ਮੂਸੇਵਾਲਾ ਹੱਤਿਆ ਮਾਮਲੇ ਵਿਚ ਐਨਆਈਏ ਵਲੋਂ ਵੱਡਾ ਖੁਲਾਸਾ
ਨਵੀਂ ਦਿੱਲੀ, 17 ਜੁਲਾਈ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸੂਤਰਾਂ ਅਨੁਸਾਰ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ। ਪਾਕਿਸਤਾਨ ਦੇ ਹਾਮਿਦ ਨਾਂ ਦੇ ਹਥਿਆਰ ਸਮੱਗਲਰ ਨੇ ਇਹ ਹਥਿਆਰ ਸਪਲਾਈ ਕੀਤੇ ਸਨ। ਸੂਤਰਾਂ ਮੁਤਾਬਕ […]
By : Editor (BS)
ਨਵੀਂ ਦਿੱਲੀ, 17 ਜੁਲਾਈ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸੂਤਰਾਂ ਅਨੁਸਾਰ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ। ਪਾਕਿਸਤਾਨ ਦੇ ਹਾਮਿਦ ਨਾਂ ਦੇ ਹਥਿਆਰ ਸਮੱਗਲਰ ਨੇ ਇਹ ਹਥਿਆਰ ਸਪਲਾਈ ਕੀਤੇ ਸਨ। ਸੂਤਰਾਂ ਮੁਤਾਬਕ ਹਾਮਿਦ ਦੁਬਈ ’ਚ ਰਹਿੰਦਾ ਹੈ। ਸਰਕਾਰ ਵੱਲੋਂ ਸੁਰੱਖਿਆ ਵਿੱਚ ਕਟੌਤੀ ਕੀਤੇ ਜਾਣ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਮੂਸੇਵਾਲਾ (29) ਨੂੰ ਪਿਛਲੇ ਸਾਲ 29 ਮਈ ਨੂੰ ਦਿਨ ਦਿਹਾੜੇ ਮਾਨਸਾ ਜ਼ਿਲ੍ਹੇ ਵਿੱਚ ਉਸ ਦੇ ਜੱਦੀ ਪਿੰਡ ਨੇੜੇ ਗੈਂਗਸਟਰਾਂ ਨੇ ਗੋਲੀ ਮਾਰ ਦਿੱਤੀ ਸੀ। ਮੂਸੇਵਾਲਾ ਅਤੇ ਉਸ ਦੇ ਦੋ ਸਾਥੀਆਂ ’ਤੇ 2 ਮਿੰਟ 30 ਸੈਕਿੰਡ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ। ਪਹਿਲਾਂ ਕਿਹਾ ਗਿਆ ਸੀ ਕਿ ਅਪਰਾਧ ਵਿੱਚ ਏਕੇ-47 ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਮੂਸੇਵਾਲਾ ’ਤੇ ਜਿਨ੍ਹਾਂ ਤਿੰਨ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਗਈਆਂ ਸਨ, ਉਨ੍ਹਾਂ ’ਚ ਇਕ ਅਸਾਲਟ ਰਾਈਫਲ ਏਐਨ-94 ਵੀ ਸ਼ਾਮਲ ਸੀ। ਇਸ ਹਥਿਆਰ ਦੀ ਵਰਤੋਂ ਨੂੰ ਲੈ ਕੇ ਖੁਫੀਆ ਏਜੰਸੀਆਂ ਵੀ ਹੈਰਾਨ ਰਹਿ ਗਈਆਂ ਕਿਉਂਕਿ ਇਸ ਅਸਾਲਟ ਰਾਈਫਲ ਦੀ ਵਰਤੋਂ ਹਥਿਆਰਬੰਦ ਬਲਾਂ ਵਲੋਂ ਹੀ ਕੀਤੀ ਜਾਂਦੀ ਹੈ। ਸੂਤਰਾਂ ਮੁਤਾਬਕ ਹਾਮਿਦ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਬੁਲੰਦਸ਼ਹਿਰ ਨਿਵਾਸੀ ਗੁਰਗੇ ਨੂੰ ਹਥਿਆਰ ਸਪਲਾਈ ਕੀਤੇ ਸਨ