Begin typing your search above and press return to search.

ਮਾੜੀ ਫ਼ਸੀ ਅਕਸ਼ੈ ਕੁਮਾਰ ਦੀ ਫਿਲਮ ‘ਓਐਮਜੀ 2’

ਮੁੰਬਈ, 25 ਜੁਲਾਈ, ਸ਼ੇਖਰ : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਫਿਲਮ ‘ਓਐਮਜੀ 2’ 11 ਅਗਸਤ ਨੂੰ ਰਿਲੀਜ਼ ਹੋਣੀ ਹੈ। ਫਿਲਮ ਦੀ ਰਿਲੀਜ਼ ਵਿੱਚ ਸਿਰਫ 17 ਦਿਨਾਂ ਦਾ ਸਮਾਂ ਰਹਿ ਗਿਆ ਹੈ ਪਰ ਹੁਣ ਤੱਕ ਫਿਲਮ ਦਾ ਸਿਰਫ ਇੱਕ ਟੀਜ਼ਰ ਅਤੇ ਗੀਤ ਹੀ ਰਿਲੀਜ਼ ਕੀਤਾ ਗਿਆ ਹੈ ਟ੍ਰੇਲਰ ਤੱਕ ਰਿਲੀਜ਼ ਨਹੀਂ ਹੋਇਆ। ਜਿਸ ਦੇ ਪਿੱਛੇ ਵੱਡਾ […]

ਮਾੜੀ ਫ਼ਸੀ ਅਕਸ਼ੈ ਕੁਮਾਰ ਦੀ ਫਿਲਮ ‘ਓਐਮਜੀ 2’
X

Editor (BS)By : Editor (BS)

  |  25 July 2023 11:48 AM IST

  • whatsapp
  • Telegram


ਮੁੰਬਈ, 25 ਜੁਲਾਈ, ਸ਼ੇਖਰ : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਫਿਲਮ ‘ਓਐਮਜੀ 2’ 11 ਅਗਸਤ ਨੂੰ ਰਿਲੀਜ਼ ਹੋਣੀ ਹੈ। ਫਿਲਮ ਦੀ ਰਿਲੀਜ਼ ਵਿੱਚ ਸਿਰਫ 17 ਦਿਨਾਂ ਦਾ ਸਮਾਂ ਰਹਿ ਗਿਆ ਹੈ ਪਰ ਹੁਣ ਤੱਕ ਫਿਲਮ ਦਾ ਸਿਰਫ ਇੱਕ ਟੀਜ਼ਰ ਅਤੇ ਗੀਤ ਹੀ ਰਿਲੀਜ਼ ਕੀਤਾ ਗਿਆ ਹੈ ਟ੍ਰੇਲਰ ਤੱਕ ਰਿਲੀਜ਼ ਨਹੀਂ ਹੋਇਆ। ਜਿਸ ਦੇ ਪਿੱਛੇ ਵੱਡਾ ਕਾਰਨ ਹੈ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਹੁਣ ਤੱਕ ਹਰੀ ਝੰਡੀ ਨਾ ਮਿਲਨਾ ਜਿਸ ਨਾਲ ਫਿਲਮ ਦੀ ਪ੍ਰਮੋਸ਼ਨ ’ਤੇ ਕਾਫੀ ਅਸਰ ਪੈ ਰਿਹਾ ਹੈ ਆਖਿਰਕਾਰ ਸੈਂਸਰ ਬੋਰਡ ਇਸ ਫਿਲਮ ਨੂੰ ਮੰਜ਼ੂਰੀ ਕਿਉਂ ਨਹੀਂ ਦੇ ਰਿਹਾ ਆਓ ਤੁਹਾਨੂੰ ਉਹ ਵੀ ਦੱਸਦੇ ਹਾਂ।

ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਜਿਥੇ ਸੋਸ਼ਲ ਮੀਡੀਆ ਕਿਸੇ ਨੂੰ ਅਰਸ਼ਾਂ ’ਤੇ ਪਹੁੰਚਾਉਣ ਦੀ ਤਾਕਤ ਰੱਖਦਾ ਹੈ ਉਥੇ ਹੀ ਕਿਸੇ ਫਰਸ਼ਾਂ ’ਤੇ ਵੀ ਲਿਆ ਕੇ ਸੁੱਟ ਸਕਦਾ ਹੈ। ਅਜਿਹਾ ਕੁੱਝ ਹੀ ਦੇਖਣ ਨੂੰ ਮਿਲਿਆ ਫਿਲਮ ਆਦਿਪੁਰਸ਼ ਨਾਲ ਜਿਸ ਨੇ ਲੋਕਾਂ ਦੀ ਧਾਰਮਿਕ ਆਸਥਾ ਨਾਲ ਛੇੜਛਾੜ ਕੀਤੀ ਅਤੇ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਉਪਰ ਅਜਿਹੀ ਲਹਿਰ ਉੱਠੀ ਜਿਸਨੇ ‘ਆਦਿਪੁਰਸ਼’ ਜੈਸੀ ਵੱਡੀ ਫਿਲਮ ਨੂੰ ਫਲਾਪ ਫਿਲਮ ਬਣਾ ਦਿੱਤਾ। ਮਸਲਾ ਸਿਰਫ ਫਿਲਮ ਦਾ ਚੰਗੀ ਜਾਂ ਮਾੜੀ ਹੋਣਾ ਵੀ ਨਹੀਂ ਮਸਲਾ ਹੈ ਆਸਥਾ ਨਾਲ ਜੁੜਿਆ ਹੋਇਆ ਇਸੇ ਲਈ ਸ਼ਾਇਦ ਹੁਣ ਸੈਂਸਰ ਬੋਰਡ ਵੀ ਅਜਿਹੀ ਗਲਤੀ ਮੁੜ ਨਹੀਂ ਕਰਨਾ ਚਾਹੁੰਦਾ।
ਇਹੀ ਕਾਰਨ ਬਣਿਆ ਫਿਲਮ ‘ਓਐਮਜੀ 2’ ਸੈਂਸਰ ਦੀ ਮੰਜ਼ੂਰੀ ਦਾ ਇੰਤਜ਼ਾਰ ਕਰ ਰਹੀ ਹੈ। ਫਿਲਮ ਦਾ ਵਿਸ਼ਾ ਕਾਫੀ ਜ਼ਿਆਦਾ ਬੋਲਡ ਹੈ। ਜੀ ਹਾਂ। ਦਰਅਸਲ, ਫਿਲਮ ਸੈਕਸ ਐਜੂਕੇਸ਼ਨ ਵਰਗੇ ਬੋਲਡ ਵਿਸ਼ੇ ’ਤੇ ਆਧਾਰਿਤ ਹੈ। ਅਜਿਹੇ ’ਚ ਸੈਂਸਰ ਬੋਰਡ ਨੇ ‘ਓਐਮਜੀ 2’ ਨੂੰ ਸਮੀਖਿਆ ਕਮੇਟੀ ਨੂੰ ਭੇਜ ਦਿੱਤਾ ਹੈ। ਸੈਂਸਰ ਬੋਰਡ ਸਮੀਖਿਆ ਕਮੇਟੀ ਨਾਲ ਵਿਚਾਰ ਕਰਨ ਤੋਂ ਬਾਅਦ ਫਿਲਮ ਦੇ ਭਵਿੱਖ ਦਾ ਫੈਸਲਾ ਕਰੇਗਾ।
ਨਿਰਮਾਤਾਵਾਂ ਨੂੰ ਉਮੀਦ ਸੀ ਕਿ ਸੈਂਸਰ ਬੋਰਡ ਫਿਲਮ ਨੂੰ ਜਲਦੀ ਤੋਂ ਜਲਦੀ ਕਲੀਅਰ ਕਰ ਦੇਵੇਗਾ ਪਰ ਅਜਿਹਾ ਲੱਗਦਾ ਹੈ ਕਿ ਨਿਰਮਾਤਾ ਅਜੇ ਵੀ ’ਉਡੀਕ ਕਰੋ ਅਤੇ ਦੇਖੋ’ ਦੇ ਮੋਡ ’ਤੇ ਹਨ। ਜੇਕਰ ਇਸ ਘਟਨਾਕ੍ਰਮ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ‘ਓਐਮਜੀ 2’ ਦੇ ਨਿਰਮਾਤਾ ਬੋਰਡ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ।
ਦੂਜੇ ਪਾਸੇ ਬੋਰਡ ਦੀ ਟੀਮ ਨੂੰ ਲੱਗਦਾ ਹੈ ਕਿ ਫਿਲਮ ਵਿਵਾਦਤ ਹੈ ਅਤੇ ਇਸ ਦਾ ਵਿਸ਼ਾ ਵਿਵਾਦ ਪੈਦਾ ਕਰ ਸਕਦਾ ਹੈ, ਇਸ ਲਈ ਉਹ ਇਸ ਦੀ ਬਾਰੀਕੀ ਨਾਲ ਸਮੀਖਿਆ ਕਰਨ ਵਿੱਚ ਰੁੱਝੀ ਹੋਈ ਹੈ।
