Begin typing your search above and press return to search.

‘ਵੱਰਲਡ ਡਾਇਬਟੀਜ਼ ਡੇਅ’ ਦਾ ਝੰਡਾ ਝੁਲਾ ਕੇ ਐੱਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ‘ਚ ਕਮਿਊਨਿਟੀ ਲੀਡਰਾਂ ਨੂੰ ਇਕ ਪਲੇਟਫ਼ਾਰਮ ‘ਤੇ ਇਕੱਠਿਆਂ ਕੀਤਾ

ਬਰੈਂਪਟਨ, - ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਅਤੇ ਆਲ ਪਾਰਟੀ ਡਾਇਬਟੀਜ਼ ਕਾਕੱਸ ਦੀਚੇਅਰਪਰਸਨ ਸੋਨੀਆ ਸਿੱਧੂ ਨੇ ਬਰੈਂਪਟਨ ਸਿਟੀ ਦੀ ਨੁਮਾਇੰਦਗੀ ਕਰ ਰਹੇ ਨੇਤਾਵਾਂ, ਜਿਨ੍ਹਾਂ ਵਿਚ ਸ਼ਹਿਰ ਦੇਮੇਅਰ ਪੈਟਰਿਕ ਬਰਾਊਨ, ਸਿਟੀ ਕੌਂਸਲ ਦੇ ਮੈਂਬਰ, ਐੱਮ.ਪੀਜ਼, ਐੱਮ.ਪੀ.ਪੀਜ਼, ਕੌਮੀ ਸੰਗਠਨਾਂ ਦੇ ਨੁਮਾਇੰਦੇਅਤੇ ਆਮ ਲੋਕ ਸ਼ਾਮਲ ਸਨ, ਨੂੰ ਲੰਘੇ ਮੰਗਲਵਾਰ 14 ਨਵੰਬਰ ਨੂੰ ‘ਵੱਰਲਡ ਡਾਇਬਟੀਜ਼ ਡੇਅ’ ਮਨਾਉਣ ਲਈਇੱਕ ਪਲੇਟਫ਼ਾਰਮ […]

‘ਵੱਰਲਡ ਡਾਇਬਟੀਜ਼ ਡੇਅ’ ਦਾ ਝੰਡਾ ਝੁਲਾ ਕੇ ਐੱਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ‘ਚ ਕਮਿਊਨਿਟੀ ਲੀਡਰਾਂ ਨੂੰ ਇਕ ਪਲੇਟਫ਼ਾਰਮ ‘ਤੇ ਇਕੱਠਿਆਂ ਕੀਤਾ

