Begin typing your search above and press return to search.

ਵਿਆਹ ਦੇ 12 ਸਾਲ ਬਾਅਦ ਰੈਪਰ ਹਨੀ ਸਿੰਘ ਦਾ ਹੋਇਆ ਤਲਾਕ, ਕੋਰਟ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 8 ਨਵੰਬਰ, ਨਿਰਮਲ : ਰੈਪਰ ਅਤੇ ਗਾਇਕ ਹਨੀ ਸਿੰਘ ਨੂੰ ਆਖਿਰਕਾਰ ਪਤਨੀ ਸ਼ਾਲਿਨੀ ਤਲਵਾਰ ਤੋਂ ਤਲਾਕ ਦੀ ਮਨਜ਼ੂਰੀ ਮਿਲ ਗਈ ਹੈ। ਇਹ ਕੇਸ ਪਿਛਲੇ ਢਾਈ ਸਾਲਾਂ ਤੋਂ ਦਿੱਲੀ ਦੀ ਫੈਮਿਲੀ ਕੋਰਟ ਵਿੱਚ ਚੱਲ ਰਿਹਾ ਸੀ। 7 ਨਵੰਬਰ ਨੂੰ ਅਦਾਲਤ ਨੇ ਗਾਇਕ ਅਤੇ ਉਸ ਦੀ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ […]

ਵਿਆਹ ਦੇ 12 ਸਾਲ ਬਾਅਦ ਰੈਪਰ ਹਨੀ ਸਿੰਘ ਦਾ ਹੋਇਆ ਤਲਾਕ, ਕੋਰਟ ਨੇ ਦਿੱਤੀ ਮਨਜ਼ੂਰੀ
X

Editor EditorBy : Editor Editor

  |  8 Nov 2023 4:15 AM IST

  • whatsapp
  • Telegram


ਨਵੀਂ ਦਿੱਲੀ, 8 ਨਵੰਬਰ, ਨਿਰਮਲ : ਰੈਪਰ ਅਤੇ ਗਾਇਕ ਹਨੀ ਸਿੰਘ ਨੂੰ ਆਖਿਰਕਾਰ ਪਤਨੀ ਸ਼ਾਲਿਨੀ ਤਲਵਾਰ ਤੋਂ ਤਲਾਕ ਦੀ ਮਨਜ਼ੂਰੀ ਮਿਲ ਗਈ ਹੈ। ਇਹ ਕੇਸ ਪਿਛਲੇ ਢਾਈ ਸਾਲਾਂ ਤੋਂ ਦਿੱਲੀ ਦੀ ਫੈਮਿਲੀ ਕੋਰਟ ਵਿੱਚ ਚੱਲ ਰਿਹਾ ਸੀ।

7 ਨਵੰਬਰ ਨੂੰ ਅਦਾਲਤ ਨੇ ਗਾਇਕ ਅਤੇ ਉਸ ਦੀ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਨਾਲ ਹਨੀ ਅਤੇ ਉਸ ਦੀ ਪਤਨੀ 12 ਸਾਲ ਬਾਅਦ ਇਕ ਦੂਜੇ ਤੋਂ ਵੱਖ ਹੋ ਗਏ। ਸ਼ਾਲਿਨੀ ਨੇ ਕੁਝ ਸਾਲ ਪਹਿਲਾਂ ਹਨੀ ਸਿੰਘ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਇੰਨਾ ਹੀ ਨਹੀਂ ਉਸ ਦੀ ਪਤਨੀ ਨੇ ਇਹ ਵੀ ਕਿਹਾ ਕਿ ਹਨੀ ਸਿੰਘ ਨੇ ਉਸ ਨਾਲ ਵੀ ਧੋਖਾ ਕੀਤਾ ਹੈ।

ਹਨੀ ਤੋਂ ਤਲਾਕ ਲੈਣ ਸਮੇਂ ਉਸ ਨੇ ਗੁਜ਼ਾਰੇ ਵਜੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸ਼ਾਲਿਨੀ ਨੇ ਕਿਹਾ ਸੀ ਕਿ ਉਹ ਹਨੀ ਨਾਲ ਡਰ ਕੇ ਰਹਿ ਰਹੀ ਸੀ। ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਪਹਿਲਾਂ ਸ਼ਾਲਿਨੀ ਨੇ ਹਨੀ ਸਿੰਘ ਤੋਂ 10 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜੋ ਹੁਣ ਘਟ ਕੇ 1 ਕਰੋੜ ਰੁਪਏ ਹੋ ਗਈ। ਇਸ ਰਕਮ ਨੂੰ ਲੈ ਕੇ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ। ਅਜਿਹੇ ’ਚ ਗਾਇਕ ਹੁਣ ਇਹ ਰਕਮ ਆਪਣੀ ਸਾਬਕਾ ਪਤਨੀ ਨੂੰ ਦੇਣਗੇ।

ਮੰਗਲਵਾਰ ਨੂੰ ਤਲਾਕ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਅਦਾਲਤ ਨੇ ਹਨੀ ਤੋਂ ਆਖਰੀ ਵਾਰ ਪੁੱਛਿਆ ਕਿ ਕੀ ਉਹ ਸ਼ਾਲਿਨੀ ਨਾਲ ਰਹਿਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਇਸ ’ਤੇ ਹਨੀ ਸਿੰਘ ਨੇ ਜਵਾਬ ਦਿੱਤਾ ਕਿ ਹੁਣ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਇਕੱਠੇ ਨਹੀਂ ਰਹਿ ਸਕਦੇ। ਇਸ ਦੇ ਨਾਲ ਹੀ ਸ਼ਾਲਿਨੀ ਨੇ ਵੀ ਹਾਂ ਕਹਿ ਦਿੱਤੀ। ਇਸ ਤੋਂ ਬਾਅਦ ਅਦਾਲਤ ਨੇ ਦੋਵਾਂ ਦੀ ਸਹਿਮਤੀ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਦਸੰਬਰ 2022 ਵਿੱਚ ਹੋਏ ਇੱਕ ਇਵੈਂਟ ਵਿੱਚ ਹਨੀ ਨੇ ਅਧਿਕਾਰਤ ਤੌਰ ’ਤੇ ਆਪਣੀ ਪ੍ਰੇਮਿਕਾ ਟੀਨਾ ਥਡਾਨੀ ਬਾਰੇ ਜਾਣਕਾਰੀ ਦਿੱਤੀ ਸੀ। ਇਕ ਇੰਟਰਵਿਊ ’ਚ ਹਨੀ ਨੇ ਦੱਸਿਆ ਸੀ ਕਿ ਉਹ ਟੀਨਾ ਨੂੰ ਪਹਿਲੀ ਵਾਰ ਦੁਬਈ ’ਚ ਮਿਲੇ ਸਨ। ਉਹ ਟੀਨਾ ਨੂੰ ਇੱਕ ਦੋਸਤ ਰਾਹੀਂ ਮਿਲਿਆ। ਟੀਨਾ ਇੱਕ ਕੈਨੇਡੀਅਨ ਮਾਡਲ ਅਤੇ ਅਦਾਕਾਰਾ ਹੈ ਜੋ ਮੁੰਬਈ ਵਿੱਚ ਰਹਿੰਦੀ ਹੈ। ਉਹ ਹਨੀ ਸਿੰਘ ਦੇ ਗੀਤ ‘ਪੈਰਿਸ ਦਾ ਟ੍ਰਿਪ’ ਵਿੱਚ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ।

ਹਨੀ ਗੰਭੀਰ ਮਾਨਸਿਕ ਰੋਗ, ਬਾਈਪੋਲਰ ਡਿਸਆਰਡਰ ਤੋਂ ਪੀੜਤ ਹੈ। ਇਕ ਇੰਟਰਵਿਊ ’ਚ ਹਨੀ ਨੇ ਕਿਹਾ ਸੀ- ‘ਸੱਚਾਈ ਇਹ ਹੈ ਕਿ ਮੈਂ ਬਾਇਪੋਲਰ ਡਿਸਆਰਡਰ ਨਾਲ ਜੂਝ ਰਿਹਾ ਹਾਂ। ਇਹ ਸਭ 18 ਮਹੀਨੇ ਚੱਲਿਆ, ਜਿਸ ਦੌਰਾਨ ਮੈਂ ਚਾਰ ਡਾਕਟਰ ਬਦਲੇ। ਦਵਾਈਆਂ ਮੇਰੇ ’ਤੇ ਕੰਮ ਨਹੀਂ ਕਰ ਰਹੀਆਂ ਸਨ। ਮੇਰੇ ਨਾਲ ਅਜੀਬ ਗੱਲਾਂ ਹੋ ਰਹੀਆਂ ਸਨ। ਬਾਇਪੋਲਰ ਡਿਸਆਰਡਰ ਦੇ ਨਾਲ, ਹਨੀ ਸ਼ਰਾਬ ਦੀ ਲਤ ਦਾ ਸ਼ਿਕਾਰ ਹੋ ਗਿਆ ਸੀ ਅਤੇ ਇਸ ਦਾ ਇਲਾਜ ਵੀ ਕਰਵਾਉਣਾ ਪਿਆ ਸੀ।

Next Story
ਤਾਜ਼ਾ ਖਬਰਾਂ
Share it