ਯੂਰਪੀ ਦੇਸ਼ਾਂ ਲਈ ਰਾਹਤ ਭਰੀ ਖ਼ਬਰ
ਜਲਦ ਖਤਮ ਹੋ ਸਕਦੈ ਕੋਰੋਨਾ ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਡਾਇਰੈਕਟਰ ਨੇ ਜਾਰੀ ਕੀਤਾ ਬਿਆਨ ਵਾਸ਼ਿੰਗਟਨ, 24 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੇ ਨਵੇਂ ਰੂਪ ਓਮੀਕਰੌਨ ਨਾਲ ਜੂਝ ਰਹੇ ਯੂਰਪੀ ਮੁਲਕਾਂ ਲਈ ਰਾਹਤ ਭਰੀ ਖ਼ਬਰ ਆ ਰਹੀ ਹੈ, ਕਿਉਂਕਿ ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਡਾਇਰੈਕਟਰ ਹੰਸ ਕਲੂਗੇ ਨੇ ਇੱਕ ਬਿਆਨ ਜਾਰੀ ਕਰਦਿਆਂ […]
By : Hamdard Tv Admin
- ਜਲਦ ਖਤਮ ਹੋ ਸਕਦੈ ਕੋਰੋਨਾ
- ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਡਾਇਰੈਕਟਰ ਨੇ ਜਾਰੀ ਕੀਤਾ ਬਿਆਨ
ਵਾਸ਼ਿੰਗਟਨ, 24 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੇ ਨਵੇਂ ਰੂਪ ਓਮੀਕਰੌਨ ਨਾਲ ਜੂਝ ਰਹੇ ਯੂਰਪੀ ਮੁਲਕਾਂ ਲਈ ਰਾਹਤ ਭਰੀ ਖ਼ਬਰ ਆ ਰਹੀ ਹੈ, ਕਿਉਂਕਿ ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਡਾਇਰੈਕਟਰ ਹੰਸ ਕਲੂਗੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਯੂਰਪੀ ਖੇਤਰ ਇੱਕ ਕਿਸਮ ਦੀ ਮਹਾਂਮਾਰੀ ਦੇ ਅੰਤ ਵੱਲ ਵਧ ਰਿਹਾ ਹੈ। ਹੋਰ ਕੀ ਕਿਹਾ ਉਨ੍ਹਾਂ ਨੇ ਆਓ ਜਾਣਦੇ ਆਂ..
ਇੱਕ ਇੰਟਰਵਿਊ ਵਿੱਚ ਹੰਸ ਕਲੂਗੇ ਨੇ ਕਿਹਾ ਕਿ ਓਮੀਕ੍ਰੋਨ ਮਾਰਚ ਤੱਕ 60 ਫੀਸਦੀ ਯੂਰਪੀਅਨਾਂ ਨੂੰ ਸੰਕਰਮਿਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਪੂਰੇ ਯੂਰਪ ਵਿੱਚ ਓਮੀਕ੍ਰੋਨ ਦਾ ਮੌਜੂਦਾ ਵਾਧਾ ਘੱਟ ਹੋਣ ਤੋਂ ਬਾਅਦ, ਕੁੱਝ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਗਲੋਬਲ ਇਮਿਊਨਿਟੀ ਵਿਕਸਿਤ ਹੋ ਜਾਵੇਗੀ। ਇਹ ਜਾਂ ਤਾਂ ਵੈਕਸੀਨ ਦੇ ਕਾਰਨ ਜਾਂ ਲਾਗ ਪ੍ਰਤੀ ਕੁਦਰਤੀ ਤੌਰ ’ਤੇ ਵਿਕਸਤ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦੀ ਹੈ।
ਕਲੂਗੇ ਨੇ ਕਿਹਾ, ਉਸਾਨੂੰ ਅੰਦਾਜ਼ਾ ਹੈ ਕਿ ਕੋਵਿਡ-19 ਸਾਲ ਦੇ ਅੰਤ ਤੱਕ ਇਸ ਦੇ ਖਤਮ ਹੋਣ ਤੋਂ ਪਹਿਲਾਂ ਇੱਕ ਵਾਰ ਫਿਰ ਵਾਪਸ ਆ ਸਕਦਾ ਹੈ, ਪਰ ਜ਼ਰੂਰੀ ਨਹੀਂ ਕਿ ਮਹਾਂਮਾਰੀ ਵਾਪਿਸ ਆਵੇ।
ਚੋਟੀ ਦੇ ਅਮਰੀਕੀ ਵਿਗਿਆਨੀ ਐਂਥਨੀ ਫੌਸੀ ਨੇ ਵੀ ਐਤਵਾਰ ਨੂੰ ਅਜਿਹੀ ਹੀ ਸੰਭਾਵਨਾ ਜ਼ਾਹਿਰ ਕੀਤੀ ਸੀ। ਉਨ੍ਹਾਂ ਨੇ ਇੱਕ ਸ਼ੋਅ ਦੌਰਾਨ ਦੱਸਿਆ ਕਿ ਅਮਰੀਕਾ ਦੇ ਕੁੱਝ ਹਿੱਸਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਬਹੁਤ ਤੇਜ਼ ਕਮੀ ਦੇਖੀ ਗਈ ਹੈ, ਜੋ ਇੱਕ ਚੰਗਾ ਸੰਕੇਤ ਹੈ। ਅਫਰੀਕਾ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਦਫਤਰ ਨੇ ਵੀ ਪਿਛਲੇ ਹਫਤੇ ਕਿਹਾ ਸੀ ਕਿ ਉਸ ਖੇਤਰ ਵਿੱਚ ਕੋਵਿਡ ਦੇ ਕੇਸ ਘੱਟ ਰਹੇ ਹਨ ਅਤੇ ਓਮੀਕਰੋਨ ਕਾਰਨ ਚੌਥੀ ਲਹਿਰ ਦੇ ਸਿਖਰ ਤੋਂ ਬਾਅਦ ਪਹਿਲੀ ਵਾਰ ਮੌਤਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ।