Begin typing your search above and press return to search.

ਲੁਧਿਆਣਾ : ਭਰਾ ਨੇ ਭੈਣ ਨੂੰ ਕੀਤਾ ਗੋਲੀਆਂ ਮਾਰ ਕੇ ਛਲਣੀ, ਪੜ੍ਹੋ ਕੀ ਰਹੀ ਵਜ੍ਹਾ ?

ਲੁਧਿਆਣਾ : ਅੱਜ ਫਿਰ ਝੂਠੀ ਅਣਖ ਨੇ ਇਕ ਲੜਕੀ ਦੀ ਜਾਨ ਲੈ ਲਈ। ਅਸਲ ਵਿਚ ਭਰਾ ਨੇ ਹੀ ਭੈਣ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ। ਦਰਅਸਲ ਲੁਧਿਆਣਾ ਜ਼ਿਲ੍ਹੇ ਦੇ ਪੰਜਪੀਰ ਰੋਡ ਸਥਿਤ ਕਾਰਪੋਰੇਸ਼ਨ ਕਲੋਨੀ ਵਿੱਚ ਦੇਰ ਰਾਤ ਇੱਕ ਬਾਈਕ ਸਵਾਰ ਨੌਜਵਾਨ ਨੇ ਆਪਣੀ ਭੈਣ ਅਤੇ ਉਸ ਦੇ ਪਤੀ ਉੱਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਚਣ […]

ਲੁਧਿਆਣਾ : ਭਰਾ ਨੇ ਭੈਣ ਨੂੰ ਕੀਤਾ ਗੋਲੀਆਂ ਮਾਰ ਕੇ ਛਲਣੀ, ਪੜ੍ਹੋ ਕੀ ਰਹੀ ਵਜ੍ਹਾ ?
X

Editor (BS)By : Editor (BS)

  |  6 Aug 2023 4:55 AM IST

  • whatsapp
  • Telegram

ਲੁਧਿਆਣਾ : ਅੱਜ ਫਿਰ ਝੂਠੀ ਅਣਖ ਨੇ ਇਕ ਲੜਕੀ ਦੀ ਜਾਨ ਲੈ ਲਈ। ਅਸਲ ਵਿਚ ਭਰਾ ਨੇ ਹੀ ਭੈਣ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ। ਦਰਅਸਲ ਲੁਧਿਆਣਾ ਜ਼ਿਲ੍ਹੇ ਦੇ ਪੰਜਪੀਰ ਰੋਡ ਸਥਿਤ ਕਾਰਪੋਰੇਸ਼ਨ ਕਲੋਨੀ ਵਿੱਚ ਦੇਰ ਰਾਤ ਇੱਕ ਬਾਈਕ ਸਵਾਰ ਨੌਜਵਾਨ ਨੇ ਆਪਣੀ ਭੈਣ ਅਤੇ ਉਸ ਦੇ ਪਤੀ ਉੱਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਚਣ ਲਈ ਪਤੀ-ਪਤਨੀ ਇਧਰ-ਉਧਰ ਭੱਜੇ। ਇਸ ਵਿੱਚ ਨਵ-ਵਿਆਹੀ ਔਰਤ ਨੂੰ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਦੇ ਨਾਲ ਹੀ ਉਸ ਦੇ ਪਤੀ ਰਵੀ ਨੂੰ ਦੋ ਗੋਲੀਆਂ ਲੱਗੀਆਂ ਹਨ, ਜੋ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ। ਫਾਇਰਿੰਗ ਕਰਨ ਵਾਲੇ ਨੌਜਵਾਨ ਨੇ ਮੂੰਹ ਢੱਕਿਆ ਹੋਇਆ ਸੀ ਅਤੇ ਹੈਲਮੇਟ ਪਾਇਆ ਹੋਇਆ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ 'ਚ ਦਹਿਸ਼ਤ ਫੈਲ ਗਈ। ਲੋਕਾਂ ਮੁਤਾਬਕ ਬਾਈਕ ਸਵਾਰਾਂ ਨੇ ਰਵੀ ਦੇ ਘਰ ਦੀ ਛੱਤ 'ਤੇ ਚੜ੍ਹ ਕੇ ਗੋਲੀਆਂ ਵੀ ਚਲਾਈਆਂ।

ਭੈਣ 'ਤੇ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਸੂਰਜ ਵਜੋਂ ਹੋਈ ਹੈ। ਉਹ ਪ੍ਰਤਾਪ ਸਿੰਘ ਵਾਲਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸੂਤਰਾਂ ਮੁਤਾਬਕ ਸੂਰਜ ਖੁਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਥਾਣੇ ਗਿਆ ਸੀ।

ਸੂਰਜ ਦੇ ਕੁਝ ਦੋਸਤਾਂ ਨੇ ਦੱਸਿਆ ਕਿ ਰਵੀ ਬਚਪਨ ਤੋਂ ਹੀ ਸੂਰਜ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਰਵੀ ਨੇ ਸੂਰਜ ਦੀ ਭੈਣ ਨੂੰ ਭਜਾ ਲਿਆ ਅਤੇ ਉਸ ਨਾਲ ਵਿਆਹ ਕਰਵਾ ਲਿਆ। ਇਸੇ ਗੱਲ ਤੋਂ ਰੰਜਿਸ਼ ਰੱਖਦੇ ਹੋਏ ਸੂਰਜ ਨੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਥਾਣਾ ਪੀਏਯੂ ਮਾਮਲੇ ਦੀ ਜਾਂਚ ਕਰ ਰਹੀ ਹੈ।

Next Story
ਤਾਜ਼ਾ ਖਬਰਾਂ
Share it