Hamdard Tv AdminBy : Hamdard Tv Admin

  |  15 Nov 2023 1:16 PM GMT

  • whatsapp
  • Telegram
  • koo

ਬਰੈਂਪਟਨ, - ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਅਤੇ ਆਲ ਪਾਰਟੀ ਡਾਇਬਟੀਜ਼ ਕਾਕੱਸ ਦੀ
ਚੇਅਰਪਰਸਨ ਸੋਨੀਆ ਸਿੱਧੂ ਨੇ ਬਰੈਂਪਟਨ ਸਿਟੀ ਦੀ ਨੁਮਾਇੰਦਗੀ ਕਰ ਰਹੇ ਨੇਤਾਵਾਂ, ਜਿਨ੍ਹਾਂ ਵਿਚ ਸ਼ਹਿਰ ਦੇ
ਮੇਅਰ ਪੈਟਰਿਕ ਬਰਾਊਨ, ਸਿਟੀ ਕੌਂਸਲ ਦੇ ਮੈਂਬਰ, ਐੱਮ.ਪੀਜ਼, ਐੱਮ.ਪੀ.ਪੀਜ਼, ਕੌਮੀ ਸੰਗਠਨਾਂ ਦੇ ਨੁਮਾਇੰਦੇ
ਅਤੇ ਆਮ ਲੋਕ ਸ਼ਾਮਲ ਸਨ, ਨੂੰ ਲੰਘੇ ਮੰਗਲਵਾਰ 14 ਨਵੰਬਰ ਨੂੰ ‘ਵੱਰਲਡ ਡਾਇਬਟੀਜ਼ ਡੇਅ’ ਮਨਾਉਣ ਲਈ
ਇੱਕ ਪਲੇਟਫ਼ਾਰਮ ‘ਤੇ ਇਕੱਠਿਆਂ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਮੇਅਰ ਪੈਟਰਿਕ ਬਰਾਊਨ ਨੇ 14
ਨਵੰਬਰ ਨੂੰ ਬਰੈਂਪਟਨ ਵਿਚ ‘ਵਿਸ਼ਵ ਡਾਇਬਟੀਜ਼ ਦਿਵਸ’ ਐਲਾਨਿਆ ਅਤੇ ਕੌਮੀ ਡਾਇਬਟੀਜ਼ ਸੰਗਠਨ
‘ਡਾਇਨਾਕੇਅਰ’ ਨੇ ਬਰੈਂਪਟਨ-ਵਾਸੀਆਂ ਲਈ ਡਾਇਬਟੀਜ਼-ਕਿੱਟ ਦੇਣ ਦੀ ਪੇਸ਼ਕਸ਼ ਕੀਤੀ।
ਜ਼ਿਕਰਯੋਗ ਹੈ ਕਿ ਬਰੈਂਪਟਵ ਵਿਚ ਹਰੇਕ ਛੇਵਾਂ ਵਿਅੱਕਤੀ ਡਾਇਬਟੀਜ਼ ਨਾਲ ਪੀੜਤ ਹੈ ਜਾਂ ਇਸ ਦੀ ਸ਼ੁਰੂਆਤ
ਦੇ ਪਹਿਲੇ ਪੜਾਅ ਵਿਚ ਹੈ। ਕੈਨੇਡਾ ਵਿਚ ਇਸ ਸਮੇਂ 11 ਮਿਲੀਅਨ ਲੋਕ ਇਸ ਬੀਮਾਰੀ ਨਾਲ ਜੂਝ ਰਹੇ ਹਨ ਜਾਂ
ਇਸ ਦੇ ਮੁੱਢਲੇ ਪੜਾਅ ਵਿਚ ਹਨ ਅਤੇ ਪਿਛਲੇ 20 ਸਾਲਾਂ ਵਿਚ ਇਸ ਦੇ ਰੋਗੀਆਂ ਦੀ ਪਛਾਣ ਦੁੱਗਣੀ ਹੋ ਗਈ
ਹੈ। ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਇਸ ਸੰਦਰਭ ਵਿਚ ਸਿਟੀ ਕੌਂਸਲ, ਮੇਅਰ ਅਤੇ ਸਥਾਨਕ
ਲੋਕਾਂ ਨਾਲ ਮਿਲ ਕੇ ਕਾਫ਼ੀ ਕੰਮ ਕੀਤਾ ਹੈ। ਨਵੰਬਰ ਮਹੀਨੇ ਨੂੰ ‘ਡਾਇਬਟੀਜ਼ ਜਾਗਰੂਕਤਾ ਮਹੀਨੇ’ ਵਜੋਂ ਕੌਮੀ
ਪੱਧਰ ‘ਤੇ ਮਨਾਉਣ ਲਈ 2019 ਵਿਚ ਉਨ੍ਹਾਂ ਨੇ ਹਾਊਸ ਆਫ਼ ਕਾਮਨਜ਼ ਵਿਚ ਬਿੱਲ ਪੇਸ਼ ਕੀਤਾ।
2023 ਦਾ ਇਹ ਵਰ੍ਹਾ ਡਾਇਬਟੀਜ਼ ਵਿਰੁੱਧ ਲੜਾਈ ਦੀ ਮਹੱਤਵਪੂਰਨ ‘ਸਾਲ-ਗ੍ਰਿਹਾ’ ਨੂੰ ਦਰਸਾਉਂਦਾ ਹੈ। ਇਹ
