ਲੁਧਿਆਣਾ ਵਿਚ ਭਰਾ ਵਲੋਂ ਭੈਣ ਦਾ ਕਤਲ
ਲੁਧਿਆਣਾ, 4 ਸਤੰਬਰ, ਹ.ਬ. : ਲੁਧਿਆਣਾ ਦੇ ਬਾੜੇਵਾਲ ਰੋਡ ਸਥਿਤ ਭਾਈ ਦਯਾ ਸਿੰਘ ਨਗਰ ਵਿਚ ਚਚੇਰੇ ਭਰਾ ਨੇ ਨਾਬਾਲਿਗ ਭੈਣ ਦੇ ਸਿਰ ’ਤੇ ਕੁਹਾੜੀ ਨਾਲ ਹਮਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਨੇ ਖੁਦ ਨੂੰ ਗਲ਼ ਵਿਚ ਚਾਕੂ ਮਾਰਿਆ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਦੇਰ ਰਾਤ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ […]
By : Editor (BS)
ਲੁਧਿਆਣਾ, 4 ਸਤੰਬਰ, ਹ.ਬ. : ਲੁਧਿਆਣਾ ਦੇ ਬਾੜੇਵਾਲ ਰੋਡ ਸਥਿਤ ਭਾਈ ਦਯਾ ਸਿੰਘ ਨਗਰ ਵਿਚ ਚਚੇਰੇ ਭਰਾ ਨੇ ਨਾਬਾਲਿਗ ਭੈਣ ਦੇ ਸਿਰ ’ਤੇ ਕੁਹਾੜੀ ਨਾਲ ਹਮਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਨੇ ਖੁਦ ਨੂੰ ਗਲ਼ ਵਿਚ ਚਾਕੂ ਮਾਰਿਆ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਦੇਰ ਰਾਤ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੰਧਿਆ ਦੇ ਰੂਪ ਵਿਚ ਹੋਈ ਹੈ। ਸੰਧਿਆ ’ਤੇ 2 ਸਤੰਬਰ ਨੂੰ ਹਮਲਾ ਕੀਤਾ ਗਿਆ ਸੀ।
ਮੁੁਲਜ਼ਮ ਭਰਾ ਦੀ ਹਾਲਤ ਗੰਭੀਰ ਦੇਖ ਕੇ ਉਸ ਨੂੰ ਡਾਕਟਰਾਂ ਨੇ ਪੀਜੀਆਈ ਰੈਫਰ ਕਰ ਦਿੱਤਾ। ਉਸ ਦੀ ਪਛਾਣ ਰਾਕੇਸ਼ ਕੁਮਾਰ ਵਿਚ ਹੋਈ ਹੈ। ਉਹ ਅਪਣੇ ਚਾਚਾ ਰਾਮ ਸੇਵਕ ਦੇ ਕੋਲ ਪਿਛਲੇ 3 ਸਾਲ ਤੋਂ ਰਹਿ ਰਿਹਾ ਹੈ।
ਉਧਰ, ਵਾਰਦਾਤ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਨੂੰ ਸੰਧਿਆ ਦੇ ਕਮਰੇ ਤੋਂ ਸਿਲੰਡਰ ਦੇ ਨਾਲ ਕੁਝ ਕੱਪੜੇ ਸੜੇ ਹੋਏ ਮਿਲੇ ਹਨ। ਇਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਸ਼ਾਇਦ ਕੱਪੜਿਆਂ ਨੂੰ ਲੈ ਕੇ ਦੋਵਾਂ ਵਿਚ ਕੋਈ ਝਗੜਾ ਨਾ ਹੋਇਆ ਹੋਵੇ।
ਥਾਣਾ ਸਰਾਭਾ ਨਗਰ ਦੇ ਐਸਐਚਓ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਸ਼ੱਕੀ ਹੈ। ਮ੍ਰਿਤਕ ਸੰਧਿਆ ਦੀ ਲਾਸ਼ ਪੋਸਟਾਮਰਟਮ ਲਈ ਸਿਵਲ ਹਸਪਤਾਲ ਵਿਚ ਭੇਜੀ ਗਈ। ਹਮਲਾ ਕਰਨ ਵਾਲੇ ਨੌਜਵਾਨ ਰਾਕੇਸ਼ ਨੂੰ ਪੀਜੀਆਈ ਵਿਚ ਦਾਖ਼ਲ ਕੀਤਾ ਗਿਆ ਹੈ। ਉਸ ਦੀ ਸਿਹਤ ਠੀਕ ਹੋਣ ਤੇ ਉਸ ਕੋਲੋਂ ਕਤਲ ਦੇ ਬਾਰੇ ਵਿਚ ਪੁੱਛਿਆ ਜਾਵੇਗਾ।