ਮਿਸੀਸਾਗਾ ਵਿਚ ਸੜਕ ’ਤੇ ਝਗੜੇ ਮਗਰੋਂ ਕਈ ਗੱਡੀਆਂ ਦੀ ਟੱਕਰ
ਮਿਸੀਸਾਗਾ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਹਾਈਵੇਅ 403 ’ਤੇ ਹੋਏ ਝਗੜੇੇ ਦੌਰਾਨ ਕਈ ਗੱਡੀਆਂ ਆਪਸ ਵਿਚ ਭਿੜ ਗਈਆਂ ਅਤੇ ਘੱਟੋ ਘੱਟ 5 ਜਣੇ ਜ਼ਖਮੀ ਹੋ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 35 ਸਾਲ ਦੇ ਸ਼ੱਕੀ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਸਟੰਟ ਡਰਾਈਵਿੰਗ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦਾ […]
By : Editor Editor
ਮਿਸੀਸਾਗਾ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਹਾਈਵੇਅ 403 ’ਤੇ ਹੋਏ ਝਗੜੇੇ ਦੌਰਾਨ ਕਈ ਗੱਡੀਆਂ ਆਪਸ ਵਿਚ ਭਿੜ ਗਈਆਂ ਅਤੇ ਘੱਟੋ ਘੱਟ 5 ਜਣੇ ਜ਼ਖਮੀ ਹੋ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 35 ਸਾਲ ਦੇ ਸ਼ੱਕੀ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਸਟੰਟ ਡਰਾਈਵਿੰਗ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਸੜਕ ’ਤੇ ਹੋਏ ਝਗੜੇ ਦਾ ਕਾਰਨ ਸ਼ਰਾਬ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਰੋਡ ਰੇਜ ਵਿਚ ਸ਼ਾਮਲ ਇਕ ਡਰਾਈਵਰ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਕੀਤਾ ਪਰ ਉਸ ਨੂੰ ਕਾਬੂ ਕਰ ਲਿਆ ਗਿਆ।
ਇਕ ਔਰਤ ਸਣੇ 5 ਜਣੇ ਹੋਏ ਜ਼ਖਮੀ
ਇਸੇ ਦੌਰਾਨ ਪੀਲ ਰੀਜਨਲ ਪੈਰਾਮੈਡਿਕਸ ਸਰਵਿਸਿਜ਼ ਨੇ ਦੱਸਿਆ ਕਿ ਇਕ ਔਰਤ ਸਣੇ ਪੰਜ ਜਣੇ ਜ਼ਖਮੀ ਹੋਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸਾ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਵਾਪਰਿਆ ਅਤੇ ਹਾਦਸੇ ਮਗਰੋਂ ਵੱਡੇ ਤੜਕੇ 2 ਵਜੇ ਤੱਕ ਹਾਈਵੇਅ ਨੂੰ ਬੰਦ ਰੱਖਣਾ ਪਿਆ। ਦੂਜੇ ਪਾਸੇ ਨੌਰਥ ਯਾਰਕ ਵਿਖੇ ਇਕ ਖੰਭੇ ਨਾਲ ਟਕਰਾਉਣ ਮਗਰੋਂ ਮੂਧੀ ਵੱਜੀ ਕਾਰ ਵਿਚ ਇਕ ਸ਼ਖਸ 45 ਮਿੰਟ ਤੱਕ ਫਸਿਆ ਰਿਹਾ। ਪੁਲਿਸ ਨੇ ਦੱਸਿਆ ਕਿ ਯੌਂਗ ਸਟ੍ਰੀਟ ਅਤੇ ਸਟੀਲਜ਼ ਐਵੇਨਿਊ ਇਲਾਕੇ ਵਿਚ ਹਾਦਸਾ ਵਾਪਰਿਆ ਅਤੇ ਪਤਾ ਲਗਦਿਆਂ ਹੀ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਯਾਰਕ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।