ਬੌਨੀ ਕਰੌਂਬੀ ਵੱਲੋਂ 10 ਲੱਖ ਡਾਲਰ ਦਾ ਚੰਦਾ ਇਕੱਤਰ ਕਰਨ ਦਾ ਟੀਚਾ
ਟੋਰਾਂਟੋ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ‘ਲਿਬਰਲਜ਼ ਆਰ ਬੈਕ’, ਇਹ ਸੁਨੇਹਾ ਬੌਨੀ ਕਰੌਂਬੀ ਵੱਲੋਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਦਿਤਾ ਗਿਆ ਹੈ। ਲਿਬਰਲ ਪਾਰਟੀ ਦੀ ਸੂਬਾਈ ਆਗੂ ਚੁਣੇ ਜਾਣ ਮਗਰੋਂ ਬੌਨੀ ਕਰੌਂਬੀ ਨੇ ਕਿਹਾ ਕਿ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਵਾਸਤੇ ਦਸੰਬਰ ਮਹੀਨੇ ਦੌਰਾਨ 10 ਲੱਖ ਡਾਲਰ ਦਾ ਚੰਦਾ ਇਕੱਤਰ ਕਰਨਾ ਹੋਵੇਗਾ ਤਾਂਕਿ […]

By : Editor Editor
ਟੋਰਾਂਟੋ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ‘ਲਿਬਰਲਜ਼ ਆਰ ਬੈਕ’, ਇਹ ਸੁਨੇਹਾ ਬੌਨੀ ਕਰੌਂਬੀ ਵੱਲੋਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਦਿਤਾ ਗਿਆ ਹੈ। ਲਿਬਰਲ ਪਾਰਟੀ ਦੀ ਸੂਬਾਈ ਆਗੂ ਚੁਣੇ ਜਾਣ ਮਗਰੋਂ ਬੌਨੀ ਕਰੌਂਬੀ ਨੇ ਕਿਹਾ ਕਿ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਵਾਸਤੇ ਦਸੰਬਰ ਮਹੀਨੇ ਦੌਰਾਨ 10 ਲੱਖ ਡਾਲਰ ਦਾ ਚੰਦਾ ਇਕੱਤਰ ਕਰਨਾ ਹੋਵੇਗਾ ਤਾਂਕਿ ਉਨਟਾਰੀਓ ਦੀਆਂ ਉਤਰੀ ਰਾਈਡਿੰਗਜ਼ ਅਤੇ ਪੇਂਡੂ ਖੇਤਰਾਂ ਵਿਚ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ।
ਉਨਟਾਰੀਓ ਦੀ ਲਿਬਰਲ ਲੀਡਰਸ਼ਿਪ ਦੌੜ ਵਿਚ ਜਿੱਤ ਕੀਤੀ ਦਰਜ
ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਜ਼ੋਰਦਾਰ ਜਿੱਤ ਕਰਨ ਮਗਰੋਂ ਇਕ ਇੰਟਰਵਿਊ ਦੌਰਾਨ ਉਨ੍ਹਾਂ ਆਖਿਆ ਕਿ ਸਿਰਫ ਸ਼ਹਿਰੀ ਵੋਟਰਾਂ ਦੇ ਆਸਾਰਾ ਕੰਮ ਨਹੀਂ ਚੱਲਣਾ। ਇਸ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦੇ ਉਨ੍ਹਾਂ ਵੋਟਰਾਂ ਵੱਲ ਵੀ ਧਿਆਨ ਕੇਂਦਰਤ ਕਰਨਾ ਹੋਵੇਗਾ ਜਿਨ੍ਹਾਂ ਨੇ ਐਨ.ਡੀ.ਪੀ. ਨੂੰ ਵੋਟ ਪਾਈ ਅਤੇ ਲਿਬਰਲ ਪਾਰਟੀ ਕੋਈ ਵੱਡਾ ਲਾਹਾ ਨਾ ਖੱਟ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਲਿਬਰਲ ਪਾਰਟੀ ਦਾ ਗੁਆਚਿਆ ਆਧਾਰ ਪਰਤ ਰਿਹਾ ਹੈ ਅਤੇ ਅਸੀਂ ਚੋਣਾਂ ਦੌਰਾਨ ਤਕੜੇ ਵਿਰੋਧੀ ਸਾਬਤ ਹੋਵਾਂਗੇ। ਇਥੇ ਦਸਣਾ ਬਣਦਾ ਹੈ ਕਿ ਬੌਨੀ ਕਰੌਂਬੀ 53.3 ਫੀ ਸਦੀ ਅੰਕ ਲੈ ਕੇ ਜੇਤੂ ਅਤੇ ਦੂਜਾ ਸਥਾਨ ਟੋਰਾਂਟੋ ਤੋਂ ਲਿਬਰਲ ਐਮ.ਪੀ. ਨੇਟ ਅਰਸਕਿਨ ਸਮਿੱਥ ਨੂੰ ਮਿਲਿਆ ਜਿਨ੍ਹਾਂ ਨੇ 46.6 ਫ਼ੀ ਸਦੀ ਵਾਲੰਟੀਅਰਾਂ ਦੀ ਹਮਾਇਤ ਹਾਸਲ ਕੀਤੀ।


