Begin typing your search above and press return to search.

ਲੀਬੀਆ ’ਚ ਫਸਿਆ ਪੰਜਾਬੀ ਨੌਜਵਾਨ

ਏਜੰਟ ਕਰ ਰਿਹਾ ਬੁਰੀ ਤਰ੍ਹਾਂ ਕੁੱਟਮਾਰ ਬਟਾਲਾ, 19 ਜੂਨ (ਭੋਪਾਲ ਸਿੰਘ) : ਅੱਜ-ਕੱਲ੍ਹ ਬੱਚਿਆਂ ’ਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ, ਪਰ ਕਈ ਨੌਜਵਾਨ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣੀ ਜਾਨ ਗੁਆ ਚੁੱਕੇ ਨੇ ਤੇ ਕਈ ਵਿਦੇਸ਼ਾਂ ਵਿੱਚ ਰੁਲ ਰਹੇ ਨੇ। ਇਸੇ ਤਰ੍ਹਾਂ ਕਾਦੀਆਂ ਦੇ ਇੱਕ ਨੌਜਵਾਨ ਨੂੰ ਏਜੰਟ ਨੇ ਇਟਲੀ ਦਾ ਲਾਰਾ […]

ਲੀਬੀਆ ’ਚ ਫਸਿਆ ਪੰਜਾਬੀ ਨੌਜਵਾਨ
X

Editor (BS)By : Editor (BS)

  |  19 Jun 2023 8:51 AM GMT

  • whatsapp
  • Telegram

ਏਜੰਟ ਕਰ ਰਿਹਾ ਬੁਰੀ ਤਰ੍ਹਾਂ ਕੁੱਟਮਾਰ

ਬਟਾਲਾ, 19 ਜੂਨ (ਭੋਪਾਲ ਸਿੰਘ) : ਅੱਜ-ਕੱਲ੍ਹ ਬੱਚਿਆਂ ’ਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ, ਪਰ ਕਈ ਨੌਜਵਾਨ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣੀ ਜਾਨ ਗੁਆ ਚੁੱਕੇ ਨੇ ਤੇ ਕਈ ਵਿਦੇਸ਼ਾਂ ਵਿੱਚ ਰੁਲ ਰਹੇ ਨੇ। ਇਸੇ ਤਰ੍ਹਾਂ ਕਾਦੀਆਂ ਦੇ ਇੱਕ ਨੌਜਵਾਨ ਨੂੰ ਏਜੰਟ ਨੇ ਇਟਲੀ ਦਾ ਲਾਰਾ ਲਾ ਕੇ ਲੀਬੀਆ ਵਿੱਚ ਫਸਾ ਦਿੱਤਾ ਤੇ ਹੁਣ ਉੱਥੇ ਇੱਕ ਹੋਰ ਏਜੰਟ ਉਸ ਦੀ ਬੁਰੀ ਕੁੱਟਮਾਰ ਕਰਦਾ ਹੈ ਤੇ ਉਸ ਵੱਲੋਂ ਇਸ ਦੀ ਵੀਡੀਓ ਪਰਿਵਾਰ ਨੂੰ ਭੇਜ ਕੇ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਲੀਬੀਆ ਵਿੱਚ ਫਸਿਆ ਇਹ ਨੌਜਵਾਨ ਬਟਾਲਾ ’ਚ ਕਾਦੀਆਂ ਦੇ ਪਿੰਡ ਲੀਲ ਕਲਾਂ ਨਾਲ ਸਬੰਧਤ ਹੈ। ਇਸ ਨੌਜਵਾਨ ਦੇ ਪਰਿਵਾਰ ਨੇ ਆਪਣੇ ਪੁੱਤ ਨੂੰ ਇਟਲੀ ਭੇਜਣ ਲਈ ਪਿੰਡ ਨੱਤ ਦੇ ਏਜੰਟ ਨੂੰ ਸਾਢੇ 9 ਲੱਖ ਰੁਪਏ ਦਿੱਤੇ ਸੀ, ਪਰ ਉਸ ਏਜੰਟ ਨੇ ਧੋਖਾਧੜੀ ਕਰਦੇ ਹੋਏ ਉਸ ਨੂੰ ਇਟਲੀ ਦੀ ਥਾਂ ਲੀਬੀਆ ਭੇਜ ਦਿੱਤਾ, ਜਿੱਥੇ ਇੱਕ ਹੋਰ ਏਜੰਟ ਵੱਲੋਂ ਇਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਇਹ ਵੀਡੀਓ ਪਰਿਵਾਰ ਨੂੰ ਭੇਜ ਕੇ ਹੋਰ ਪੈਸੇ ਮੰਗੇ ਜਾ ਰਹੇ ਨੇ।
ਉੱਧਰ ਪਰਿਵਾਰ ਨੇ ਭਾਰਤੀ ਏਜੰਟ ਨੂੰ ਪੈਸੇ ਦਿੰਦੇ ਦੀ ਵੀਡੀਓ ਵੀ ਮੀਡੀਆ ਨਾਲ ਸਾਂਝੀ ਕੀਤੀ ਹੈ।

Next Story
ਤਾਜ਼ਾ ਖਬਰਾਂ
Share it