ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 108’ਵਾਂ ਸ਼ਹੀਦੀ ਬਰਸੀ ਸਮਾਗ਼ਮ ਗੁਰਦੁਆਰਾ ਸਾਹਿਬ ਰੈਕਸਡੇਲ ਵਿਖੇ 19 ਨਵੰਬਰ ਨੂੰ
ਬਰੈਂਪਟਨ, (ਡਾ. ਝੰਡ) – ਸਰਾਭਾ ਅਤੇ ਆਸ-ਪਾਸ ਦੇ ਇਲਾਕਾ ਵਾਸੀਆਂ ਵੱਲੋਂ ਮਿਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 108’ਵਾਂ ਬਰਸੀ ਸਮਾਗ਼ਮ ਗੁਰਦੁਆਰਾ ਸਿੱਖ ਸੰਗਤ ਰੈਕਸਡੇਲ ਵਿਖੇ ਐਤਵਾਰ 19 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 10.00 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਵੇਰੇ 10.00 ਵਜੇ ਆਰੰਭ ਹੋਵੇਗਾ ਅਤੇ ਉਸ ਦੇ […]

By : Hamdard Tv Admin
ਬਰੈਂਪਟਨ, (ਡਾ. ਝੰਡ) – ਸਰਾਭਾ ਅਤੇ ਆਸ-ਪਾਸ ਦੇ ਇਲਾਕਾ ਵਾਸੀਆਂ ਵੱਲੋਂ ਮਿਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 108’ਵਾਂ ਬਰਸੀ ਸਮਾਗ਼ਮ ਗੁਰਦੁਆਰਾ ਸਿੱਖ ਸੰਗਤ ਰੈਕਸਡੇਲ ਵਿਖੇ ਐਤਵਾਰ 19 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 10.00 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਵੇਰੇ 10.00 ਵਜੇ ਆਰੰਭ ਹੋਵੇਗਾ ਅਤੇ ਉਸ ਦੇ ਭੋਗ ਤੋਂ ਤੋਂ ਬਾਅਦ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਤੇ ਕਥਾਕਾਰਾਂ ਵੱਲੋਂ ਗ਼ਦਰੀ ਸ਼ਹੀਦਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਉਪਰੰਤ, ਗੁਰੁ ਕਾ ਲੰਗਰ ਅਤੁੱਟ ਵਰਤੇਗਾ।
ਬਾਅਦ ਦੁਪਹਿਰ ਇਕ ਵਜੇ ਤੱਕ ਚੱਲਣ ਵਾਲਾ ਇਹ ਸਮਾਗ਼ਮ ਸ਼ਹੀਦ ਕਰਤਾਰ ਸਿੰਘ ਅਤੇ ਸਮੂਹ ਗ਼ਦਰੀ ਬਾਬਿਆਂ ਦੀ ਨਿੱਘੀ-ਯਾਦ ਨੂੰ ਸਮੱਰਪਿਤ ਹੋਵੇਗਾ ਜਿਨ੍ਹਾਂ ਨੇ ਆਪਣਾ ਘਰ-ਘਾਟ ਛੱਡ ਕੇ ਵਿਦੇਸ਼ਾਂ ਵਿਚ ਆ ਕੇ ਘਾਲਣਾਵਾਂ ਘਾਲੀਆਂ ਅਤੇ ਭਾਰਤ ਦੀ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਦਿੱਤੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਸਵੀਰ ਸਿੰਘ ਪਾਸੀ (416-843-5330), ਕਰਮਜੀਤ ਸਿੰਘ ਗਰੇਵਾਲ (647-300-3001), ਮਨਦੀਪ ਸਿੰਘ ਗਿੱਲ (647-504-4949), ਭੁਪਿੰਦਰ ਸਿੰਘ ਡਾਗੋਂ (416-509-1188) ਜਾਂ ਅਮਰਜੀਤ ਸਿੰਘ, ਮੁੱਖ ਪ੍ਰਬੰਧਕ ਗੁਰਦੁਆਰਾ ਕਮੇਟੀ (437-232-5316) ਨੂੰ ਸੰਪਰਕ ਕੀਤਾ ਜਾ ਸਕਦਾ ਹੈ।


