ਰੰਗਮੰਚ ਅਤੇ ਅਦਾਕਾਰੀ ਦੀ ਮੁਫਤ ਵਰਕਸ਼ਾਪ 17 ਨੂੰ
ਟੋਰਾਂਟੋਂ:-ਨਵੰਬਰ(ਹਰਜੀਤ ਸਿੰਘ ਬਾਜਵਾ) ਸਬਰੰਗ ਆਰਟ ਐਂਡ ਕਲਚਰਲ ਫਾਂਊਂਡੇਸ਼ਨ, ਰਮਨ ਅੰਗਰੋਆ ਅਤੇ ਅਮਨ ਅੰਗਰੋਆ ਵੱਲੋਂ ਰੰਗਮੰਚ ਅਤੇ ਅਦਾਕਾਰੀ ਨਾਲ ਮਹੁੱਬਤ ਕਰਨ ਵਾਲੇ ਲੋਕਾਂ ਲਈ ਇੱਕ ਮੁਫਤ ਐਕਟਿੰਗ ਵਰਕਸ਼ਾਪ 17 ਨਬੰਬਰ ਸ਼ੁੱਕਰਵਾਰ ਨੂੰ 114 ਕਨੇਡੀ ਰੋਡ ਤੇ’ ਸਥਿੱਤ ਵਿਸ਼ਵ ਪੰਜਾਬੀ ਭਵਨ ਵਿਖੇ ਲਾਈ ਜਾ ਰਹੀ ਹੈ ਜਿੱਥੇ ਉੱਘੇ ਰੰਗਕਰਮੀ ਪਾਲੀ ਭੁਪਿੰਦਰ ਹਾਜ਼ਰੀਨ ਨੂੰ ਅਦਾਕਾਰੀ ਦੇ ਤਕਨੀਕੀ ਗੁਣ […]
By : Hamdard Tv Admin
ਟੋਰਾਂਟੋਂ:-ਨਵੰਬਰ(ਹਰਜੀਤ ਸਿੰਘ ਬਾਜਵਾ) ਸਬਰੰਗ ਆਰਟ ਐਂਡ ਕਲਚਰਲ ਫਾਂਊਂਡੇਸ਼ਨ, ਰਮਨ ਅੰਗਰੋਆ ਅਤੇ ਅਮਨ ਅੰਗਰੋਆ ਵੱਲੋਂ ਰੰਗਮੰਚ ਅਤੇ ਅਦਾਕਾਰੀ ਨਾਲ ਮਹੁੱਬਤ ਕਰਨ ਵਾਲੇ ਲੋਕਾਂ ਲਈ ਇੱਕ ਮੁਫਤ ਐਕਟਿੰਗ ਵਰਕਸ਼ਾਪ 17 ਨਬੰਬਰ ਸ਼ੁੱਕਰਵਾਰ ਨੂੰ 114 ਕਨੇਡੀ ਰੋਡ ਤੇ’ ਸਥਿੱਤ ਵਿਸ਼ਵ ਪੰਜਾਬੀ ਭਵਨ ਵਿਖੇ ਲਾਈ ਜਾ ਰਹੀ ਹੈ ਜਿੱਥੇ ਉੱਘੇ ਰੰਗਕਰਮੀ ਪਾਲੀ ਭੁਪਿੰਦਰ ਹਾਜ਼ਰੀਨ ਨੂੰ ਅਦਾਕਾਰੀ ਦੇ ਤਕਨੀਕੀ ਗੁਣ ਦੱਸਣਗੇ।ਸ੍ਰ[ ਰਮਨ ਅੰਗਰੋਆ ਦੇ ਦੱਸਣ ਅਨੁਸਾਰ ਬਾਅਦ ਦੁਪਿਹਰ ਸਾਢੇ ਤਿੰਨ ਵਜੇ ਤੋਂ ਸ਼ਾਮ ਦੇ ਸਾਢੇ ਛੇ ਵਜੇ ਤੱਕ ਚੱਲਣ ਵਾਲੀ ਇਸ ਤਿੰਨ ਘੰਟੇ ਦੀ ਐਕਟਿੰਗ ਕਲਾਸ ਵਿੱਚ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ।