ਵਿਵਾਦਾਂ ਵਿਚਕਾਰ ਇੰਦਰਜੀਤ ਨਿੱਕੂ ਨੇ ਗੀਤ ਕੀਤਾ ਰਿਲੀਜ਼
ਨਿੱਕੂ ਦੇ ਸਿੱਖ ਹੋਣ ’ਤੇ ਸਵਾਲ ਕਰਨ ਵਾਲਿਆਂ ਨੂੰ ਦਿੱਤਾ ਜਵਾਬਚੰਡੀਗੜ੍ਹ, 21 ਜੁਲਾਈ (ਸ਼ੇਖਰ ਰਾਏ) : ਇੱਕ ਵਾਰੀ ਫੇਰ ਤੋਂ ਵਿਵਾਦਾਂ ਵਿੱਚ ਆਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਦਿਲ ਦਾ ਹਾਲ ਹੁਣ ਆਪਣੇ ਗੀਤ ’ਸਟਿਲ ਆਈ ਰਾਈਜ਼’ ਰਾਹੀ ਪੇਸ਼ ਕੀਤਾ ਹੈ। ਦਰਅਸਲ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ’ਤੇ ਜਾਨ ਨੂੰ ਲੈ ਕਿ ਵਿਵਾਦਾਂ […]

By : Editor (BS)
ਨਿੱਕੂ ਦੇ ਸਿੱਖ ਹੋਣ ’ਤੇ ਸਵਾਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ
ਚੰਡੀਗੜ੍ਹ, 21 ਜੁਲਾਈ (ਸ਼ੇਖਰ ਰਾਏ) : ਇੱਕ ਵਾਰੀ ਫੇਰ ਤੋਂ ਵਿਵਾਦਾਂ ਵਿੱਚ ਆਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਦਿਲ ਦਾ ਹਾਲ ਹੁਣ ਆਪਣੇ ਗੀਤ ’ਸਟਿਲ ਆਈ ਰਾਈਜ਼’ ਰਾਹੀ ਪੇਸ਼ ਕੀਤਾ ਹੈ। ਦਰਅਸਲ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ’ਤੇ ਜਾਨ ਨੂੰ ਲੈ ਕਿ ਵਿਵਾਦਾਂ ਵਿੱਚ ਆਏ ਗਾਇਕ ਨੂੰ ਸੋਸ਼ਲ ਮੀਡੀਆ ਉੱਪਰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇਹ ਗੱਲ ਸਿਰਫ ਟ੍ਰੋਲਿੰਗ ਤੱਕ ਨਹੀਂ ਰਹੀ ਕਈਆਂ ਵੱਲੋਂ ਨਿੱਕੂ ਦੀ ਧਾਰਮਿਤ ਆਸਥਾ ਉੱਪਰ ਸਵਾਲ ਚੁੱਕੇ ਜਾ ਰਹੇ ਹਨ ਅਤੇ ਕਈਆਂ ਵੱਲੋਂ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਨਿੱਕੂ ਨੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਆਪਣੀਆਂ ਭਾਵਨਾਵਾਂ ਆਪਣੇ ਗੀਤ ਰਾਹੀ ਪੇਸ਼ ਕੀਤੀਆਂ ਹਨ।
