Begin typing your search above and press return to search.

ਸਰਹੱਦ ਪਾਰ ਕਰਦਾ ਪਾਕਿਸਤਾਨੀ ਨੌਜਵਾਨ ਗ੍ਰਿਫਤਾਰ

ਅੰੰਮਿ੍ਤਸਰ : ਬੀਐਸਐਫ ਨੇ ਅੰਮ੍ਰਿਤਸਰ ਸੈਕਟਰ ਰਾਹੀਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਦੀ ਪਛਾਣ ਅਲੀ ਰਜ਼ਾ ਵਾਸੀ ਫੈਸਲਾਬਾਦ ਪਾਕਿਸਤਾਨ ਵਜੋਂ ਹੋਈ ਹੈ। ਉਹ ਸਰਹੱਦੀ ਪਿੰਡ ਧਨੋਏ ਖੁਰਦ ਵਿੱਚ ਸਥਿਤ ਕੰਡਿਆਲੀ ਤਾਰ ਕੋਲ ਪਹੁੰਚ ਗਿਆ ਸੀ ਪਰ ਜਵਾਨਾਂ ਨੇ ਚੌਕਸ ਹੋ ਕੇ ਉਸ ਨੂੰ ਫੜ ਲਿਆ। ਹਾਲਾਂਕਿ ਚੈਕਿੰਗ ਦੌਰਾਨ […]

ਸਰਹੱਦ ਪਾਰ ਕਰਦਾ ਪਾਕਿਸਤਾਨੀ ਨੌਜਵਾਨ ਗ੍ਰਿਫਤਾਰ
X

Editor (BS)By : Editor (BS)

  |  15 Sept 2023 10:25 PM GMT

  • whatsapp
  • Telegram

ਅੰੰਮਿ੍ਤਸਰ : ਬੀਐਸਐਫ ਨੇ ਅੰਮ੍ਰਿਤਸਰ ਸੈਕਟਰ ਰਾਹੀਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਦੀ ਪਛਾਣ ਅਲੀ ਰਜ਼ਾ ਵਾਸੀ ਫੈਸਲਾਬਾਦ ਪਾਕਿਸਤਾਨ ਵਜੋਂ ਹੋਈ ਹੈ। ਉਹ ਸਰਹੱਦੀ ਪਿੰਡ ਧਨੋਏ ਖੁਰਦ ਵਿੱਚ ਸਥਿਤ ਕੰਡਿਆਲੀ ਤਾਰ ਕੋਲ ਪਹੁੰਚ ਗਿਆ ਸੀ ਪਰ ਜਵਾਨਾਂ ਨੇ ਚੌਕਸ ਹੋ ਕੇ ਉਸ ਨੂੰ ਫੜ ਲਿਆ। ਹਾਲਾਂਕਿ ਚੈਕਿੰਗ ਦੌਰਾਨ ਨੌਜਵਾਨ ਕੋਲੋਂ ਕੋਈ ਵੀ ਸ਼ੱਕੀ ਵਸਤੂ ਜਾਂ ਸਮਾਨ ਨਹੀਂ ਮਿਲਿਆ। ਫਿਲਹਾਲ ਨੌਜਵਾਨ ਨੂੰ ਥਾਣਾ ਘਰਿੰਡਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਘਰਿੰਡਾ ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it