ਭਾਰਤ ਵਿਚ ਜੰਮੇ ਅਮਰੀਕੀ ਨਾਗਰਿਕਾਂ ਦੀ ਗਿਣਤੀ 28.31 ਲੱਖ ਤੋਂ ਟੱਪੀ
ਵਾਸ਼ਿੰਗਟਨ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਜੰਮੇ ਪਰ ਅਮਰੀਕਾ ਦੇ ਨਾਗਰਿਕ ਬਣ ਚੁੱਕੇ ਪ੍ਰਵਾਸੀਆਂ ਦੀ ਗਿਣਤੀ 28 ਲੱਖ 31 ਹਜ਼ਾਰ ਤੋਂ ਟੱਪ ਚੁੱਕੀ ਹੈ। ਸੀ.ਆਰ.ਐਸ. ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 2023 ਵਿਚ 2 ਲੱਖ 90 ਹਜ਼ਾਰ ਭਾਰਤੀ ਅਮਰੀਕਾ ਦੀ ਸਿਟੀਜ਼ਨਸ਼ਿਪ ਦੇ ਯੋਗ ਬਣ ਗਏ ਜਦਕਿ 65,960 ਜਣਿਆਂ ਨੇ ਅਮਰੀਕਾ ਦੇ ਨਾਗਰਿਕ ਵਜੋਂ ਸਹੁੰ […]
By : Editor Editor
ਵਾਸ਼ਿੰਗਟਨ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਜੰਮੇ ਪਰ ਅਮਰੀਕਾ ਦੇ ਨਾਗਰਿਕ ਬਣ ਚੁੱਕੇ ਪ੍ਰਵਾਸੀਆਂ ਦੀ ਗਿਣਤੀ 28 ਲੱਖ 31 ਹਜ਼ਾਰ ਤੋਂ ਟੱਪ ਚੁੱਕੀ ਹੈ। ਸੀ.ਆਰ.ਐਸ. ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 2023 ਵਿਚ 2 ਲੱਖ 90 ਹਜ਼ਾਰ ਭਾਰਤੀ ਅਮਰੀਕਾ ਦੀ ਸਿਟੀਜ਼ਨਸ਼ਿਪ ਦੇ ਯੋਗ ਬਣ ਗਏ ਜਦਕਿ 65,960 ਜਣਿਆਂ ਨੇ ਅਮਰੀਕਾ ਦੇ ਨਾਗਰਿਕ ਵਜੋਂ ਸਹੁੰ ਚੁੱਕ ਲਈ। ਮੈਕਸੀਕਨ ਲੋਕਾਂ ਤੋਂ ਬਾਅਦ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੇ ਮਾਮਲੇ ਵਿਚ ਭਾਰਤੀਆਂ ਨੂੰ ਦੂਜਾ ਸਥਾਨ ਹਾਸਲ ਹੈ। ਅਮਰੀਕਾ ਦੇ ਮਰਦਮ ਸ਼ੁਮਾਰੀ ਬਿਊਰੋ ਦੇ ਅੰਕੜਿਆਂ ਮੁਤਾਬਕ ਵਿਦੇਸ਼ ਵਿਚ ਜੰਮੇ 4 ਕਰੋੜ 60 ਲੱਖ ਤੋਂ ਵੱਧ ਲੋਕ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਇਹ ਅੰਕੜਾ 33 ਕਰੋੜ 30 ਲੱਖ ਦੀ ਕੁਲ ਆਬਾਦੀ ਦਾ 14 ਫੀ ਸਦੀ ਬਣਦਾ ਹੈ।
2023 ਵਿਚ 2.90 ਲੱਖ ਭਾਰਤੀ ਯੂ.ਐਸ. ਸਿਟੀਜ਼ਨਸ਼ਿਪ ਦੇ ਯੋਗ ਬਣੇ
ਅਮਰੀਕਾ ਵਿਚ ਮੌਜੂਦ ਭਾਰਤੀਆਂ ਵਿਚੋਂ 42 ਫੀ ਸਦੀ ਅਜਿਹੇ ਹਨ ਜੋ ਸਿਟੀਜ਼ਨਸ਼ਿਪ ਹਾਸਲ ਕਰਨ ਦੇ ਯੋਗ ਨਹੀਂ ਬਣ ਸਕੇ। ਕਾਂਗਰੈਸ਼ਨਲ ਰਿਸਰਚ ਸਰਵਿਸ ਦੀ ਰਿਪੋਰਟ ਮੁਤਾਬਕ 2022 ਵਿਚ 9 ਲੱਖ 69 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੇ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ। ਇਨ੍ਹਾਂ ਵਿਚੋਂ 1 ਲੱਖ 