ਸ਼ਨਾਖਤ ਵਿਚ ਖੁਲਾਸਾ : ਕੁੱਲੂ ਵਿਚ ਮਿਲੀ ਲਾਸ਼ ਬਸ ਕੰਡਕਟਰ ਦੀ ਨਹੀਂ
ਕੁੱਲੂ, 15 ਜੁਲਾਈ, ਹ.ਬ. : ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚ ਹੜ੍ਹ ਦੀ ਲਪੇਟ ਵਿਚ ਆਈ ਪੀਆਰਟੀਸੀ ਬਸ ਦੇ ਕੰਡਕਟਰ ਦੀ ਲਾਸ਼ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਕੁੱਲੂ ਦੇ ਕੋਲ ਮਿਲੀ ਜਿਸ ਲਾਸ਼ ਨੂੰ ਕੰਡਕਟਰ ਦੱਸਿਆ ਜਾ ਰਿਹਾ ਸੀ, ਉਹ ਸ਼ਨਾਖਤ ਵਿਚ ਰਾਜਸਥਾਨ ਦਾ ਵਿਅਕਤੀ ਨਿਕਲਿਆ। ਪੀਆਰਟੀਸੀ ਮੁਲਾਜ਼ਮ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਇਸ […]
By : Editor (BS)
ਕੁੱਲੂ, 15 ਜੁਲਾਈ, ਹ.ਬ. : ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚ ਹੜ੍ਹ ਦੀ ਲਪੇਟ ਵਿਚ ਆਈ ਪੀਆਰਟੀਸੀ ਬਸ ਦੇ ਕੰਡਕਟਰ ਦੀ ਲਾਸ਼ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਕੁੱਲੂ ਦੇ ਕੋਲ ਮਿਲੀ ਜਿਸ ਲਾਸ਼ ਨੂੰ ਕੰਡਕਟਰ ਦੱਸਿਆ ਜਾ ਰਿਹਾ ਸੀ, ਉਹ ਸ਼ਨਾਖਤ ਵਿਚ ਰਾਜਸਥਾਨ ਦਾ ਵਿਅਕਤੀ ਨਿਕਲਿਆ। ਪੀਆਰਟੀਸੀ ਮੁਲਾਜ਼ਮ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਮਨਾਲੀ ਵਿਚ ਲਾਪਤਾ ਹੋਈ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਮ੍ਰਿਤਕ ਦੇਹ ਬੀਤੇ ਦਿਨੀਂ ਬਰਾਮਦ ਕਰ ਲਈ ਗਈ ਸੀ ਤੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ। ਸੂਬਾ ਸਰਕਾਰ ਵੱਲੋਂ ਬੱਸ ਦੇ ਕੰਡਕਟਰ ਤੇ ਡਰਾਈਵਰ ਦੇ ਪਰਿਵਾਰ ਲਈ ਵੱਡਾ ਐਲਾਨ ਕੀਤਾ ਗਿਆ ਹੈ। ਦੋਵੇਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਵਲੋਂ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਦੀ ਸਰਕਾਰ ਤੋਂ ਮੰਗ ਸੀ ਕਿ ਪੀੜਤ ਪਰਿਵਾਰ ਨੂੰ 1-1 ਕਰੋੜ ਰੁਪਏ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸੇ ਤਹਿਤ ਸਰਕਾਰ ਤੇ ਪੀਆਰਟੀਸੀ ਯੂਨੀਅਨ ਵਿਚਾਲੇ ਮੀਟਿੰਗਾਂ ਹੋਈਆਂ ਤੇ ਆਖਿਰਕਾਰ ਦੋਵੇਂ ਪਰਿਵਾਰਾਂ ਨੂੰ 25-25 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੇ ਜਾਣ ਤੇ ਸਹਿਮਤੀ ਬਣੀ। ਜ਼ਿਕਰਯੋਗ ਹੈ ਕਿ 8 ਜੁਲਾਈ ਨੂੰ ਮਨਾਲੀ ਗਈ ਪੀਆਰਟੀਸੀ ਦੀ ਬੱਸ ਲਾਪਤਾ ਹੋ ਗਈ ਸੀ। ਜਾਂਚ ਵਿਚ ਪਤਾ ਲੱਗਾ ਸੀ ਕਿ ਬੱਸ ਹੜ੍ਹ ਵਿਚ ਰੁੜ੍ਹ ਗਈ ਸੀ। ਬੱਸ ਦੇ ਡਰਾਈਵਰ ਦੀ ਲਾਸ਼ ਤਾਂ ਇਕ ਦਿਨ ਮਗਰੋਂ ਬਰਾਮਦ ਹੋ ਗਈ ਸੀ ਪਰ ਕੰਡਕਟਰ ਦੀ ਮ੍ਰਿਤਕ ਦੇਹ ਨਹੀਂ ਮਿਲੀ।