ਮੋਗਾ : ਕਾਂਵੜੀਆਂ ਤੇ ਪੁਲਿਸ ਵਿਚਕਾਰ ਹੋਈ ਝੜਪ
ਮੋਗਾ, 15 ਜੁਲਾਈ, ਹ.ਬ. : ਦੇਰ ਰਾਤ ਕਰੀਬ 1 ਵਜੇ ਹਰਿਦੁਆਰ ਤੋਂ ਕਾਂਵੜ ਲੈ ਕੇ ਕਾਂਵੜੀਏ ਬਾਘਾਪੁਰਾਣਾ ਜਾ ਰਹੇ ਸਨ ਤਾਂ ਮੋਗਾ ਦੇ ਚੜਿੱਕ ਰੋਡ ਬਾਈਪਾਸ ਨੇੜੇ ਇਕ ਤੇਜ਼ ਰਫਤਾਰ ਪੁਲਸ ਮੁਲਾਜ਼ਮ ਦੀ ਕਾਰ ਨੇ ਕਾਂਵੜ ਲੈ ਕੇ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਮੌਕੇ ’ਤੇ ਪਹੁੰਚ […]
By : Editor (BS)
ਮੋਗਾ, 15 ਜੁਲਾਈ, ਹ.ਬ. : ਦੇਰ ਰਾਤ ਕਰੀਬ 1 ਵਜੇ ਹਰਿਦੁਆਰ ਤੋਂ ਕਾਂਵੜ ਲੈ ਕੇ ਕਾਂਵੜੀਏ ਬਾਘਾਪੁਰਾਣਾ ਜਾ ਰਹੇ ਸਨ ਤਾਂ ਮੋਗਾ ਦੇ ਚੜਿੱਕ ਰੋਡ ਬਾਈਪਾਸ ਨੇੜੇ ਇਕ ਤੇਜ਼ ਰਫਤਾਰ ਪੁਲਸ ਮੁਲਾਜ਼ਮ ਦੀ ਕਾਰ ਨੇ ਕਾਂਵੜ ਲੈ ਕੇ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਮੌਕੇ ’ਤੇ ਪਹੁੰਚ ਕੇ ਕਾਂਵੜੀਆਂ ਨੇ ਪੁਲਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਅਤੇ ਪੁਲਸ ਮੁਲਾਜ਼ਮਾਂ ਨੂੰ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਇਸ ਤੋਂ ਬਾਅਦ ਪੁਲਸ ਅਤੇ ਕਾਂਵੜੀਆਂ ਵਿਚਾਲੇ ਹੱਥੋਪਾਈ ਹੋ ਗਈ। ਲੋਕਾਂ ਨੇ ਦੱਸਿਆ ਕਿ ਉਕਤ ਮੁਲਾਜ਼ਮ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਪਿੱਛੇ ਤੋਂ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 3 ਵਿਅਕਤੀ ਜ਼ਖਮੀ ਹੋ ਗਏ। ਇਸੇ ਮੌਕੇ ਪੁਲਸ ਨੇ ਕੁਝ ਕਾਵੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਖਮੀ ਕਾਵੜੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