ਭਾਰਤ ਦੀ ਸ਼ਾਨੂੰ ਪਾਂਡੇ ਨੇ ਪਿਤਾ ਦੀ ਮੌਤ ਲਈ ਏਅਰ ਕੈਨੇਡਾ ਨੂੰ ਜ਼ਿੰਮੇਵਾਰ ਠਹਿਰਾਇਆ
ਟੋਰਾਂਟੋ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਪਾਹਜਾਂ ਨਾਲ ਵਧੀਕੀਆਂ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਏਅਰ ਕੈਨੇਡਾ ਮੁੜ ਵਿਵਾਦਾਂ ਵਿਚ ਹੈ। ਭਾਰਤੀ ਮੂਲ ਦੀ ਸ਼ਾਨੂੰ ਪਾਂਡੇ ਨੇ ਦੋਸ਼ ਲਾਇਆ ਹੈ ਕਿ ਜੇ ਸਮਾਂ ਰਹਿੰਦੇ ਦਿੱਲੀ ਤੋਂ ਰਵਾਨਾ ਹੋਏ ਜਹਾਜ਼ ਨੂੰ ਕਿਸੇ ਯੂਰਪੀ ਮੁਲਕ ਵਿਚ ਉਤਾਰ ਲਿਆ ਜਾਂਦਾ ਤਾਂ ਉਸ ਦੇ ਪਿਤਾ ਅੱਜ ਜਿਊਂਦੇ ਹੁੰਦੇ। […]
By : Editor Editor
ਟੋਰਾਂਟੋ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਪਾਹਜਾਂ ਨਾਲ ਵਧੀਕੀਆਂ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਏਅਰ ਕੈਨੇਡਾ ਮੁੜ ਵਿਵਾਦਾਂ ਵਿਚ ਹੈ। ਭਾਰਤੀ ਮੂਲ ਦੀ ਸ਼ਾਨੂੰ ਪਾਂਡੇ ਨੇ ਦੋਸ਼ ਲਾਇਆ ਹੈ ਕਿ ਜੇ ਸਮਾਂ ਰਹਿੰਦੇ ਦਿੱਲੀ ਤੋਂ ਰਵਾਨਾ ਹੋਏ ਜਹਾਜ਼ ਨੂੰ ਕਿਸੇ ਯੂਰਪੀ ਮੁਲਕ ਵਿਚ ਉਤਾਰ ਲਿਆ ਜਾਂਦਾ ਤਾਂ ਉਸ ਦੇ ਪਿਤਾ ਅੱਜ ਜਿਊਂਦੇ ਹੁੰਦੇ। ਆਪਣੇ ਪਿਤਾ ਨਾਲ ਜਹਾਜ਼ ਵਿਚ ਮੌਜੂਦ ਸ਼ਾਨੂੰ ਪਾਂਡੇ ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਹਾਜ਼ ਰਵਾਨਾ ਹੋਣ ਤੋਂ ਸੱਤ ਘੰਟੇ ਬਾਅਦ 83 ਸਾਲ ਦੇ ਹਰੀਸ਼ ਪੰਤ ਦੀ ਛਾਤੀ ਵਿਚ ਦਰਦ ਹੋਣ ਲੱਗਾ, ਉਲਟੀਆਂ ਆਉਣ ਲੱਗੀਆਂ ਅਤੇ ਖੜ੍ਹਾ ਹੋਣਾ ਵੀ ਮੁਸ਼ਕਲ ਹੋ ਰਿਹਾ ਸੀ।
ਕਿਹਾ, ਜੇ ਸਮਾਂ ਰਹਿੰਦੇ ਜਹਾਜ਼ ਉਤਾਰ ਲਿਆ ਜਾਂਦਾ ਤਾਂ ਉਸਦੇ ਪਿਤਾ ਜਿਊਂਦੇ ਹੁੰਦੇ
ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਸੀ ਅਤੇ ਉਸ ਵੇਲੇ ਜਹਾਜ਼ ਯੂਰਪ ਉਪਰੋਂ ਲੰਘ ਰਿਹਾ ਸੀ। ਸ਼ਾਨੂੰ ਪਾਂਡੇ ਨੇ ਦੱਸਿਆ ਕਿ ਉਸ ਨੇ ਜਹਾਜ਼ ਦੇ ਅਮਲੇ ਅੱਗੇ ਤਰਲੇ ਮਿੰਨਤਾਂ ਕੀਤੇ ਕਿ ਜਹਾਜ਼ ਉਤਾਰ ਲਿਆ ਜਾਵੇ ਤਾਂਕਿ ਉਸ ਦੇ ਪਿਤਾ ਨੂੰ ਕਿਸੇ ਹਸਪਤਾਲ ਵਿਚ ਲਿਜਾਇਆ ਜਾ ਸਕੇ। ਯੂਰਪ ਤੋਂ ਮੌਂਟਰੀਅਲ ਪਹੁੰਚਣ ਵਿਚ ਕਈ ਘੰਟੇ ਲੱਗਣੇ ਸਨ ਪਰ ਕਿਸੇ ਨੇ ਇਕ ਨਾ ਸੁਣੀ ਅਤੇ ਜਹਾਜ਼ ਅੱਗੇ ਵਧਦਾ ਰਿਹਾ। ਜਹਾਜ਼ ਮੌਂਟਰੀਅਲ ਵਿਖੇ ਉਤਰਿਆ ਤਾਂ ਸ਼ਾਨੂੰ ਪਾਂਡੇ ਦੇ ਪਿਤਾ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ। ਦੁਖਦ ਘਟਨਾ ਤੋਂ ਦੋ ਮਹੀਨੇ ਬਾਅਦ ਸ਼ਾਨੂੰ ਪਾਂਡੇ ਆਪਣਾ ਗੁੱਸਾ ਪ੍ਰਗਟਾਉਣ ਦਾ ਯਤਨ ਕਰ ਰਹੀ ਹੈ। ਸ਼ਾਨੂੰ ਪਾਂਡੇ ਦੇ ਦੋਸ਼ਾਂ ਬਾਰੇ ਏਅਰ ਕੈਨੇਡਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਅਤੇ ਸਿਰਫ ਐਨਾ ਕਿਹਾ ਕਿ ਪੰਤ ਪਰਵਾਰ ਨਾਲ ਦੁੱਖ ਸਾਂਝਾ ਕਰਦੇ ਹਨ ਪਰ ਹਰੀਸ਼ ਪੰਤ ਦੀ ਮੌਤ ਵਾਸਤੇ ਏਅਰ ਕੈਨੇਡਾ ਜ਼ਿੰਮੇਵਾਰ ਨਹੀਂ।