1921 ਵਿਚ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਨੋਬਲ ਪ੍ਰਾਈਜ਼ ਜੇਤੂ ਵਿਗਿਆਨੀ ਫ਼ਰੈੱਡਰਿਕ ਬੈਂਟਿੰਗ ਅਤੇ ਉਨ੍ਹਾਂ ਦੇ
ਸਹਿਯੋਗੀਆਂ ਵੱਲੋਂ ਈਜਾਦ ਕੀਤੀ ਗਈ ਡਾਇਬਟੀਜ਼ ਦੀ ਦਵਾਈ ‘ਇਨਸੂਲੀਨ’ ਦੀ ਖੋਜ ਦੀ 100’ਵੀਂ ਵਰ੍ਹੇ-ਗੰਢ
ਨੂੰ ਸਮੱਰਪਿਤ ਹੈ। ‘ਇਨਸੂਲੀਨ ਦੀ ਇਹ ਖੋਜ ਵੀਹਵੀਂ ਸਦੀ ਦਾ ‘ਮੀਲ-ਪੱਥਰ’ ਸਾਬਤ ਹੋਈ ਹੈ ਜਿਸ ਨੇ ਕਰੋੜਾਂ
ਲੋਕਾਂ ਦੀਆਂ ਜਾਨਾਂ ਬਚਾਈਆਂ। 1991 ਵਿਚ ਇੰਟਰਨੈਸ਼ਨਲ ਡਾਇਬਟੀਜ਼ ਫ਼ੈੱਡਰੇਸ਼ਨ ਅਤੇ ਵੱਰਲਡ ਹੈੱਲਥ
ਆਰਗੇਨਾਈਜ਼ੇਸ਼ਨ ਨੇ ਸਾਂਝੇ ਤੌਰ ‘ਤੇ ਫ਼ਰੈੱਡਰਿਕ ਬੈਂਟਿੰਗ ਦੇ ਜਨਮ-ਦਿਨ 14 ਨਵੰਬਰ ਨੂੰ ‘ਵੱਰਲਡ ਡਾਇਬਟੀਜ਼
ਡੇਅ’ ਐਲਾਨਿਆ।
ਦੋ ਸਾਲ ਪਹਿਲਾਂ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰਜ਼ ਬਿੱਲ ਸੀ-237 ਨੂੰ ਹਾਊਸ
ਆਫ਼ ਕਾਮਨਜ਼ ਵਿਚ ‘ਨੈਸ਼ਨਲ ਫ਼ਰੇਮਵਰਕ ਡਾਇਬਟੀਜ ਐਕਟL’ ਵਜੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਐਕਟ ਵਿਚ ਵਿਵਸਥਾ ਸਾਰੇ ਪ੍ਰੋਵਿੰਸਾਂ ਤੇ ਟੈਰੀਟਰੀਆਂ, ਇੰਡੀਜੀਨੀਅਸ ਗਰੁੱਪਾਂ ਅਤੇ ਭਾਈਵਾਲਾਂ ਵੱਲੋਂ ਕੌਮੀ
ਪੱਧਰ ‘ਤੇ ਯੋਜਨਾਬੱਧ ਢੰਗ ਨਾਲ ਡਾਇਬਟੀਜ਼ ਦੇ ਵਿਰੱਧ ਲੜਨ ਦੀ ਵਿਵਸਥਾ ਕੀਤੀ ਗਈ ਹੈ। ਪਿਛਲੇ ਸਾਲ
ਇਸ ਸਬੰਧੀ ‘ਨੈਸ਼ਨਲ ਫ਼ਰੇਮਵਰਕ’ ਸਥਾਪਿਤ ਕੀਤਾ ਗਿਆ ਹੈ। ਇਸ ਫ਼ਰੇਮਵਰਕ ਦਾ ਉਦੇਸ਼ ਡਾਇਬਟੀਜ਼
ਸਬੰਧੀ ਜਾਗਰੂਕਤਾ, ਸਿੱਖਿਆ, ਇਲਾਜ, ਖੋਜ ਅਤੇ ਫ਼ੰਡਿੰਗ ਨੂੰ ਅੱਗੇ ਵਧਾਉਣਾ ਹੈ।
ਇਸ ਮੌਕੇ ਬੋਲਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ,“ਇਨਸੂਲੀਨ ਦੀ ਖੋਜ ਸਾਰੇ ਸੰਸਾਰ ਲਈ ਬੜੀ
ਮਹੱਤਵਪੂਰਨ ਹੈ ਅਤੇ ਅਸੀਂ ਅੱਜ ਇਸ ਨੂੰ ਤਿਆਰ ਕਰਨ ਵਾਲੇ ਮਹਾਨ ਖੋਜੀਆਂ ਅਤੇ ਇਸ ਖੋਜ ਨੂੰ ਅੱਗੇ
ਲਿਜਾਣ ਵਾਲਿਆਂ ਨੂੰ ਯਾਦ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਉਨ੍ਹਾਂ ਲੋਕਾਂ ਨੂੰ ਵੀ ਯਾਦ ਕਰ ਰਹੇ ਹਾਂ ਜੋ ਇਸ
