ਲੁਧਿਆਣਾ ਵਿਚ ਬਾਈਕ ਸਵਾਰਾਂ ਵਲੋਂ ਐਨਆਰਆਈ ਦਾ ਕਤਲ
ਲੁਧਿਆਣਾ, 18 ਜੁਲਾਈ, ਹ.ਬ. : ਲੁਧਿਆਣਾ ਵਿਚ ਐਨਆਰਆਈ ਦਾ ਕਤਲ ਕਰ ਦਿੱਤਾ ਗਿਆ ਹੈ। ਮਰਨ ਵਾਲੇ ਦੀ ਪਛਾਣ 42 ਸਾਲਾ ਬਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਬਰਿੰਦਰ ਅਪਣੇ ਨੌਕਰ ਦੇ ਨਾਲ ਫਾਰਮ ਹਾਊਸ ਤੋਂ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਉਸ ਨੂੰ ਦੋ ਬਾਈਕ ਸਵਾਰਾਂ ਨੇ ਘੇਰ ਲਿਆ। ਬਹਿਸ ਤੋਂ ਬਾਅਦ […]
By : Editor (BS)
ਲੁਧਿਆਣਾ, 18 ਜੁਲਾਈ, ਹ.ਬ. : ਲੁਧਿਆਣਾ ਵਿਚ ਐਨਆਰਆਈ ਦਾ ਕਤਲ ਕਰ ਦਿੱਤਾ ਗਿਆ ਹੈ। ਮਰਨ ਵਾਲੇ ਦੀ ਪਛਾਣ 42 ਸਾਲਾ ਬਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਬਰਿੰਦਰ ਅਪਣੇ ਨੌਕਰ ਦੇ ਨਾਲ ਫਾਰਮ ਹਾਊਸ ਤੋਂ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਉਸ ਨੂੰ ਦੋ ਬਾਈਕ ਸਵਾਰਾਂ ਨੇ ਘੇਰ ਲਿਆ। ਬਹਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਬਰਿੰਦਰ ਅਤੇ ਉਸ ਦੇ ਨੌਕਰ ਨਾਲ ਕੁੱਟਮਾਰ ਕੀਤੀ। ਬਰਿੰਦਰ ’ਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਮੁਢਲੀ ਜਾਂਚ ਦੌਰਾਨ ਪੁਲਿਸ ਨੂੰ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ। ਐਨਆਰਆਈ ’ਤੇ ਹਮਲਾ ਕਰਨ ਤੋਂ ਬਾਅਦ ਉਸ ਦਾ ਫੋਨ ਅਤੇ ਪੈਸੇ ਵੀ ਹਮਲਾਵਰ ਅਪਣੇ ਨਾਲ ਲੈ ਕੇ ਨਹੀਂ ਗਏ। ਜ਼ਖ਼ਮੀ ਨੌਕਰ ਨੇ ਬਦਮਾਸ਼ਾਂ ਦੇ ਫਰਾਰ ਹੋਣ ਤੋਂ ਬਾਅਦ ਰੌਲਾ ਪਾਇਆ। ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਬਰਿੰਦਰ ਨੂੰ ਦੇਰ ਰਾਤ ਡੀਐਮਸੀ ਹਸਪਤਾਲ ਦਾਖਲ ਕਰਵਾਇਆ। ਜਿੱਥੇ ਉਸ ਨੇ ਦਮ ਤੋੜ ਦਿੱਤਾ। ਲਲਤੋਂ ਕਲਾਂ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਰਿੰਦਰ ਦੇ ਮੋਬਾਈਲ ਕਾਲ ਆਦਿ ਦੀ ਵੀ ਪੁਲਿਸ ਜਾਂਚ ਕਰ ਰਹੀ ਹੈ। ਆਖਰੀ ਵਾਰ ਕਿਸ ਕਿਸ ਨਾਲ ਗੱਲਬਾਤ ਹੋਈ ਇਹ ਵੀ ਦੇਖਿਆ ਜਾ ਰਿਹਾ ਹੈ।