Begin typing your search above and press return to search.

ਮਿੰਨੀ ਕਹਾਣੀ:  ਮਹਾਂਮਾਰੀ

ਬਹੁਤ ਪੁਰਾਣੇ ਸਮੇਂ ਦੀ ਗੱਲ ਹ,ੈ ਇਕ ਰਾਜਾ ਆਪਣੇ ਆਪ ਨੁੰ ਬਹੁਤ ਸਿਆਣਾ ਤੇ ਚਲਾਕ ਸਮਝਦਾ ਸੀ ।ਇਕ ਰਾਤ ਉਸਨੂੰ ਸੁਪਨੇ ਵਿਚ “ਮਹਾਂਮਾਰੀ” ਮਿਲੀ ਤੇ ਕਿਹਾ ਕਿ ਉਹ ਜਲਦੀ ਹੀ ਉਸ ਦੇ ਰਾਜ ਵਿਚ ਆਵੇਗੀ ਤੇ ਪੰਜ ਸੌ ਲੋਕਾਂ ਦੀ ਜਾਨ ਲੈਕੇ ਜਾਵੇਗੀ। ਸੁੱਪਨਾ ਵੇਖਣ ਉਪਰੰਤ ਚਿੰਤਾ ਨਾਲ ਰਾਜੇ ਦੀ ਜਾਗ ਖੁੱਲ ਗਈ ਤੇ ਉਸਨੇ […]

Hamdard Tv AdminBy : Hamdard Tv Admin

  |  17 April 2023 1:20 PM IST

  • whatsapp
  • Telegram

ਬਹੁਤ ਪੁਰਾਣੇ ਸਮੇਂ ਦੀ ਗੱਲ ਹ,ੈ ਇਕ ਰਾਜਾ ਆਪਣੇ ਆਪ ਨੁੰ ਬਹੁਤ ਸਿਆਣਾ ਤੇ ਚਲਾਕ ਸਮਝਦਾ ਸੀ ।ਇਕ ਰਾਤ ਉਸਨੂੰ ਸੁਪਨੇ ਵਿਚ “ਮਹਾਂਮਾਰੀ” ਮਿਲੀ ਤੇ ਕਿਹਾ ਕਿ ਉਹ ਜਲਦੀ ਹੀ ਉਸ ਦੇ ਰਾਜ ਵਿਚ ਆਵੇਗੀ ਤੇ ਪੰਜ ਸੌ ਲੋਕਾਂ ਦੀ ਜਾਨ ਲੈਕੇ ਜਾਵੇਗੀ। ਸੁੱਪਨਾ ਵੇਖਣ ਉਪਰੰਤ ਚਿੰਤਾ ਨਾਲ ਰਾਜੇ ਦੀ ਜਾਗ ਖੁੱਲ ਗਈ ਤੇ ਉਸਨੇ ਸਵੇਰ ਹੋਣ ਸਾਰ ਆਪਣੇ ਮੰਤਰੀ ਮੰਡਲ ਦੀ ਹੰਗਾਮੀ ਮਟਿੰਗ ਬੁਲਾਕੇ ਪਰਜਾ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਹੁੱਕਮ ਜਾਰੀ ਕਰ ਦਿਤੇ।ਤਰੰਤ ਸਾਰੇ ਦੇਸ਼ ਵਿਚ ਮੁਨਿਆਦੀ ਕਰਵਾਕੇ ਪਰਜਾ ਨੂੰ ਮਹਾਂਮਾਰੀ ਪ੍ਰਤੀ ਸੁਚੇਤ ਕਰ ਦਿਤਾ ਗਿਆ। ਖੂਹਾਂ ਤਲਾਬਾਂ ਦੇ ਪੀਣ ਵਾਲੇ ਪਾਣੀ ਵਿਚ ਦਿਵਾਈ ਪਾਈ ਗਈ ਪਰਜਾ ਨੂੰ ਪਾਣੀ ਪੁਣਕੇ ਪੀਣ ਲਈ ਕਿਹਾ ਗਿਆ ਤਾਂਕੇ ਹੈਜਾ ਨਾ ਫੈਲੇ। ਪਲੇਗ ਤੋਂ ਬਚਾੳ ਵਾਸਤੇ ਦੇਸ਼ ਦੇ ਸਾਰੇ ਚੂਹੇ ਮਰਵਾ ਦਿਤੇ ਗਏ। ਚੇਤਕ ਤੋਂ ਬਚਾੳ ਲਈ ਹਕੀਮਾਂ ਵੈਦਾਂ ਨੂੰ ਸਰਗਰਮ ਕਰ ਦਿਤਾ ਗਿਆ। ਰਾਜਾ ਆਪ ਇਹਨਾਂ ਮਹਾਂਮਾਰੀ ਤੋਂ ਬਚਾਉਣ ਦੇ ਪ੍ਰਬੰਧਾ ਦਾ ਜਾਇਜਾ ਲੈਂਦਾ ਇਸ ਤਰਾਂ ਰਾਜੇ ਤੇ ਉਸਦੇ ਵਜੀਰਾਂ ਅਹਿਲਕਾਰਾਂ ਦੀਆਂ ਕੋਸ਼ਿਸਾਂ ਸਦਕਾ ਦੇਸ਼ ਦੀ ਪਰਜਾ ਮਹਾਂਮਾਰੀ ਨਾਲ ਮੌਤ ਦੇ ਮੂੰਹ’ਚ ਜਾਣ ਤੋਂ ਬੱਚ ਗਈ ।