ਰੋਗ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਵੀ ਜੋ ਇਨ੍ਹਾਂ ਪੀੜਤਾਂ ਦੀ ਸਹਾਇਤਾ ਕਰਦੇ ਹਨ। ਇਸ ਰੋਗ ਵਿਰੁੱਧ ਲੜਾਈ
ਵਿਚ ਅਸੀਂ ਹਮੇਸ਼ਾ ਮੋਹਰੀ ਰਹੇ ਹਾਂ ਅਤੇ ਮੈਨੂੰ ਖ਼ੁਸ਼ੀ ਹੈ ਕਿ ਬਰੈਂਪਟਨ ਸ਼ਹਿਰ ਇਸ ਪਰੰਪਰਾ ਨੂੰ ਬਾਖ਼ੂਬੀ ਅੱਗੇ
ਵਧਾ ਰਿਹਾ ਹੈ। ਸਾਡੇ ਲਈ ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ ਅਤੇ ਅਸੀਂ ਆਪਣਾ ਕੰਮ ਏਸੇ ਤਰ੍ਹਾਂ ਜਾਰੀ
ਰੱਖਾਂਗੇ।”
‘ਡਾਇਬਟੀਜ਼ ਕੈਨੇਡਾ’ ਦੇ ਨੁਮਾਇੰਦੇ ਦਾ ਇਸ ਮੌਕੇ ਕਹਿਣਾ ਸੀ, “ਬਰੈਂਪਟਨ ਵਿਚ ‘ਵੱਰਲਡ ਡਾਇਬਟੀਜ਼ ਡੇਅ’
ਮਨਾਉਣ ਲਈ ਇਕੱਠੇ ਹੋਏ ਸਾਰੇ ਲੋਕਾਂ ਵਿਚ ਸ਼ਾਮਲ ਹੋ ਕੇ ‘ਡਾਇਬਟੀਜ਼ ਕੈਨੇਡਾ’ ਨੂੰ ਬੜੀ ਖ਼ੁਸ਼ੀ ਤੇ ਮਾਣ
ਮਹਿਸੂਸ ਹੋ ਰਿਹਾ ਹੈ। ਕੈਨੇਡਾ ਦੇ ਗੌਰਵਮਈ ਇਤਿਹਾਸ ਵਿਚ 100 ਸਾਲ ਪਹਿਲਾਂ ‘ਇਨਸੂਲੀਨ’ ਦੀ ਖੋਜ ਹੋਈ
ਸੀ। ਇਸ ਦਿਸ਼ਾ ਵਿਚ ਬਹੁਤ ਕੰਮ ਹੋਇਆ ਹੈ ਅਤੇ ਬਹੁਤ ਸਾਰਾ ਹੋਰ ਕੰਮ ਅਜੇ ਕਰਨ ਵਾਲਾ ਹੈ, ਕਿਉਂਕਿ ਇਸ
ਬੀਮਾਰੀ ਦਾ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਲੱਭਿਆ ਹੈ। ਸਾਰੇ ਹੀ ਪੱਖਾਂ ਤੋਂ ਮਿਲ ਰਹੇ ਸਹਿਯੋਗ,
ਜਾਗਰੂਕਤਾ, ਸਿੱਖਿਆ ਤੇ ਖੋਜ ਸਦਕਾ ਅਸੀਂ ਇਸ ਬੀਮਾਰੀ ‘ਤੇ ਕਾਬੂ ਪਾਉਣ ਲਈ ਪੂਰੇ ਆਸਵੰਦ ਹਾਂ ਅਤੇ ਇਸ
ਦੇ ਲਈ ਸਾਨੂੰ ਹੋਰ 100 ਸਾਲ ਉਡੀਕ ਨਹੀਂ ਕਰਨੀ ਪਵੇਗੀ।”
‘ਡਾਇਨਾਕੇਅਰ’ ਦੇ ਸੀ.ਈ.ਓ. ਵੀਟੋ ਸਿਸੀਰੈਟੋ ਨੇ ਕਿਹਾ, “ਬਰੈਂਪਟਨ ਸਿਟੀ ਹਾਲ ਵਿਚ ‘ਵੱਰਲਡ ਡਾਇਬਟੀਜ਼
ਡੇਅ’ ਮਨਾਉਣ ਲਈ ਇਕੱਤਰ ਹੋਏ ਲੋਕਾਂ ਵਿਚ ਸ਼ਾਮਲ ਹੋ ਕੇ ‘ਡਾਇਨਾਕੇਅਰ’ ਸੰਸਥਾ ਬੜਾ ਮਾਣ ਮਹਿਸੂਸ ਕਰ
ਰਹੀ ਹੈ। ਮੈਨੂੰ ਪੂਰਨ ਆਸ ਹੈ ਕਿ ਮਿਲ ਕੇ ਕੰਮ ਕਰਦਿਆਂ ਹੋਇਆਂ ਅਸੀਂ ਆਪਣੀ ਕਮਿਊਨਿਟੀ ਵਿਚ
ਡਾਇਬਟੀਜ਼ ਟਾਈਪ 2 ਦਾ ਯੋਗ ਹੱਲ ਲੱਭਣ ਵਿਚ ਜ਼ਰੂਰ ਸਫ਼ਲ ਹੋਵਾਂਗੇ

Next Story
ਤਾਜ਼ਾ ਖਬਰਾਂ
Share it