ਸਰੀ ਦੇ ਮਕਾਨ ’ਤੇ ਚੱਲੀਆਂ ਗੋਲੀਆਂ
ਸਰੀ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਸਰੀ ਦੇ ਮਕਾਨ ’ਤੇ ਗੋਲੀਆਂ ਚੱਲਣ ਦੀ ਵਾਰਦਾਤ ਨੇ ਇਕ ਵਾਰ ਲੋਕਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ। ਨਿਊਟਨ ਇਨਾਕੇ ਦੀ 130 ਸਟ੍ਰੀਟ ਦੇ 7300 ਬਲਾਕ ਵਿਚ ਨਾ ਸਿਰਫ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸਗੋਂ ਡਰਾਈਵੇਅ ’ਤੇ ਖੜ੍ਹੀ ਗੱਡੀ ’ਤੇ ਵੀ ਗੋਲੀਆਂ ਲੱਗੀਆਂ। ਦੂਜੇ ਪਾਸੇ ਸਰੀ ਦੇ ਇਕ ਮਕਾਨ ਵਿਚ ਅੱਗ […]
By : Editor Editor
ਸਰੀ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਸਰੀ ਦੇ ਮਕਾਨ ’ਤੇ ਗੋਲੀਆਂ ਚੱਲਣ ਦੀ ਵਾਰਦਾਤ ਨੇ ਇਕ ਵਾਰ ਲੋਕਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ। ਨਿਊਟਨ ਇਨਾਕੇ ਦੀ 130 ਸਟ੍ਰੀਟ ਦੇ 7300 ਬਲਾਕ ਵਿਚ ਨਾ ਸਿਰਫ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸਗੋਂ ਡਰਾਈਵੇਅ ’ਤੇ ਖੜ੍ਹੀ ਗੱਡੀ ’ਤੇ ਵੀ ਗੋਲੀਆਂ ਲੱਗੀਆਂ। ਦੂਜੇ ਪਾਸੇ ਸਰੀ ਦੇ ਇਕ ਮਕਾਨ ਵਿਚ ਅੱਗ ਲੱਗਣ ਕਾਰਨ ਹੋਈ ਮੌਤ ਨੂੰ ਪੁਲਿਸ ਸ਼ੱਕੀ ਨਹੀਂ ਮੰਨ ਰਹੀ। ਸਰੀ ਆਰ.ਸੀ.ਐਮ.ਪੀ. ਦੀ ਮੀਡੀਆ ਰਿਲੇਸ਼ਨਜ਼ ਅਫਸਰ ਕਾਰਪੋਰਲ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ ਪਰ ਫਿਲਹਾਲ ਇਸ ਦਾ ਮਕਸਦ ਪਤਾ ਨਹੀਂ ਲੱਗ ਸਕਿਆ।
ਆਰ.ਸੀ.ਐਮ.ਪੀ. ਕਰ ਰਹੀ ਮਾਮਲੇ ਦੀ ਪੜਤਾਲ
ਸਰੀ ਆਰ.ਸੀ.ਐਮ.ਪੀ. ਦਾ ਜਨਰਲ ਇਨਵੈਸਟੀਗੇਸ਼ਨ ਯੂਨਿਟ ਸੀ.ਸੀ.ਟੀ.ਵੀ. ਫੁਟੇਜ ਦੀ ਘੋਖ ਕਰ ਰਿਹਾ ਹੈ ਜਦਕਿ ਗਵਾਹਾਂ ਦੇ ਬਿਆਨ ਦਰਜ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਹ ਮਾਮਲਾ ਬੀ.ਸੀ. ਵਿਚ ਚਲਦੀ ਗੈਂਗਵਾਰ ਨਾਲ ਸਬੰਧਤ ਨਹੀਂ ਮੰਨਿਆ ਜਾ ਰਿਹਾ ਪਰ ਜਬਰੀ ਵਸੂਲੀ ਦੇ ਮਕਸਦ ਨਾਲ ਹੋ ਰਹੀਆਂ ਵਾਰਦਾਤਾਂ ਦਾ ਹਿੱਸਾ ਹੋ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ’ਤੇ ਸੰਪਰਕ ਕਰੇ। ਦੂਜੇ ਪਾਸੇ ਸਰੀ ਦੀ 128 ਸਟ੍ਰੀਟ ਦੇ 5700 ਬਲਾਕ ਵਿਚ ਇਕ ਮਕਾਨ ਨੂੰ ਅੱਗ ਲੱਗਣ ਕਾਰਨ ਇਕ ਜਣੇ ਦੀ ਮੌਤ ਹੋ ਗਈ।
ਇਕ ਹੋਰ ਮਕਾਨ ’ਚ ਅੱਗ ਲੱਗਣ ਕਾਰਨ ਮੌਤ, ਸ਼ੱਕੀ ਨਹੀਂ ਮੰਨ ਰਹੀ ਪੁਲਿਸ
ਘਰ ਵਿਚ ਰਹਿੰਦੇ ਲੋਕ ਪਹਿਲਾਂ ਹੀ ਬਾਹਰ ਨਿਕਲ ਚੁੱਕੇ ਸਨ ਪਰ ਇਕ ਹਿੱਸੇ ਵਿਚ ਰਹਿ ਰਿਹਾ ਸ਼ਖਸ ਬਾਹਰ ਨਾ ਨਿਕਲ ਸਕਿਆ। ਪੁਲਿਸ ਅਤੇ ਸਰੀ ਫਾਇਰ ਸਰਵਿਸਿਜ਼ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਘਟਨਾ ਨੂੰ ਸ਼ੱਕੀ ਨਹੀਂ ਮੰਨਿਆ ਗਿਆ।