ਵਿਕਟੋਰੀਆ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ 'ਚ ਸੰਗਤਾਂ ਨੇ ਕੀਤੀ ਸ਼ਮੂਲੀਅਤ
ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਵਿਕਟੋਰੀਆ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਰਵਾਨਾ ਹੋਏ ਇਸ ਨਗਰ ਕੀਰਤਨ 'ਚ ਵਿਕਟੋਰੀਆ ਤੋਂ ਇਲਾਵਾ ਵੈਨਕੂਵਰ ਸਰੀ, ਐਬਟਸਫੋਰਡ, […]
By : Hamdard Tv Admin
ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਵਿਕਟੋਰੀਆ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਰਵਾਨਾ ਹੋਏ ਇਸ ਨਗਰ ਕੀਰਤਨ 'ਚ ਵਿਕਟੋਰੀਆ ਤੋਂ ਇਲਾਵਾ ਵੈਨਕੂਵਰ ਸਰੀ, ਐਬਟਸਫੋਰਡ, ਕੈਲਗਰੀ ਅਤੇ ਬਾਕੀ ਨੇੜਲੇ ਸ਼ਹਿਰਾਂ ਤੋਂ ਪੁੱਜੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਅੱਜ ਸਵੇਰੇ ਉਕਤ ਗੁਰੂ ਘਰ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਵਿਕਟੋਰੀਆ ਦੀ ਅਲਫਾ ਸਟ੍ਰੀਟ, ਡਗਲਸ ਸਟ੍ਰੀਟ ਅਤੇ ਫਿਲਿਪ ਸਟ੍ਰੀਟ ਸਮੇਤ ਹੋਰਨਾਂ ਨੇੜਲੇ ਇਲਾਕਿਆਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ ਵਿਖੇ ਸੰਪੰਨ ਹੋਇਆ। ਇਸ ਵਿਸ਼ਾਲ ਨਗਰ ਕੀਰਤਨ 'ਚ ਵਿਸ਼ੇਸ਼ ਤੌਰ 'ਤੇ ਖਾਲਸਾ ਸਕੂਲ ਸਰੀ ਤੋਂ ਪਹੁੰਚੇ ਬੱਚਿਆਂ ਅਤੇ ਐਬਟਸਫੋਰਡ ਦੇ ਸਕੂਲੀ ਬੱਚਿਆਂ ਵੱਲੋਂ ਹਾਜ਼ਰੀ ਭਰੀ ਗਈ।
ਅੱਜ ਦੇ ਇਸ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦੀ ਸਹੂਲਤ ਲਈ ਸਥਾਨਕ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਨਿਰਧਾਰਿਤ ਕੀਤੇ ਰੂਟ ਦੀਆਂ ਵੱਖ-ਵੱਖ ਸੜਕਾਂ 'ਤੇ ਲਗਾਏ ਗਏ ਛੋਟੇ ਟੈਂਟਾਂ 'ਚ ਵੱਖ-ਵੱਖ ਪਕਵਾਨਾਂ ਦੇ ਤਿਆਰ ਕੀਤੇ ਲੰਗਰਾਂ ਨੂੰ ਬੜੇ ਚਾਅ ਸਤਿਕਾਰ ਦੀ ਭਾਵਨਾ ਤਹਿਤ ਵਰਤਾਇਆ ਗਿਆ। ਨਗਰ ਕੀਰਤਨ ਦੇ ਤਹਿਸ਼ੂਦਾ ਰੂਟ ਕਾਰਨ ਵਿਕਟੋਰੀਆ ਪੁਲਿਸ ਦੇ ਸ਼ਹਿਯੋਗ ਨਾਲ ਆਮ ਰਾਹਗੀਰਾਂ ਲਈ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਦੇ ਨਾਲ-ਨਾਲ ਸੁਰੱਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਸਨ। 'ਸਿੱਖ ਮੋਟਰ ਸਾਈਕਲ ਕਲੱਬ' ਦੇ ਟੀਮ ਵੱਲੋਂ ਵੀ ਇਸ ਨਗਰ ਕੀਰਤਨ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ। ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਇਸ ਮੌਕੇ 'ਤੇ ਆਯੋਜਿਤ ਗਤਕਾ ਮੁਕਾਬਲਿਆਂ ਦੇ ਜੌਹਰ ਦਿਖਾ ਕੇ ਪੁਰਾਣੇ 'ਜੁੰਗਾਜੂ ਦ੍ਰਿਸ਼ਾਂ' ਨੂੰ ਪੇਸ਼ ਕਰਨ ਕਰਕੇ ਖਾਲਸਾਈ ਮਾਹੌਲ ਸਿਰਜਿਆ ਨਜ਼ਰ ਆਇਆ।
ਯੈਲੋ ਕੈਬਸ ਵੱਲੋਂ ਦਸਤਾਰਾਂ ਸਜਾਉਣ ਅਤੇ ਵੰਡਣ ਦੀ ਸੇਵਾ:ਵਿਕਟੋਰੀਆ 'ਚ ਟੈਕਸੀ ਦੀ ਸੇਵਾਵਾਂ ਨਿਭਾਉਣ ਵਾਲੇ 'ਯੈਲੋ ਕੈਬਸ' ਦੇ ਮੈਂਬਰਾਂ ਵੱਲੋਂ ਇਸ ਨਗਰ ਕੀਰਤਨ 'ਚ ਲਗਾਏ ਆਪਣੇ ਟੈਂਟ 'ਚ ਚਾਹਵਾਨ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਜਾਣਕਾਰੀ ਦਿੱਤੀ ਗਈ, ਉੱਥੇ ਮੁਫ਼ਤ ਦਸਤਾਰਾਂ ਵੰਡਣ ਦੀ ਸੇਵਾ ਵੀ ਨਿਭਾਈ ਗਈ ਜਿਸਦੀ ਕਿ ਹਾਜ਼ਰ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੌਰਾਨ ਕਾਫੀ ਗਿਣਤੀ 'ਚ ਹਾਜ਼ਰ ਨੌਜਵਾਨਾਂ ਨੇ ਆਪਣੇ ਸਿਰਾਂ 'ਤੇ ਦਸਤਾਰਾਂ ਸਜਾਈਆਂ।