ਯੂ.ਕੇ. 12 ਭਾਰਤੀਆਂ ਨੂੰ 70 ਸਾਲ ਦੀ ਕੈਦ70 ਮਿਲੀਅਨ ਪਾਊਂਡ ਦੇ ਮਨੀ ਲਾਂਡਰਿੰਗ ਮਾਮਲੇ ’ਚ ਠਹਿਰਾਏ ਸਨ ਦੋਸ਼ੀ
ਲੰਡਨ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਯੂ.ਕੇ. ਵਿਚ 70 ਮਿਲੀਅਨ ਪਾਊਂਡ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ 12 ਭਾਰਤੀਆਂ ਸਣੇ 16 ਜਣਿਆਂ ਨੂੰ ਸਾਂਝੇ ਤੌਰ ’ਤੇ 70 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨੈਸ਼ਨਲ ਕਰਾਈਮ ਏਜੰਸੀ ਦੀ ਪੜਤਾਲ ਮੁਤਾਬਕ ਗਿਰੋਹ ਦੇ ਸਰਗਣੇ ਚਰਨ ਸਿੰਘ ਦੀ ਅਗਵਾਈ ਹੇਠ 2017 ਤੋਂ 2019 ਦਰਮਿਆਨ ਦੁਬਈ […]
By : Jasbir Singh
ਲੰਡਨ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਯੂ.ਕੇ. ਵਿਚ 70 ਮਿਲੀਅਨ ਪਾਊਂਡ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ 12 ਭਾਰਤੀਆਂ ਸਣੇ 16 ਜਣਿਆਂ ਨੂੰ ਸਾਂਝੇ ਤੌਰ ’ਤੇ 70 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨੈਸ਼ਨਲ ਕਰਾਈਮ ਏਜੰਸੀ ਦੀ ਪੜਤਾਲ ਮੁਤਾਬਕ ਗਿਰੋਹ ਦੇ ਸਰਗਣੇ ਚਰਨ ਸਿੰਘ ਦੀ ਅਗਵਾਈ ਹੇਠ 2017 ਤੋਂ 2019 ਦਰਮਿਆਨ ਦੁਬਈ ਦੇ ਸੈਂਕੜੇ ਗੇੜੇ ਲਾਉਂਦਿਆਂ ਕਾਲੇ ਧਨ ਨੂੰ ਸਫੈਦ ਬਣਾਉਣ ਦਾ ਯਤਨ ਕੀਤਾ ਗਿਆ।
ਨੈਸ਼ਨਲ ਕਰਾਈਮ ਏਜੰਸੀ ਦਾ ਮੰਨਣਾ ਹੈ ਕਿ ਇਹ ਰਕਮ ਨਸ਼ੇ ਵੇਚ ਕੇ ਹਾਸਲ ਕੀਤੀ ਗਈ ਅਤੇ ਗਿਰੋਹ ਨੇ ਇੰਮੀਗ੍ਰੇਸ਼ਨ ਘਪਲਿਆਂ ਨੂੰ ਵੀ ਅੰਜਾਮ ਦਿਤਾ। ਯੂ.ਕੇ. ਤੋਂ ਕੋਰੀਅਰ ਰਾਹੀਂ ਭੇਜੀ ਜਾ ਰਹੀ 15 ਲੱਖ ਪਾਊਂਡ ਦੀ ਰਕਮ ਵੱਖਰੇ ਤੌਰ ’ਤੇ ਬਰਾਮਦ ਹੋਈ ਅਤੇ 17 ਪ੍ਰਵਾਸੀਆਂ ਨੂੰ ਵੱਖ ਤਰੀਕਿਆਂ ਨਾਲ ਯੂ.ਕੇ. ਵਿਚ ਦਾਖਲ ਕਰਵਾਉਣ ਦਾ ਮਾਮਲਾ ਵੱਖਰੇ ਤੌਰ ’ਤੇ ਸਾਹਮਣੇ ਆਇਆ।
ਦੱਸਿਆ ਜਾ ਰਿਹਾ 17 ਪ੍ਰਵਾਸੀਆਂ ਵਿਚ ਪੰਜ ਬੱਚੇ ਅਤੇ ਇਕ ਗਰਭਵਤੀ ਔਰਤ ਵੀ ਸ਼ਾਮਲ ਸੀ। ਟਾਇਰਾਂ ਨਾਲ ਲੱਦੀ ਵੈਨ ਵਿਚ ਬਿਠਾ ਕੇ ਪ੍ਰਵਾਸੀਆਂ ਨੂੰ ਲਿਆਂਦਾ ਜਾ ਰਿਹਾ ਸੀ ਜਦੋਂ ਯੂ.ਕੇ. ਦੀ ਨੈਸ਼ਨਲ ਕਰਾਈਮ ਏਜੰਸੀ ਨਾਲ ਤਾਲਮੇਲ ਤਹਿਤ ਕੰਮ ਕਰ ਰਹੀ ਡੱਚ ਪੁਲਿਸ ਨੇ ਰਾਹ ਵਿਚ ਇਨ੍ਹਾਂ ਨੂੰ ਰੋਕਿਆ।
ਇਨ੍ਹਾਂ ਪ੍ਰਵਾਸੀਆਂ ਨੂੰ ਹਾਲੈਂਡ ਦੇ ਇਕ ਸਮੁੰਦਰੀ ਕਿਨਾਰੇ ’ਤੇ ਖੜ੍ਹੀ ਕਿਸ਼ਤੀ ਵਿਚ ਬਿਠਾ ਕੇ ਯੂ.ਕੇ ਲਿਆਂਦਾ ਜਾਣਾ ਸੀ। ਮਨੀ ਲਾਂਡਰਿੰਗ ਮਾਮਲੇ ਦੀ ਕਹਾਣੀ ਉਸ ਵੇਲੇ ਸ਼ੁਰੂ ਹੋਈ ਜਦੋਂ ਹੰਸਲੋਅ ਵਿਖੇ ਰਹਿੰਦਾ ਕਿ 45 ਸਾਲ ਦੇ ਚਰਨ ਸਿੰਘ ਵੱਲੋਂ ਵਾਰ ਵਾਰ ਨਕਦ ਰਕਮ ਸੰਯੁਕਤ ਅਰਬ ਅਮੀਰਾਤ ਪਹੁੰਚਾਈ ਜਾਣ ਲੱਗੀ।