ਮੁਕਤਸਰ ਵਿਚ ਪਤਨੀ ਅਤੇ ਸਾਲੀ ਦਾ ਕਤਲ
ਗਿੱਦੜਬਾਹਾ, 23 ਅਕਤੂਬਰ, ਨਿਰਮਲ : ਮੁਕਤਸਰ ਦੇ ਇਕ ਪਿੰਡ ’ਚ ਐਤਵਾਰ ਨੂੰ ਇਕ ਵਿਅਕਤੀ ਨੇ ਉਸ ਦੇ ਚਰਿੱਤਰ ’ਤੇ ਸ਼ੱਕ ਦੇ ਚੱਲਦਿਆਂ ਆਪਣੀ ਪਤਨੀ ਅਤੇ ਸਾਲੀ ਦਾ ਸਿਰ ’ਤੇ ਡੰਡੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੋਟਭਾਈ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ […]
By : Hamdard Tv Admin
ਗਿੱਦੜਬਾਹਾ, 23 ਅਕਤੂਬਰ, ਨਿਰਮਲ : ਮੁਕਤਸਰ ਦੇ ਇਕ ਪਿੰਡ ’ਚ ਐਤਵਾਰ ਨੂੰ ਇਕ ਵਿਅਕਤੀ ਨੇ ਉਸ ਦੇ ਚਰਿੱਤਰ ’ਤੇ ਸ਼ੱਕ ਦੇ ਚੱਲਦਿਆਂ ਆਪਣੀ ਪਤਨੀ ਅਤੇ ਸਾਲੀ ਦਾ ਸਿਰ ’ਤੇ ਡੰਡੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੋਟਭਾਈ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਵਿੱਚ ਇੱਕ ਦੀ ਉਮਰ 35 ਸਾਲ ਅਤੇ ਦੂਜੀ ਦੀ ਉਮਰ 19 ਸਾਲ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਦਾ ਕਰੀਬ ਅੱਠ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਮੁਲਜ਼ਮ ਦੀ ਸਾਲੀ ਵੀ ਇਸੇ ਪਿੰਡ ਵਿੱਚ ਪੜ੍ਹਦੀ ਸੀ। ਮੁਲਜ਼ਮ ਮਜ਼ਦੂਰੀ ਦਾ ਕੰਮ ਕਰਦਾ ਹੈ। ਜਿਸ ਨੂੰ ਆਪਣੀ ਪਤਨੀ ਅਤੇ ਸਾਲੀ ਦੇ ਚਰਿੱਤਰ ’ਤੇ ਸ਼ੱਕ ਸੀ
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਐਤਵਾਰ ਦੁਪਹਿਰ ਜਦੋਂ ਉਹ ਕੰਮ ਤੋਂ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਅਤੇ ਸਾਲੀ ਵੱਖ-ਵੱਖ ਕਮਰਿਆਂ ’ਚ ਕਿਸੇ ਨਾਲ ਫੋਨ ’ਤੇ ਗੱਲਾਂ ਕਰ ਰਹੀਆਂ ਸਨ। ਜਿਸ ਤੋਂ ਬਾਅਦ ਗੁੱਸੇ ’ਚ ਆ ਕੇ ਉਸ ਨੇ ਡੰਡਾ ਚੁੱਕ ਕੇ ਬੈੱਡ ’ਤੇ ਬੈਠੀ ਆਪਣੀ ਸਾਲੀ ਦੇ ਸਿਰ ’ਤੇ ਜ਼ੋਰ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਪਤਨੀ ਦੇ ਸਿਰ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।