ਯੂਰਪੀਅਨ ਪਾਰਲੀਮੈਂਟ ਚੋਣਾਂ ਵਿੱਚ ਪੰਜਾਬੀ ਮੂਲ ਦੀ ਧੀ ਨੇ ਲਿਆ ਭਾਗ
ਨਿਰਮਲ ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) ਪੰਜਾਬ ਦੇ ਜਾਏ ਪੰਜਾਬੀ ਵਿਦੇਸ਼ਾਂ ਦੀ ਧਰਤੀ ਵਿੱਚ ਜਿੱਥੇ ਵੀ ਗਏ ਹਨ ਉਹਨਾਂ ਨੇ ਆਪਣੇ ਕਾਰੋਬਾਰ ਸੈਟ ਕੀਤੇ ਧਾਰਮਿਕ ਅਸਥਾਨਾਂ ਦੀ ਸਥਾਪਨਾ ਕੀਤੀ ਇਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਜਿੱਥੇ ਪੰਜਾਬੀਆਂ ਨੇ ਸਖਤ ਘਾਲਣਾ ਕੀਤੀ ਹੈ ਉਥੇ ਹੁਣ ਆਉਣ ਵਾਲੀ ਨਵੀਂ ਪੀੜੀ ਦਾ ਧਿਆਨ ਸਿਆਸਤ ਦੇ ਵਿੱਚ ਆ ਕੇ ਆਪਣੇ […]
By : Editor Editor
ਨਿਰਮਲ
ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) ਪੰਜਾਬ ਦੇ ਜਾਏ ਪੰਜਾਬੀ ਵਿਦੇਸ਼ਾਂ ਦੀ ਧਰਤੀ ਵਿੱਚ ਜਿੱਥੇ ਵੀ ਗਏ ਹਨ ਉਹਨਾਂ ਨੇ ਆਪਣੇ ਕਾਰੋਬਾਰ ਸੈਟ ਕੀਤੇ ਧਾਰਮਿਕ ਅਸਥਾਨਾਂ ਦੀ ਸਥਾਪਨਾ ਕੀਤੀ ਇਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਜਿੱਥੇ ਪੰਜਾਬੀਆਂ ਨੇ ਸਖਤ ਘਾਲਣਾ ਕੀਤੀ ਹੈ ਉਥੇ ਹੁਣ ਆਉਣ ਵਾਲੀ ਨਵੀਂ ਪੀੜੀ ਦਾ ਧਿਆਨ ਸਿਆਸਤ ਦੇ ਵਿੱਚ ਆ ਕੇ ਆਪਣੇ ਭਾਈਚਾਰੇ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਧਿਆਨ ਹੋ ਰਿਹਾ ਹੈ ਅਤੇ ਸਮੇਂ ਸਮੇਂ ਤੇ ਪੰਜਾਬੀਆਂ ਨੇ ਆਪਣੀ ਕਮਿਊਨਟੀ ਜਾਂ ਭਾਈਚਾਰੇ ਲਈ ਕੁਝ ਚੰਗਾ ਹੀ ਸੋਚਿਆ ਹੈ , ਇਨੀ ਦਿਨੀ ਜਰਮਨੀ ਦੇ ਵਿੱਚ ਯੂਰਪੀਅਨ ਪਾਰਲੀਮੈਂਟ ਵਾਸਤੇ ਚੋਣਾਂ ਹੋ ਰਹੀਆਂ ਹਨ ਇਹਨਾਂ ਚੋਣਾਂ ਦੇ ਵਿੱਚ ਜਿੱਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਖੜੇ ਹੋਏ ਹਨ ਉਥੇ ਹੀ ਪੰਜਾਬੀ ਭਾਈਚਾਰੇ ਦੀ ਨੌਜਵਾਨ ਲੜਕੀ ਜਨੀਨਾ ਮਾਲਾ ਸਿੰਘ ਜੀਗਨ ਸਟੇਟ ਵਿੱਚ ਗਰੂਨਨ ਪਾਰਟੀ ਵੱਲੋਂ ਯੂਰਪ ਪਾਰਲੀਮੈਂਟ ਦੀਆਂ ਚੋਣਾਂ ਵਾਸਤੇ ਉਮੀਦਵਾਰ ਉਤਰੇ ਹਨ, ਇਹ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈ ਕਿ ਹੁਣ ਨੌਜਵਾਨ ਪੀੜੀ ਦੇ ਵਿੱਚੋਂ ਕੁਝ ਬੱਚੇ ਸਿਆਸਤ ਦੇ ਵਿੱਚ ਆਉਣ ਦਾ ਉਪਰਾਲਾ ਕਰ ਰਹੇ ਹਨ , ਇਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਅਗਰ ਇਹ ਬੱਚੀ ਵੋਟਾਂ ਪ੍ਰਾਪਤ ਕਰਕੇ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੀ ਹੈ ਤਾਂ ਜਿੱਥੇ ਇਹਨਾਂ ਨੇ ਹੋਰ ਕੰਮ ਕਰਨੇ ਹਨ ਉਥੇ ਸਿੱਖ ਪੰਜਾਬੀ ਭਾਈਚਾਰੇ ਦੀਆਂ ਜੋ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਵੀ ਹੱਲ ਕਰਨ ਦੇ ਵਿੱਚ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡੀ ਸਹਾਇਤਾ ਸਹਿਯੋਗ ਮਿਲੇਗਾ।
ਯੂਰਪੀਅਨ ਪਾਰਲੀਮੈਂਟ ਵਿੱਚ ਸਿੱਖ ਨੁਮਾਇੰਦੇ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ ਸਿੱਖ ਭਾਈਚਾਰੇ ਨੂੰ ਆਵਾਜ਼ ਮਿਲੇਗੀ ਬਲਕਿ ਸਮਾਜਿਕ ਨਿਆਂ ਤੋਂ ਲੈ ਕੇ ਆਰਥਿਕ ਨੀਤੀਆਂ ਤੱਕ ਦੇ ਵਿਆਪਕ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਨੂੰ ਵੀ ਵਧਾਇਆ ਜਾਵੇਗਾ। ਸਿੱਖ ਪ੍ਰਤੀਨਿਧਤਾ ਜੋ ਵਿਭਿੰਨ ਦ੍ਰਿਸ਼ਟੀਕੋਣ ਅਤੇ ਅਨੁਭਵ ਲਿਆਵੇਗੀ, ਉਹ ਵਧੇਰੇ ਵਿਆਪਕ ਅਤੇ ਸਮਾਵੇਸ਼ੀ ਨੀਤੀ ਨਿਰਮਾਣ ਵਿੱਚ ਯੋਗਦਾਨ ਪਾ ਸਕਦੀ ਹੈ, ਜਿਸ ਨਾਲ ਨਾ ਸਿਰਫ਼ ਸਿੱਖਾਂ ਨੂੰ ਬਲਕਿ ਸਮੁੱਚੀ ਯੂਰਪੀਅਨ ਆਬਾਦੀ ਨੂੰ ਲਾਭ ਹੋਵੇਗਾ। ਇਸ ਮੌਕੇ ਗੁਰੂਦਵਾਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਪਹੁੰਚਣ ਤੇ ਸਿੱਖ ਆਗੂਆਂ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।