ਰਸ਼ਮੀਕਾ ਮੰਦਾਨਾ ਡੀਪਫੇਕ ਵੀਡੀਓ ਮਾਮਲਾ : ਅਸਲ ਲੜਕੀ ਦਾ ਬਿਆਨ ਸਾਹਮਣੇ ਆਇਆ
ਮੁੰਬਈ, 8 ਨਵੰਬਰ: ਸ਼ੇਖਰ ਰਾਏ- ਬੀਤੇ ਦਿਨੀ ਬਾਲੀਵੁੱਡ ਐਕਟਰਸ ਰਸ਼ਮੀਕਾ ਮੰਦਾਨਾ ਦਾ ਇਕ ਡੀਪਫੇਕ ਵੀਡੀਓ ਸੋਸ਼ਲ ਮੀਡੀਆ ਉੱਪਰ ਰਾਇਰਲ ਹੋ ਰਿਹਾ ਹੈ ਸੀ। ਜਿਸ ਦੇ ਵਿਚ ਉਸਦਾ ਚਿਹਰਾ ਕਿਸੇ ਹੋਰ ਲੜਕੀ ਦੀ ਬਾਡੀ ਉੱਪਰ ਲਗਾ ਕੇ ਉਸਨੂੰ ਵਾਇਰਲ ਕੀਤਾ ਗਿਆ ਸੀ। ਇਹ ਦੇਖਣ ਵਿਚ ਬੇਹਦ ਬੋਲਦ ਦਿਖਾਈ ਦਿੰਦਾ ਸੀ ਜਿਸ ਤੋਂ ਬਾਅਦ ਇੰਟਰਨੈਟ ਉੱਪਰ ਹਰ […]
By : Editor Editor
ਮੁੰਬਈ, 8 ਨਵੰਬਰ: ਸ਼ੇਖਰ ਰਾਏ- ਬੀਤੇ ਦਿਨੀ ਬਾਲੀਵੁੱਡ ਐਕਟਰਸ ਰਸ਼ਮੀਕਾ ਮੰਦਾਨਾ ਦਾ ਇਕ ਡੀਪਫੇਕ ਵੀਡੀਓ ਸੋਸ਼ਲ ਮੀਡੀਆ ਉੱਪਰ ਰਾਇਰਲ ਹੋ ਰਿਹਾ ਹੈ ਸੀ। ਜਿਸ ਦੇ ਵਿਚ ਉਸਦਾ ਚਿਹਰਾ ਕਿਸੇ ਹੋਰ ਲੜਕੀ ਦੀ ਬਾਡੀ ਉੱਪਰ ਲਗਾ ਕੇ ਉਸਨੂੰ ਵਾਇਰਲ ਕੀਤਾ ਗਿਆ ਸੀ। ਇਹ ਦੇਖਣ ਵਿਚ ਬੇਹਦ ਬੋਲਦ ਦਿਖਾਈ ਦਿੰਦਾ ਸੀ ਜਿਸ ਤੋਂ ਬਾਅਦ ਇੰਟਰਨੈਟ ਉੱਪਰ ਹਰ ਥਾਂ ਇਸਦੀ ਚਰਚਾ ਹੋਣ ਲੱਗੀ ਅਤੇ ਸੋਸ਼ਲ ਮੀਡੀਆ ਉੱਪਰ ਆਪਣੀਆਂ ਵੀਡੀਓਜ਼ ਪੋਸਟ ਕਰਨ ਵਾਲੀਆਂ ਕੁੜੀਆਂ ਦੀ ਚਿੰਤਾ ਵੱਧ ਗਈ। ਇਸੇ ਦੌਰਾਨ ਹੁਣ ਜਿਸ ਲੜਕੀ ਦੀ ਵੀਡੀਓ ਉੱਪਰ ਰਸ਼ਮੀਕਾ ਮੰਦਾਨਾ ਦਾ ਚਿਹਰਾ ਲਗਾ ਕੇ ਵਾਇਰਲ ਕੀਤਾ ਗਿਆ। ਉਸਦਾ ਬਿਆਨ ਵੀ ਹੁਣ ਸਾਹਮਣੇ ਆਇਆ ਹੈ। ਇਸ ਲੜਕੀ ਦਾ ਨਾਮ ਜ਼ਾਰਾ ਪਟੇਲ ਹੈ। ਜ਼ਾਰਾ ਪਟੇਲ ਦਾ ਕਹਿਣਾ ਹੈ ਕਿ ਉਸਦੀ ਵੀਡੀਓ ਜ਼ਰੂਰ ਵਰਤੀ ਗਈ ਹੈ, ਪਰ ਉਸਦਾ ਇਸ ਡੀਪਫੇਕ ਵੀਡੀਓ ਨਾਲ ਕੁੱਝ ਵੀ ਲੈਣਾ-ਦੇਣਾ ਨਹੀਂ ਹੈ। ਹੋਰ ਕੀ ਕੁੱਝ ਕਹਿਣਾ ਹੈ ਜ਼ਾਰਾ ਪਟੇਲ ਦਾ ਆਓ ਤੁਹਾਨੂੰ ਵੀ ਦੱਸਦੇ ਹਾਂ
