Begin typing your search above and press return to search.
ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਵਿੱਚ ਲਾਇਬ੍ਰੇਰੀ ਦੀ ਭੂਮਿਕਾ
ਲਾਇਬ੍ਰੇਰੀਆਂ ਗਿਆਨ ਦਾ ਸੋਮਾ ਹਨ, ਜਿਹੜੀਆਂ ਕਿ ਸਾਡੀ ਅੰਦਰੂਨੀ ਅਤੇ ਬਾਹਰੀ ਸ਼ਖ਼ਸੀਅਤ ਨੂੰ ਨਿਖਾਰ ਕੇ ਸਾਡੇ ਲਈ ਵਰਦਾਨ ਸਾਬਤ ਹੁੰਦੀਆਂ ਹਨ। ਸਿੱਖਿਆ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਦੇ ਹਾਂ, ਰਸਮੀ ਅਤੇ ਗੈਰ-ਰਸਮੀ। ਰਸਮੀ ਸਿੱਖਿਆ ਸਕੂਲ, ਕਾਲਜ, ਯੂਨੀਵਰਸਿਟੀ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਭਾਵ ਕਿਸੇ ਦੁਆਰਾ ਸਾਨੂੰ ਪ੍ਰਦਾਨ ਕੀਤੀ ਜਾਂਦੀ ਹੈ। ਗੈਰ ਰਸਮੀ ਸਿੱਖਿਆ ਆਪਣੇ […]
By : Hamdard Tv Admin
ਲਾਇਬ੍ਰੇਰੀਆਂ ਗਿਆਨ ਦਾ ਸੋਮਾ ਹਨ, ਜਿਹੜੀਆਂ ਕਿ ਸਾਡੀ ਅੰਦਰੂਨੀ ਅਤੇ ਬਾਹਰੀ ਸ਼ਖ਼ਸੀਅਤ ਨੂੰ ਨਿਖਾਰ ਕੇ ਸਾਡੇ ਲਈ ਵਰਦਾਨ ਸਾਬਤ ਹੁੰਦੀਆਂ ਹਨ। ਸਿੱਖਿਆ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਦੇ ਹਾਂ, ਰਸਮੀ ਅਤੇ ਗੈਰ-ਰਸਮੀ। ਰਸਮੀ ਸਿੱਖਿਆ ਸਕੂਲ, ਕਾਲਜ, ਯੂਨੀਵਰਸਿਟੀ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਭਾਵ ਕਿਸੇ ਦੁਆਰਾ ਸਾਨੂੰ ਪ੍ਰਦਾਨ ਕੀਤੀ ਜਾਂਦੀ ਹੈ। ਗੈਰ ਰਸਮੀ ਸਿੱਖਿਆ ਆਪਣੇ ਵਸੀਲਿਆਂ ਰਾਹੀਂ ਆਪ ਸਿੱਖਣੀ ਪੈਂਦੀ ਹੈ। ਲਾਇਬ੍ਰੇਰੀਆਂ ਇੱਕ ਅਜਿਹੀਆਂ ਸੰਸਥਾਵਾਂ ਹਨ, ਜੋ ਸਿਰਫ ਵਿਦਿਆਰਥੀ ਜੀਵਨ ਵਿੱਚ ਹੀ ਨਹੀਂ ਬਲਕਿ ਹਰ ਪੱਧਰ ‘ਤੇ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਵਿੱਦਿਆ ਦੇ ਸੰਸਾਰ ਵਿਚ ਪ੍ਰਵੇਸ਼ ਦੁਆਰ ਸਕੂਲ ਹੀ ਹਨ। ਸਾਰੇ ਮਹਾਨ ਵਿਗਿਆਨੀ, ਸਿੱਖਿਆ ਵਿਗਿਆਨੀ, ਸਮਾਜ ਸ਼ਾਸਤਰੀ, ਭਾਸ਼ਾ ਵਿਚ ਸਾਹਿਤਕਾਰ, ਵੱਡੇ-ਵੱਡੇ ਨੇਤਾ ਜਾਂ ਹਰ ਪ੍ਰਕਾਰ ਦੀਆਂ ਮਹਾਨ ਹਸਤੀਆਂ ਇਕ ਦਿਨ ਸਕੂਲ ਤੋਂ ਹੀ ਵਿੱਦਿਆ ਦੇ ਸਾਗਰ ਵਿਚ ਉੱਤਰੀਆਂ ਹਨ। ਸਕੂਲ ਵਿੱਦਿਆ ਦੀ ਮਹੱਤਤਾ ਤੇ ਵਿੱਦਿਅਕ ਢਾਂਚੇ ਵਿੱਚ ਇਸ ਦੇ ਮੁੱਢਲੇ ਸਥਾਨ ਦੀ ਮਹੱਤਤਾ ਕਿਸੇ ਤੋਂ ਲੁਕੀ ਨਹੀਂ ਹੈ। ਲੋਕਤੰਤਰਿਕ ਢਾਂਚੇ ਵਿੱਚ ਬੱਚਿਆਂ ਦੇ ਬੌਧਿਕ ਵਿਕਾਸ ਵਾਸਤੇ ਪ੍ਰਗਤੀਸ਼ਾਲੀ ਢਾਂਚੇ ਦਾ ਹੋਣਾ ਜ਼ਰੂਰੀ ਹੈ। ਸਕੂਲੀ ਵਿੱਦਿਆ ਰਾਹੀਂ ਬੱਚਿਆਂ ਵਿਚ ਬਦਲਦੇ ਸਮਾਜ ਨੂੰ ਸਮਝਣ, ਭਾਈਚਾਰੇ ਦੀ ਭਾਵਨਾ ਪੈਦਾ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਸਮਾਜ ਦੇ ਚੰਗੇ ਨਾਗਰਿਕ ਬਣ ਸਕਣ। ਫਰਜ਼ ਪ੍ਰਤੀ ਪਛਾਣ, ਦੂਜਿਆਂ ਨਾਲ ਸਹਿਯੋਗ ਦੀ ਭਾਵਨਾ ਅਤੇ ਮਮਤਾ ਭਰਿਆ ਵਿਵਹਾਰ ਹੀ ਬੱਚਿਆਂ ਨੂੰ ਮਨੁੱਖਤਾ ਦੀ ਪੂਰਨਤਾ ਅਤੇ ਮਾਨਵਤਾ ਵੱਲ ਲੈ ਜਾਂਦਾ ਹੈ।
ਸਕੂਲ ਲਾਇਬ੍ਰੇਰੀਆਂ, ਸਕੂਲਾਂ ਦਾ ਜ਼ਰੂਰੀ ਹਿੱਸਾ ਹਨ। ਭਾਰਤ ਵਿੱਚ ਕਈ ਪ੍ਰਕਾਰ ਦੇ ਸਕੂਲ ਪ੍ਰਾਇਮਰੀ, ਮਿਡਲ, ਹਾਈ, ਹਾਇਰ ਸੈਕੰਡਰੀ ਸਕੂਲ ਹਨ। ਇਸੀ ਪ੍ਰਕਾਰ ਪਬਲਿਕ ਸਕੂਲ, ਸਰਕਾਰੀ ਸਕੂਲ, ਨਿੱਜੀ ਸਕੂਲ, ਕੇਂਦਰੀ ਸਕੂਲ ਆਦਿ ਹਨ। ਇਨ੍ਹਾਂ ਦੇ ਪੱਧਰ ਅਤੇ ਸ੍ਰੋਤ ਵੀ ਵੱਖਰੇ-ਵੱਖਰੇ ਹਨ ਹਾਲਾਂਕਿ ਬਹੁਤ ਸਾਰੇ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਲਾਇਬ੍ਰੇਰੀਆਂ ਹਨ ਪਰ ਬਹੁਤ ਸਾਰੇ ਸਕੂਲਾਂ ਵਿੱਚ ਅਜੇ ਲਾਇਬ੍ਰੇਰੀਆਂ ਸਥਾਪਤ ਨਹੀਂ ਹੋ ਸਕੀਆਂ। ਸਮੇਂ-ਸਮੇਂ ‘ਤੇ ਸਿੱਖਿਆ ਕਮਿਸ਼ਨ ਬਣੇ, ਜਿਨ੍ਹਾਂ ਨੇ ਪੂਰਜ਼ੋਰ ਸ਼ਿਫਾਰਸ਼ ਕੀਤੀ ਹੈ ਕਿ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਲਾਇਬ੍ਰੇਰੀਆਂ ਦਾ ਸਕੂਲਾਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ।
ਸਕੂਲ ਲਾਇਬ੍ਰੇਰੀਆਂ ਪੁਸਤਕਾਂ ਦਾ ਇਕ ਵਿਵਸਥਿਤ ਸੰਗ੍ਰਹਿ ਹਨ, ਜਿਸ ਨੂੰ ਸਕੂਲ ਵਿੱਚ ਵਿੱਦਿਆ ਹਾਸਲ ਕਰਨ ਵਾਲੇ ਅਤੇ ਦੇਣ ਵਾਲਿਆਂ ਲਈ ਸਥਾਪਿਤ ਕੀਤਾ ਜਾਂਦਾ ਹੈ। ਜ਼ਿੰਦਗੀ ‘ਚ ਸਫਲਤਾਂ ਦੀਆਂ ਮੰਜ਼ਿਲਾਂ ਨੂੰ ਛੂਹਣ ਅਤੇ ਮਾਤਾ-ਪਿਤਾ ਦਾ ਨਾਮ ਚਮਕਾਉਣ ਦੇ ਸੁਪਨੇ ਲੈ ਕੇ ਬਾਲ ਅਵਸਥਾ ਵਿੱਚ ਸਕੂਲ ਪਰਵੇਸ਼ ਦੁਆਰ ਹੁੰਦੇ ਹਨ। ਬੱਚੇ ਦਾ ਮਨ ਕੋਰਾ ਕਾਗਜ਼ ਹੁੰਦਾ ਹੈ, ਜਿਸ ਉਪਰ ਇੱਕ ਅਧਿਆਪਕ ਆਪਣੇ ਗਿਆਨ ਅਤੇ ਸੂਝ-ਬੂਝ ਨਾਲ ਕੁੱਝ ਵੀ ਉਲੀਕ ਸਕਦਾ ਹੈ, ਜਿਸ ਦਿਨ ਅਸੀਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਵਿੱਚ ਕਾਮਯਾਬ ਹੋ ਗਏ ਬਾਲ ਆਵਸਥਾ ‘ਚ ਹੋ ਰਹੇ ਅਪਰਾਦਾਂ ਦੀ ਗਿਣਤੀ ਘੱਟ ਹੋ ਜਾਵੇਗੀ।
ਵਿਜੈ ਗਰਗ ਸਾਬਕਾ ਪੀਈਐਸ-1
ਸੇਵਾਮੁਕਤ ਪ੍ਰਿੰਸੀਪਲ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ
Next Story