ਇਸ ਤੋਂ ਇਲਾਵਾ ‘ਓਐਮਜੀ 2’ ਦਾ ਟ੍ਰੇਲਰ ਵੀ ਅਜੇ ਰਿਲੀਜ਼ ਨਹੀਂ ਹੋਇਆ ਹੈ। ਨਿਰਮਾਤਾ ਇਸ ਨੂੰ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਨਾਲ 27 ਜੁਲਾਈ ਨੂੰ ਰਿਲੀਜ਼ ਕਰਨਾ ਚਾਹੁੰਦੇ ਹਨ, ਪਰ ਬੋਰਡ ਨੇ ਅਜੇ ਤੱਕ ਨਾ ਤਾਂ ਫਿਲਮ ਨੂੰ ਹਰੀ ਝੰਡੀ ਦਿੱਤੀ ਹੈ ਅਤੇ ਨਾ ਹੀ ਇਸ ਦੇ ਟ੍ਰੇਲਰ ਨੂੰ।
ਜੇਕਰ ਬੋਰਡ ਤੋਂ 27 ਤਰੀਕ ਤੱਕ ਕਲੀਅਰੈਂਸ ਨਹੀਂ ਮਿਲਦੀ ਹੈ, ਤਾਂ ਨਿਰਮਾਤਾ ਇਸ ਟ੍ਰੇਲਰ ਨੂੰ 31 ਜੁਲਾਈ ਤੱਕ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ 3 ਦਿਨਾਂ ’ਚ ਫਿਲਮ ਅਤੇ ਇਸ ਦੇ ਟ੍ਰੇਲਰ ਨੂੰ ਹਰੀ ਝੰਡੀ ਮਿਲਦੀ ਹੈ ਜਾਂ ਨਹੀਂ।
‘ਓਐਮਜੀ 2’ ਦੀ ਟੀਮ ਨੂੰ ਉਮੀਦ ਹੈ ਕਿ ਬੋਰਡ ਆਉਣ ਵਾਲੇ ਦੋ ਦਿਨਾਂ ਵਿੱਚ ਫਿਲਮ ਨੂੰ ਹਰੀ ਝੰਡੀ ਦੇ ਦੇਵੇਗਾ। ਇਸ ਦੇ ਨਾਲ ਹੀ ਟੀਮ ਟ੍ਰੇਲਰ ਰਿਲੀਜ਼ ਕਰਕੇ ਫਿਲਮ ਦੀ ਪ੍ਰਮੋਸ਼ਨ ਸ਼ੁਰੂ ਕਰ ਦੇਵੇਗੀ। ਸੂਤਰਾਂ ਦੀ ਮੰਨੀਏ ਤਾਂ ਟੀਮ ਸੋਮਵਾਰ ਤੱਕ ਬੋਰਡ ਦੇ ਫੈਸਲੇ ਦਾ ਇੰਤਜ਼ਾਰ ਕਰੇਗੀ ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਕੋਲ ਫਿਲਮ ਦੇ ਪ੍ਰਚਾਰ ਲਈ ਸਿਰਫ 10 ਦਿਨ ਬਚੇ ਹਨ।
ਜੇਕਰ ਫਿਲਮ ਨੂੰ ਸੈਂਸਰ ਦੀ ਮਨਜ਼ੂਰੀ ਮਿਲਦੀ ਹੈ ਤਾਂ ਇਹ 11 ਅਗਸਤ ਨੂੰ ਸੰਨੀ ਦਿਓਲ ਸਟਾਰਰ ਫਿਲਮ ’ਗਦਰ 2’ ਨਾਲ ਟਕਰਾਏਗੀ।’ਓਐਮਜੀ 2’ ’ਚ ਅਕਸ਼ੈ ਕੁਮਾਰ ਤੋਂ ਇਲਾਵਾ ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਵਰਗੇ ਕਲਾਕਾਰ ਨਜ਼ਰ ਆਉਣਗੇ।
‘ਓਐਮਜੀ 2’ ਦਾ ਟੀਜ਼ਰ 11 ਜੁਲਾਈ ਨੂੰ ਰਿਲੀਜ਼ ਹੋਇਆ ਸੀ। ਟੀਜ਼ਰ ’ਚ ਅਕਸ਼ੈ ਕੁਮਾਰ ਲੰਬੇ ਵਾਲਾਂ ਅਤੇ ਮੱਥੇ ’ਤੇ ਸੁਆਹ ਦੇ ਨਾਲ ਭਗਵਾਨ ਸ਼ਿਵ ਦੇ ਰੂਪ ’ਚ ਨਜ਼ਰ ਆ ਰਹੇ ਹਨ। ਫਿਲਮ ’ਚ ਪੰਕਜ ਤ੍ਰਿਪਾਠੀ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਇਸ ਦਾ ਪਹਿਲਾ ਭਾਗ ’ਓਐਮਜੀ’ 2012 ’ਚ ਰਿਲੀਜ਼ ਹੋਇਆ ਸੀ। ਇਸ ਫਿਲਮ ਵਿੱਚ ਪਰੇਸ਼ ਰਾਵਲ ਮੁੱਖ ਭੂਮਿਕਾ ਵਿੱਚ ਸਨ।
ਖੈਰ ਅਜੇ ਫਿਲਮ ਮੇਕਰਜ਼ ਦੀ ਤਰਾਂ ਤੁਹਾਨੂੰ ਵੀ ’ਓਐਮਜੀ 2’ ਦੇ ਟ੍ਰੇਲਰ ਅਤੇ ਰਿਲੀਜ਼ ਦੀ ਘੋਸ਼ਣਾ ਦਾ ਇੰਤਜ਼ਾਰ ਕਰਨਾ ਪਾਏਗਾ।

Next Story
ਤਾਜ਼ਾ ਖਬਰਾਂ
Share it