ਇੰਦਰਜੀਤ ਨਿੱਕੂ, ਪੰਜਾਬ ਦਾ ਉਹ ਕਲਾਕਾਰ ਜਿਸਦੇ ਗੀਤਾਂ ਨੂੰ ਸੁਣਦੇ ਅਤੇ ਉਸਦੇ ਗੀਤਾਂ ਨੂੰ ਆਪਣੇ ਖੂਸ਼ੀਆਂ ਦੇ ਫੰਕਸ਼ਨਾਂ ਦੀ ਸ਼ਾਨ ਬਣਾਉਣਦੇ ਆ ਰਹੇ ਪੰਜਾਬੀ ਅੱਜ ਉਸਦੇ ਖਿਲਾਫ ਕੁੱਝ ਵੀ ਬੋਲਣ ਤੋਂ ਗੁਰੇਜ਼ ਨਹੀਂ ਕਰ ਰਹੇ। ਇੰਦਰਜੀਤ ਨਿੱਕੂ ਨੂੰ ਹਮੇਸ਼ਾ ੳਸ ਦੀ ਪੱਗ ਬੰਨਣ ਲਈ ਸਾਰਾਹਿਆ ਗਿਆ ਹੈ। ਪਰ ਅੱਜ ਕੁੱਝ ਲੋਕ ਉਸਦੀ ਪੱਗ ਉੱਪਰ ਹੀ ਸਵਾਲ ਖੜੇ ਕਰ ਰਹੇ ਹਨ। ਇਹ ਸਾਰੀਆਂ ਚਰਚਾਵਾਂ ਉਸ ਸਮੇਂ ਸ਼ੁਰੂ ਹੋਈਆਂ ਜਦੋਂ ਪਿਛਲੇ ਕਾਫੀ ਸਮੇਂ ਤੋਂ ਇੰਦਰਜੀਤ ਨਿੱਕੂ ਕੋਲ ਕੰਮ ਦੀ ਕਮੀ ਹੋਣ ਕਾਰਨ ਉਸਦੀ ਮਾਲੀ ਹਾਲਤ ਕਸਤਾ ਹੋ ਗਈ ਜਿਸ ਤੋਂ ਬਾਅਦ ਉਹ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ਪਹੁੰਚਿਆ ਅਤੇ ਆਪਣਾ ਦੁੱਖ ਸਾਂਝਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਨੇ ਸਭ ਤੋਂ ਪਹਿਲਾਂ ਨਿੱਕੂ ਵੱਲ ਮਦਦ ਦਾ ਹੱਥ ਵਧਾਇਆ। ਇਸਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਨਿੱਕੂ ਦੀ ਮਦਦ ਕੀਤੀ। ਨਿੱਕੂ ਨੂੰ ਫਿਰ ਤੋਂ ਕੰਮ ਮਿਲਨਾ ਸ਼ੁਰੂ ਹੋ ਗਿਆ। ਹਾਲਾਂਕਿ ਉਸ ਸਮੇਂ ਵੀ ਨਿੱਕੂ ਉੱਪਰ ਕਈ ਸਵਾਲ ਖੜੇ ਹੋਏ ਕਿ ਇੱਕ ਸਿੱਖ ਹੋਕੇ ਉਹ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ਕਿਉਂ ਗਿਆ ਕਿਉਂ ਉਥੇ ਸੀਸ ਝੁਕਾਇਆ3
ਖੈਰ ਉਸ ਤੋਂ ਬਾਅਦ ਇਹ ਮਾਮਲਾ ਠੰਡਾ ਹੋ ਗਿਆ ਸੀ ਪਰ ਹੁਣ ਕੁੱਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਫਿਰ ਤੋਂ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ਪਹੁੰਚਿਆ ਅਤੇ ਆਪਣੇ ਹਾਲਾਤਾਂ ਵਿੱਚ ਆਏ ਸੁਧਾਰ ਲਈ ਧੰਨਵਾਦ ਕੀਤਾ। ਇਸੇ ਦੌਰਾਨ ਜਦੋਂ ਬਾਗੇਸ਼ਵਰ ਧਾਮ ਦੇ ਮੁੱਖੀ ਪੰਡਿਤ ਧੀਰੇਂਦਰ ਸ਼ਾਸਤਰੀ ਤੋਂ ਸਿੱਖ ਧਰਮ ਬਾਰੇ ਕੁੱਝ ਬੋਲਨ ਲਈ ਕਿਹਾ ਗਿਆ ਤਾਂ ਉਸਨੇ ਸਿੱਖਾਂ ਨੂੰ ਸਨਾਤਨ ਧਰਮ ਦੀ ਸੈਨਾ ਆਖ ਦਿੱਤਾ ਜਿਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਇਹ ਵਿਵਾਦ ਸ਼ੁਰੂ ਹੋ ਗਿਆ ਅਤੇ ਸੋਸ਼ਲ ਮੀਡੀਆ ਉੱਪਰ ਇੰਦਰਜੀਤ ਨਿੱਕੂ ਨੂੰ ਫਿਰ ਤੋਂ ਟ੍ਰੋਲ ਕੀਤਾ ਜਾਣ ਲੱਗਿਆ।