ਸਮਾਂ ਬੀਤਣ ਨਾਲ ਰਾਜਾ ਦਾ ਧਿਆਨ ਹੁਣ ਪਰਜਾ ਦੀ ਬੇਹਤਰੀ ਦੀ ਬਜਾਏ ਆਪਣੇ ਅਰਾਮ ਤੇ ਐਸ਼ ਵਿਚ ਜਿਆਦਾ ਹੋ ਗਿਆ। ਦੇਸ਼ ਦੇ ਅਮੀਰਜ਼ਾਦੇ ਜੋ ਰਾਜੇ ਦੇ ਮਿੱਤਰ ਸਨ ਦੀ ਰਾਜ ਭਾਗ ਵਿਚ ਦਖਲ ਅੰਦਾਜ਼ੀ ਵੱਧ ਗਈ। ਰਾਜੇ ਨੇ ਅਪਣੀ ਫੌਜ ਨੂੰ ਤਾਕਤਵਰ ਬਨਾਉਣ ਲਈ ਦੂਜੇ ਦੇਸ਼ਾਂ ਤੋਂ ਹਥਿਆਰ ਖ੍ਰੀਦਣੇ ਸੁਰੂ ਕਰ ਦਿਤੇ। ਹੁਣ ਉਸਦਾ ਧਿਆਨ ਪਰਜਾ ਦੀ ਬੇਹਤਰੀ ਦੀ ਬਜਾਏ ਆਪਣੇ ਦੇਸ਼ ਦੀਆਂ ਹਦਾਂ ਵਧਾਉਣ ਵੱਲ ਜਿਆਦਾ ਸੀ ਜਿਸ ਕਰਕੇ ਵਜ਼ੀਰ ਮੁਨਸਫ ਤੇ ਅਹਿਲਕਾਰ ਵੀ ਭਰਿਸ਼ਟ ਤੇ ਐਸ਼ ਪ੍ਰਸਤ ਹੋ ਗਏ ਅਤੇ ਪਰਜਾ ਵੀ ਲਾਪਰਵਾਹ ਹੋ ਗਈ। ਇੰਨੇ ਵਿਚ ਦੇਸ਼ ਵਿਚ ਪਲੇਗ ਮਹਾਂਮਾਰੀ ਫੈਲ ਗਈ ਪਰ ਰਾਜੇ ਨੂੰ ਹੁਣ ਪਰਜਾ ਦੀ ਕੋਈ ਪ੍ਰਵਾਹ ਨਹੀਂ ਸੀ, ਉਹ ਦੇਸ਼ ਦੀਆਂ ਸਰਹੱਦਾਂ ਤੇ ਫੌਜਾਂ ਨਾਲ ਆਪਣਾ ਰਾਜ ਭਾਗ ਵਧਾਉਣ ਦੀਆਂ ਸਲਾਹਾਂ ਕਰਨ ਤੇ ਐਸ਼ ਅਰਾਮ ਵਿਚ ਮਸਰੂਫ ਸੀ।ਪਰਜਾ ਦੁੱਖ ਨਾਲ ਕੁਰਲਾ ਰਹੀ ਸੀ ਤੇ ਆਪਣੇ ਰਾਜੇ ਨੂੰ ਕੋਸ ਰਹੀ ਸੀ। ਕੁੱਝ ਦਿਨਾਂ ਵਿਚ ਹੀ ਦੇਸ਼ ਦੇ ੫੦੦੦ ਦੇ ਕਰੀਬ ਲੋਕ ਇਸ ਮਹਾਂਮਾਰੀ ਨਾਲ ਮਾਰੇ ਗਏ॥ ਇਕ ਦਿਨ ਰਾਜੇ ਨੂੰ ਫਿਰ ਸੁਪਨੇ ਵਿਚ ਮਹਾਂਮਾਰੀ ਮਿਲੀ ਰਾਜੇ ਨੇ ਉਸਨੂੰ ਪੁੱਛਆ ਕੇ ਤੂੰ ਤਾਂ ਪੰਜ ਸੌ ਜਾਨਾਂ ਲੈਣ ਲਈ ਕਿੰਹਦੀ ਸੀ ਪਰ ਤੂੰ ਪੰਜ ਹਜ਼ਾਰ ਲੋਕਾਂ ਦੀਆਂ ਜਾਨਾਂ ਕਿੳਂ ਲਈਆਂ।ਮਹਾਂਮਾਰੀ ਨੇ ਜੁਆਬ ਦਿਤਾ, “ਮੈਂ ਤਾਂ ਪੰਜ ਸੌ ਲੋਕਾ ਦੀ ਜਾਨ ਹੀ ਲੈਣੀ ਸੀ, ਪਰ ਇਸ ਵਾਰ ਤੇਰਾ ਧਿਆਨ ਪਰਜਾ ਦੀ ਭਿਲਾਈ ਦੀ ਬਜਾਏ ਆਪਣੇ ਰਾਜ ਦੀਆਂ ਸੀਮਾਂਵਾ ਵਧਾਉਣ ਤੇ ਐਸ਼ੋ ਅਰਾਮ ਵਲ ਸੀ ਜਿਸ ਕਰਕੇ ਤੇਰੇ ਵਜ਼ੀਰ ਤੇ ਅਹਿਲਕਾਰ ਵੀ ਤੇਰੇ ਵਾਂਗ ਨਿਕੰਮੇ ਹੋ ਗਏ,ਤੂੰ ਮਹਾਂਮਾਰੀ ਇਲਾਜ਼ ਵੱਲ ਧਿਆਨ ਨਹੀ ਦਿਤਾ ਇਸ ਕਰਕੇ ਇੰਨੀਆਂ ਸਾਰੀਆਂ ਜਾਨਾਂ ਚਲੀਆਂ ਗਈਆਂ ਹਨ। ਰਾਜਾ ਤੂੰ ਤਾਂ ਆਪਣਾ ਰਾਜ ਭਾਗ ਵਧਾਉਣਾ ਚਾਹੁੰਦਾ ਸੀ ਪਰ ਹੁਣ ਤੇਰੇ ਕੋਲ ਇਹ ਵੀ ਨਹੀਂ ਰਹਿਣਾ ਕਿਉਕੇ ਪਰਜਾ ਰੱਬ ਦਾ ਰੂਪ ਹੁੰਦੀ ਹੈ ਜੇ ਪਰਜਾ ਖੁਸ਼ ਤਾਂ ਰੱਬ ਵੀ ਖੁਸ਼” ।

Next Story
ਤਾਜ਼ਾ ਖਬਰਾਂ
Share it