰੀਆ ਦੇ ਇੱਕ ਨਿੱਜੀ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰ ਰਣਵੀਰ ਸਿੰਘ ਨੇ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਸਵੇਰ ਦੀ ਸ਼ੁਰੂਆਤ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਕਰਦੇ ਹਨ। ਉਨ੍ਹਾਂ ਨੇ ਵਧੀਆ ਕੰਮ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਸੁਣਾਇਆ। ਉਸ ਨੇ ਦੱਸਿਆ ਕਿ ਫਿਲਮ ਵਿੱਚ ਪੰਜਾਬੀ ਮੁੰਡੇ ਦੇ ਕਿਰਦਾਰ ਵਿੱਚ ਉਸ ਦੇ ਇੱਕ ਗੀਤ ਦੀ ਲਾਈਨ ਨੂੰ ਡਾਇਲਾਗ ਵਜੋਂ ਵਰਤਿਆ ਹੈ। ਰਣਵੀਰ ਨੇ ਦੱਸਿਆ ਕਿ ਫਿਲਮ 83 ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨਾਲ ਦੋਸਤੀ ਹੋਈ ਸੀ। ਉਨ੍ਹਾਂ ਕਿਹਾ, ‘ਮੈਂ ਐਮੀ ਵਿਰਕ ਨੂੰ ਬਹੁਤ ਪਿਆਰ ਕਰਦਾ ਹਾਂ। ਉਸ ਵਰਗਾ ਬੰਦਾ ਕਦੇ ਨਹੀਂ ਮਿਲਿਆ। ਉਹ ਰੱਬ ਦਾ ਬੰਦਾ ਹੈ। ਇਸ ਦੌਰਾਨ ਰਣਵੀਰ ਅਤੇ ਆਲੀਆ ਨੇ ਆਪਣੀ ਫਿਲਮ ਦੇ ਗੀਤ ’ਤੇ ਡਾਂਸ ਵੀ ਕੀਤਾ। ਇਸ ਦੇ ਨਾਲ ਹੀ ਰਣਵੀਰ ਨੇ ਪੰਜਾਬੀ ਗੀਤ ਅਤੇ ਰੈਪ ਵੀ ਗੁਣਗਣਾਏ। ਰਣਵੀਰ ਅਤੇ ਆਲੀਆ ਨੇ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ ਹੈ। ਇੱਥੇ ਬਹੁਤ ਹਰਿਆਲੀ ਹੈ।


