Begin typing your search above and press return to search.

ਮੈਕਸੀਕੋ ਵਿਚ ਭਾਰਤੀ ਨਾਗਰਿਕ ਦਾ ਗੋਲੀਆਂ ਮਾਰ ਕੇ ਕਤਲ

ਮੈਕਸੀਕੋ ਸਿਟੀ, 22 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਮੈਕਸੀਕੋ ਵਿਚ ਲੁੱਟ ਦੀ ਵਾਰਦਾਤ ਦੌਰਾਨ ਇਕ ਭਾਰਤੀ ਨਾਗਰਿਕ ਦਾ ਕਤਲ ਕਰ ਦਿਤਾ ਗਿਆ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਭਾਰਤੀ ਅੰਬੈਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵਾਰਦਾਤ ਮੈਕਸਿਕੋ ਸਿਟੀ ਵਿਖੇ ਵਾਪਰੀ ਅਤੇ ਲੁਟੇਰੇ 10 ਹਜ਼ਾਰ ਡਾਲਰ ਲੈ ਗਏ। ਮੀਡੀਆ ਰਿਪੋਰਟਾਂ ਮੁਤਾਬਕ ਮੈਕਸੀਕੋ ਸਿਟੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ […]

ਮੈਕਸੀਕੋ ਵਿਚ ਭਾਰਤੀ ਨਾਗਰਿਕ ਦਾ ਗੋਲੀਆਂ ਮਾਰ ਕੇ ਕਤਲ
X

Editor (BS)By : Editor (BS)

  |  22 Aug 2023 7:59 AM GMT

  • whatsapp
  • Telegram

ਮੈਕਸੀਕੋ ਸਿਟੀ, 22 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਮੈਕਸੀਕੋ ਵਿਚ ਲੁੱਟ ਦੀ ਵਾਰਦਾਤ ਦੌਰਾਨ ਇਕ ਭਾਰਤੀ ਨਾਗਰਿਕ ਦਾ ਕਤਲ ਕਰ ਦਿਤਾ ਗਿਆ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਭਾਰਤੀ ਅੰਬੈਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵਾਰਦਾਤ ਮੈਕਸਿਕੋ ਸਿਟੀ ਵਿਖੇ ਵਾਪਰੀ ਅਤੇ ਲੁਟੇਰੇ 10 ਹਜ਼ਾਰ ਡਾਲਰ ਲੈ ਗਏ। ਮੀਡੀਆ ਰਿਪੋਰਟਾਂ ਮੁਤਾਬਕ ਮੈਕਸੀਕੋ ਸਿਟੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਵਾਰਦਾਤ ਹੋਈ ਅਤੇ ਭਾਰਤੀ ਨਾਗਰਿਕ ਦੀ ਜਾਨ ਗੋਲੀਆਂ ਲੱਗਣ ਕਾਰਨ ਗਈ। ਭਾਰਤੀ ਅੰਬੈਸੀ ਮਰਨ ਵਾਲੇ ਦੇ ਪਰਵਾਰਕ ਮੈਂਬਰਾਂ ਦੇ ਸੰਪਰਕ ਵਿਚ ਹੈ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਅੰਬੈਸੀ ਵੱਲੋਂ ਕੀਤੀ ਟਵੀਟ ਮੁਤਾਬਕ ਮੈਕਸੀਕਨ ਅਧਿਕਾਰੀਆਂ ਨੂੰ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਾਰਤੀ ਨਾਗਰਿਕ ਆਪਣੀ ਗੱਡੀ ਵਿਚ ਜਾ ਰਹੇ ਸਨ ਅਤੇ ਜਦੋਂ ਲੁਟੇਰਿਆਂ ਨੇ ਉਨ੍ਹਾਂ ਦਾ ਪਿਛਾ ਸ਼ੁਰੂ ਕਰ ਦਿਤਾ।

Next Story
ਤਾਜ਼ਾ ਖਬਰਾਂ
Share it