Begin typing your search above and press return to search.

ਲੁਧਿਆਣਾ : ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਦਰੜਿਆ

ਲੁਧਿਆਣਾ, 12 ਮਈ, ਨਿਰਮਲ : ਲੁਧਿਆਣਾ ਵਿਖੇ ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਮਹਿਲਾ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਨੇ ਮਹਿਲਾ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਸੜਕ ਦੇ ਵਿਚਕਾਰ ਡਿਵਾਈਡਰ ’ਚ ਜਾ ਡਿੱਗੀ। ਇਸ ਤੋਂ ਬਾਅਦ ਕਾਰ ਚਾਲਕ ਨੇ ਹੇਠਾਂ ਆ ਕੇ ਮਹਿਲਾ ਦੀ ਨਬਜ਼ ਚੈੱਕ ਕੀਤੀ ਪਰ ਮੌਕਾ ਮਿਲਦੇ […]

ਲੁਧਿਆਣਾ : ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਦਰੜਿਆ
X

Editor EditorBy : Editor Editor

  |  12 May 2024 7:06 AM IST

  • whatsapp
  • Telegram


ਲੁਧਿਆਣਾ, 12 ਮਈ, ਨਿਰਮਲ : ਲੁਧਿਆਣਾ ਵਿਖੇ ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਮਹਿਲਾ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਨੇ ਮਹਿਲਾ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਸੜਕ ਦੇ ਵਿਚਕਾਰ ਡਿਵਾਈਡਰ ’ਚ ਜਾ ਡਿੱਗੀ। ਇਸ ਤੋਂ ਬਾਅਦ ਕਾਰ ਚਾਲਕ ਨੇ ਹੇਠਾਂ ਆ ਕੇ ਮਹਿਲਾ ਦੀ ਨਬਜ਼ ਚੈੱਕ ਕੀਤੀ ਪਰ ਮੌਕਾ ਮਿਲਦੇ ਹੀ ਉਹ ਭੱਜ ਗਿਆ।

ਉਸ ਦੇ ਨਾਲ ਜਿੰਮ ਆਏ ਮਹਿਲਾ ਦੇ ਭਤੀਜੇ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਰੌਲਾ ਪਾ ਦਿੱਤਾ। ਲੋਕਾਂ ਦੀ ਮਦਦ ਨਾਲ ਉਹ ਮਹਿਲਾ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਗਏ। ਇਸ ਦੌਰਾਨ ਦਿੱਲੀ ਲਿਜਾਂਦੇ ਸਮੇਂ ਔਰਤ ਦੀ ਮੌਤ ਹੋ ਗਈ।

ਫਿਲਹਾਲ ਪਰਿਵਾਰ ਨੇ ਕਾਰ ਚਾਲਕ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਸਵੀਟੀ ਅਰੋੜਾ (33) ਵਜੋਂ ਹੋਈ ਹੈ।

ਸਵੀਟੀ ਦੀ ਮਾਂ ਸ਼ਸ਼ੀਕਾਂਤ ਨੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਨੂੰ ਦੱਸਿਆ ਹੈ ਕਿ ਉਹ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਹੈ। ਉਸ ਦੇ ਪਤੀ ਦੀ 24 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ 2 ਪੁੱਤਰ ਅਤੇ ਇਕ ਬੇਟੀ ਸੀ। ਉਸ ਦੇ ਦੋਵੇਂ ਪੁੱਤਰ ਸੰਜੀਵ ਅਤੇ ਰਾਜ ਕੁਮਾਰ ਦੀ ਮੌਤ ਹੋ ਚੁੱਕੀ ਹੈ।

ਇਕੱਲੀ ਬੇਟੀ ਸਵੀਟੀ ਬਚੀ ਸੀ, ਜੋ ਮੋਬਾਈਲ ਦੀ ਦੁਕਾਨ ’ਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ। ਸ਼ਸ਼ੀਕਾਂਤ ਨੇ ਦੱਸਿਆ ਕਿ ਸਵੀਟੀ 10 ਮਈ ਨੂੰ ਸਵੇਰੇ 5.30 ਵਜੇ ਆਪਣੇ ਭਤੀਜੇ ਨਿਤਿਨ ਨਾਲ ਸੂਫੀਆਨਾ ਚੌਕ ਨੇੜੇ ਇਕ ਜਿੰਮ ਗਈ ਸੀ। ਨਿਤਿਨ ਨੇ ਸਕੂਟਰ ਜਿਮ ਦੇ ਬਾਹਰ ਖੜ੍ਹਾ ਕਰ ਦਿੱਤਾ। ਸਵੀਟੀ ਸੜਕ ’ਤੇ ਤੁਰਨ ਲੱਗੀ। ਉਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਟੱਕਰ ਤੋਂ ਬਾਅਦ ਸਵੀਟੀ ਚੀਕ ਪਈ। ਇਸ ਤੋਂ ਬਾਅਦ ਡਰਾਈਵਰ ਰੁਕਿਆ ਅਤੇ ਆ ਕੇ ਸਵੀਟੀ ਦੀ ਨਬਜ਼ ਚੈੱਕ ਕੀਤੀ। ਜਦੋਂ ਉਸ ਨੇ ਦੇਖਿਆ ਕਿ ਸਵੀਟੀ ਦੀ ਹਾਲਤ ਜ਼ਿਆਦਾ ਖਰਾਬ ਹੈ ਤਾਂ ਉਸ ਨੇ ਪੁਲਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ।

ਇਸ ਦੌਰਾਨ ਨਿਤਿਨ ਉਥੇ ਪਹੁੰਚ ਗਿਆ ਅਤੇ ਲੋਕ ਵੀ ਇਕੱਠੇ ਹੋ ਗਏ। ਡਰਾਈਵਰ ਨੇ ਲੋਕਾਂ ਨੂੰ ਕਿਹਾ ਕਿ ਉਸ ਨੂੰ ਹਸਪਤਾਲ ਲੈ ਜਾਓ, ਉਹ ਵੀ ਆ ਰਿਹਾ ਸੀ। ਹਾਲਾਂਕਿ ਉਹ ਨਹੀਂ ਆਇਆ ਅਤੇ ਜਦੋਂ ਲੋਕ ਸਵੀਟੀ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਡਰਾਈਵਰ ਉਥੋਂ ਭੱਜ ਗਿਆ। ਪੁਲਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਐਸਐਚਓ ਨਰਦੇਵ ਸਿੰਘ ਦਾ ਕਹਿਣਾ ਹੈ ਕਿ ਕਾਰ ਚਾਲਕ ਦਾ ਨਾਮ ਅਜਮੇਰ ਸਿੰਘ ਦੱਸਿਆ ਗਿਆ ਹੈ। ਮੁਲਜ਼ਮ ਸੁਲਤਾਨ ਵਿੰਡ ਰੋਡ, ਕੋਟ ਆਤਮਾ ਰਾਮ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

Next Story
ਤਾਜ਼ਾ ਖਬਰਾਂ
Share it