29 ਹਜ਼ਾਰ ਦੇ ਅੰਕੜੇ ਨਾਲ ਪਹਿਲੇ ਸਥਾਨ ’ਤੇ ਮੈਕਸੀਕਨ ਰਹੇ ਜਦਕਿ 65,960 ਦੇ ਅੰਕੜੇ ਨਾਲ ਭਾਰਤੀਆਂ ਨੂੰ ਦੂਜਾ ਸਥਾਨ ਮਿਲਿਆ। ਫਿਲੀਪੀਨਜ਼ ਦੇ 53,313 ਲੋਕਾਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਜਦਕਿ ਕਿਊਬਾ ਦੇ 46,913 ਜਣੇ ਯੂ.ਐਸ. ਸਿਟੀਜ਼ਨ ਬਣ ਗਏ। ਦੂਜੇ ਪਾਸੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਕੋਲ ਅਰਜ਼ੀਆਂ ਦਾ ਬੈਕਲਾਗ ਵੀ ਵਧਦਾ ਜਾ ਰਿਹਾ ਹੈ। ਵਿੱਤੀ ਵਰ੍ਹੇ 2023 ਦੇ ਅੰਤ ਤੱਕ ਇੰਮੀਗ੍ਰੇਸ਼ਨ ਵਿਭਾਗ ਕੋਲ ਸਿਟੀਜ਼ਨਸ਼ਿਪ ਨਾਲ ਸਬੰਧਤ 4 ਲੱਖ ਤੋਂ ਵੱਧ ਅਰਜ਼ੀਆਂ ਬਕਾਇਆ ਸਨ। 2022 ਵਿਚ ਇਹ ਅੰਕੜਾ 5 ਲੱਖ 50 ਹਜ਼ਾਰ ਅਤੇ 2021 ਵਿਚ 8 ਲੱਖ 40 ਹਜ਼ਾਰ ਦਰਜ ਕੀਤਾ ਗਿਆ।
66000 ਹਜ਼ਾਰ ਨੇ ਅਮਰੀਕਾ ਦੇ ਨਾਗਰਿਕ ਵਜੋਂ ਸਹੁੰ ਚੁੱਕੀ
ਨਵੀਆਂ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2023 ਦੌਰਾਨ 8 ਲੱਖ 23 ਹਜ਼ਾਰ ਗਰੀਨ ਕਾਰਡ ਧਾਰਕਾਂ ਨੇ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕੀਤੀ। ਅਮਰੀਕਾ ਵਿਚ 90 ਲੱਖ ਗਰੀਨ ਕਾਰਡ ਹੋਲਡਰ ਮੌਜੂਦ ਹਨ ਪਰ ਇਨ੍ਹਾਂ ਵਿਚੋਂ ਵੱਡੀ ਗਿਣਤੀ ਸਿਟੀਜ਼ਨਸ਼ਿਪ ਤੋਂ ਟਾਲਾ ਵਟਣੀ ਮਹਿਸੂਸ ਹੋ ਰਹੀ ਹੈ। ਗੁਆਟੇਮਾਲਾ, ਵੈਨੇਜ਼ੁਏਲਾ, ਮੈਕਸੀਕੋ ਅਤੇ ਬਰਾਜ਼ੀਲ ਨਾਲ ਸਬੰਧਤ ਪ੍ਰਵਾਸੀ ਨਾਗਰਿਕਤਾ ਨੂੰ ਬਹੁਤੀ ਤਰਜੀਹ ਨਹੀਂ ਦੇ ਰਹੇ ਜਦਕਿ ਪਾਕਿਸਤਾਨ, ਰੂਸ, ਜਮਾਇਕਾ ਅਤੇ ਵੀਅਤਨਾਮ ਵਾਲੇ ਸਭ ਤੋਂ ਅੱਗੇ ਹੋ ਕੇ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਿਚ ਸ਼ਾਮਲ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਗਰੀਨ ਕਾਰਡ ਮਿਲਣ ਮਗਰੋਂ ਘੱਟੋ ਘੱਟ ਪੰਜ ਸਾਲ ਬਾਅਦ ਹੀ ਕੋਈ ਪ੍ਰਵਾਸੀ ਸਿਟੀਜ਼ਨਸ਼ਿਪ ਦੇ ਯੋਗ ਬਣਦਾ ਹੈ ਅਤੇ ਇਸ ਤੋਂ ਇਲਾਵਾ ਕੁਝ ਹੋਰ ਮਾਮੂਲੀ ਸ਼ਰਤਾਂ ਵੀ ਪੂਰੀਆਂ ਕਰਨੀਆਂ ਲਾਜ਼ਮੀ ਹਨ। ਵਿਦੇਸ਼ਾਂ ਵਿਚ ਜੰਮੇ ਅਤੇ ਇਸ ਵੇਲੇ ਅਮਰੀਕਾ ਵਿਚ ਰਹਿ ਰਹੇ 4 ਕਰੋੜ 60 ਲੱਖ ਲੋਕਾਂ ਵਿਚੋਂ 53 ਫੀ ਸਦੀ ਯਾਨੀ 2 ਕਰੋੜ 45 ਲੱਖ ਸਿਟੀਜ਼ਨਸ਼ਿਪ ਹਾਸਲ ਕਰ ਚੁੱਕੇ ਹਨ।