ਐਕਟਰਸ ਰਸ਼ਮੀਕਾ ਮੰਦਾਨਾ ਦੀ ਵਾਇਰਲ ਹੋਈ ਡੀਪਫੇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉਪਰ ਹੰਗਾਮਾ ਹੋ ਗਿਆ। ਅਮਿਤਾਭ ਬੱਚਨ ਸਮੇਤ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸੇ ਦੇ ਚਲਦੇ ਹੁਣ ਇਸ ਵੀਡੀਓ ਨਜ਼ਰ ਆਉਣ ਵਾਲੀ ਅਸਲ ਲੜਕੀ ਜ਼ਾਰਾ ਪਟੇਲ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਜ਼ਾਰਾ ਪਟੇਲ ਨੇ ਵੀਡੀਓ ਨੂੰ ਲੈ ਕੇ ਹੰਗਾਮਾ ਹੋਣ ਤੋਂ ਤੁਰੰਤ ਬਾਅਦ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਟੋਰੀ ਸ਼ੇਅਰ ਕੀਤੀ। ਜਿਸ ਵਿੱਚ ਉਸਨੇ ਲਿਖਿਆ, ਮੈਨੂੰ ਪਤਾ ਲੱਗਾ ਹੈ ਕਿ ਕਿਸੇ ਨੇ ਮੇਰੇ ਵੀਡੀਓ ਦੀ ਦੁਰਵਰਤੋਂ ਕੀਤੀ ਹੈ ਅਤੇ ਇੱਕ ਡੀਪਫੇਕ ਵੀਡੀਓ ਬਣਾਇਆ ਹੈ ਅਤੇ ਇੱਕ ਮਸ਼ਹੂਰ ਐਕਟਰਸ ਦੇ ਚਿਹਰੇ ਦੀ ਵਰਤੋਂ ਕੀਤੀ ਗਈ ਹੈ। ਜੋ ਵੀ ਹੋ ਰਿਹਾ ਹੈ ਉਸ ਤੋਂ ਮੈਂ ਬਹੁਤ ਪਰੇਸ਼ਾਨ, ਸਦਮੇ ਅਤੇ ਦੁਖੀ ਹਾਂ।
ਜ਼ਾਰਾ ਪਟੇਲ ਨੇ ਆਪਣੀ ਪੋਸਟ ’ਚ ਅੱਗੇ ਲਿਖਿਆ ਕਿ ਮੇਰਾ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਸਾਰੀਆਂ ਕੁੜੀਆਂ ਲਈ ਚਿੰਤਤ ਹਾਂ ਕਿ ਹੁਣ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਹੋਰ ਵੀ ਘਬਰਾਉਣਾ ਅਤੇ ਡਰਾਉਣਾ ਹੋਵੇਗਾ। ਜੋ ਵੀ ਤੁਸੀਂ ਇੰਟਰਨੈੱਟ ’ਤੇ ਦੇਖਦੇ ਹੋ, ਉਸ ਨੂੰ ਧਿਆਨ ਨਾਲ ਦੇਖੋ। ਇੰਟਰਨੈੱਟ ’ਤੇ ਦਿਖਾਈ ਦੇਣ ਵਾਲੀ ਹਰ ਚੀਜ਼ ਸਹੀ ਅਤੇ ਸੱਚੀ ਨਹੀਂ ਹੈ। ਜੋ ਵੀ ਹੋ ਰਿਹਾ ਹੈ, ਉਸ ਤੋਂ ਮੈਂ ਬਹੁਤ ਪ੍ਰੇਸ਼ਾਨ ਹਾਂ।
ਜਦੋਂ ਤੋਂ ਰਸ਼ਮੀਕਾ ਮੰਡਾਨਾ ਦਾ ਡੀਪਫੇਕ ਵੀਡੀਓ ਵਾਇਰਲ ਹੋਇਆ ਹੈ, ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਵੀਡੀਓ ਕਿਸ ਕੁੜੀ ਦੀ ਹੈ ਅਤੇ ਜ਼ਾਰਾ ਪਟੇਲ ਕੌਣ ਹੈ? ਤੁਹਾਨੂੰ ਦੱਸ ਦੇਈਏ ਕਿ ਜ਼ਾਰਾ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਉਹ ਵਿਦੇਸ਼ ਵਿਚ ਰਹਿੰਦੀ ਹੈ ਅਤੇ ਅਕਸਰ ਸੋਸ਼ਲ ਮੀਡੀਆ ’ਤੇ ਫੋਟੋਆਂ ਅਤੇ ਬਲੌਗ ਸ਼ੇਅਰ ਕਰਦੀ ਹੈ। ਇੰਸਟਾਗ੍ਰਾਮ ’ਤੇ ਉਨ੍ਹਾਂ ਦੇ ਕੁੱਲ 4.5 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸਨੇ ਆਪਣੇ ਇੰਸਟਾ ਬਾਇਓ ਵਿੱਚ ਲਿਖਿਆ ਹੈ ਕਿ ਪੇਸ਼ੇ ਤੋਂ ਉਹ ਇੱਕ ਮਾਨਸਿਕ ਸਿਹਤ ਵਕੀਲ ਅਤੇ ਫੁੱਲ ਟਾਈਮ ਡਾਟਾ ਇੰਜੀਨੀਅਰ ਹੈ।
ਉਧਰ ਰਸ਼ਮੀਕਾ ਮੰਦਾਨਾ ਦੀ ਗੱਲ ਕਰੀਏ ਤਾਂ ਉਹ ਵੀ ਇਸ ਵੀਡੀਓ ਦੇ ਵਾਇਰਲ ਹੋਣ ਕਾਰਨ ਕਾਫੀ ਸਦਮੇ ਵਿਚ ਹੈ। ਰਸ਼ਮੀਕਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਆਪਣਾ ਦਰਦ ਬਿਆਨ ਕੀਤਾ ਸੀ।ਰਸ਼ਮੀਕਾ ਨੇ ਲਿਖਿਆ ਇਮਾਨਦਾਰੀ ਨਾਲ, ਅਜਿਹਾ ਕੁਝ ਨਾ ਸਿਰਫ ਮੇਰੇ ਲਈ, ਬਲਕਿ ਹਰ ਕਿਸੇ ਲਈ ਬਹੁਤ ਡਰਾਉਣਾ ਹੈ। ਅਸੀਂ, ਅੱਜ ਲੋਕ, ਤਕਨਾਲੋਜੀ ਦੀ ਦੁਰਵਰਤੋਂ ਕਾਰਨ ਬਹੁਤ ਸਾਰੇ ਨੁਕਸਾਨਾਂ ਦਾ ਸਾਹਮਣਾ ਕਰ ਰਹੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਡੀਪਫੇਕ ਵੀਡੀਓ ਦਾ ਮਤਲਬ ਹੈ ਅਸਲੀ ਵੀਡੀਓ ਵਿੱਚ ਕਿਸੇ ਹੋਰ ਦੇ ਚਿਹਰੇ ਨੂੰ ਐਡਿਟ ਕਰਨਾ ਅਤੇ ਫਿੱਟ ਕਰਨਾ। ਇਹ ਮਸ਼ੀਨ ਲਰਨਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਵੀਡੀਓ ਐਡੀਟਿੰਗ ਦੀ ਮਦਦ ਨਾਲ ਕੀਤਾ ਜਾਂਦਾ ਹੈ। ਇਹ ਡੀਪਫੇਕ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਸਮੇਂ ਦੇ ਨਾਲ ਇਹ ਤਕਨਾਲੋਜੀ ਹੋਰ ਵੀ ਜ਼ਿਆਦਾ ਨਿਖਰ ਗਈ ਹੈ। ਇਸ ਲਈ ਹੁਣ ਅਸਲੀ ਤੇ ਨਕਲੀ ਵੀਡੀਓ ਵਿਚ ਅੰਤਰ ਕਰਨ ਹੋਰ ਵੀ ਜ਼ਿਆਦਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜੋ ਕਿ ਸੱਚ ਮੁੱਚ ਭਿਆਨਕ ਹੈ।