Begin typing your search above and press return to search.

ਸਕੌਟਲੈਂਡ ਵਿਚ 2 ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

ਡਬਲਿਨ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਕੌਟਲੈਂਡ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਯੂਨੀਵਰਸਿਟੀ ਆਫ ਡੰਡੀ ਵਿਚ ਮਾਸਟਰਜ਼ ਦੀ ਡਿਗਰੀ ਕਰ ਰਹੇ ਦੋਵੇਂ ਵਿਦਿਆਰਥੀ ਸੈਰ ਸਪਾਟਾ ਕਰਨ ਗਏ ਸਨ ਜਦੋਂ ਅਚਾਨਕ ਦੋ ਦਰਿਆਵਾਂ ਦੇ ਮਿਲਣ ਵਾਲੀ ਥਾਂ ’ਤੇ ਡੁੱਬ ਗਏ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ […]

ਸਕੌਟਲੈਂਡ ਵਿਚ 2 ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ
X

Editor EditorBy : Editor Editor

  |  19 April 2024 11:35 AM IST

  • whatsapp
  • Telegram

ਡਬਲਿਨ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਕੌਟਲੈਂਡ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਯੂਨੀਵਰਸਿਟੀ ਆਫ ਡੰਡੀ ਵਿਚ ਮਾਸਟਰਜ਼ ਦੀ ਡਿਗਰੀ ਕਰ ਰਹੇ ਦੋਵੇਂ ਵਿਦਿਆਰਥੀ ਸੈਰ ਸਪਾਟਾ ਕਰਨ ਗਏ ਸਨ ਜਦੋਂ ਅਚਾਨਕ ਦੋ ਦਰਿਆਵਾਂ ਦੇ ਮਿਲਣ ਵਾਲੀ ਥਾਂ ’ਤੇ ਡੁੱਬ ਗਏ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ 26 ਸਾਲ ਦਾ ਜਤਿੰਦਰਨਾਥ ਕਰੂਤੁਰੀ ਅਤੇ 22 ਸਾਲ ਦਾ ਚਾਣਕਿਆ ਬੋਲੀਸੇਤੀ ਦਾ ਹਾਈਕਿੰਗ ਦੌਰਾਨ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਵਗਦੇ ਦਰਿਆ ਵਿਚ ਡਿੱਗ ਗਏ।

ਜਤਿੰਦਰਨਾਥ ਅਤੇ ਚਾਣਕਿਆ ਵਜੋਂ ਕੀਤੀ ਗਈ ਸ਼ਨਾਖਤ

ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਹਾਂ ਨੂੰ ਸੰਭਲਣ ਦਾ ਮੌਕਾ ਨਾ ਮਿਲ ਸਕਿਆ। ਸਕਾਟਲੈਂਡ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਨਹੀਂ ਮੰਨ ਰਹੀ ਅਤੇ ਇਕ ਹਾਦਸੇ ਵਜੋਂ ਹੀ ਪੜਤਾਲ ਕੀਤੀ ਜਾ ਰਹੀ ਹੈ। ਦੋਵੇਂ ਵਿਦਿਆਰਥੀ ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ ਅਤੇ ਇਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਇਤਲਾਹ ਦੇ ਦਿਤੀ ਗਈ ਹੈ।

ਪਹਾੜੀ ਇਲਾਕੇ ਵਿਚ ਹਾਈਕਿੰਗ ਕਰਨ ਗਏ ਸਨ ਦੋਵੇਂ ਜਣੇ

ਅੱਜ ਦੋਹਾਂ ਦਾ ਪੋਸਟਮਾਰਟਮ ਕਰਨ ਉਪ੍ਰੰਤ ਦੇਹਾਂ ਭਾਰਤ ਭੇਜਣ ਦੀ ਕਾਰਵਾਈ ਆਰੰਭ ਦਿਤੀ ਗਈ। ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਆਫ ਡੰਡੀ ਦੇ ਇਕ ਬੁਲਾਰੇ ਨੇ ਕਿਹਾ ਕਿ ਪ੍ਰਮਾਤਮਾ ਦੋਹਾਂ ਦੇ ਪਰਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Next Story
ਤਾਜ਼ਾ ਖਬਰਾਂ
Share it