ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਜਿਉਂ ਦੀਆਂ ਤਿਉਂ ਕਾਇਮ
ਟੋਰਾਂਟੋ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੈਂਕ ਆਫ ਕੈਨੇਡਾ ਵੱਲੋਂ ਲਗਾਤਾਰ ਛੇਵੀਂ ਵਾਰ ਵਿਆਜ ਦਰਾਂ 5 ਫੀ ਸਦੀ ਦੇ ਪੱਧਰ ’ਤੇ ਜਿਉਂ ਦੀਆਂ ਤਿਉਂ ਕਾਇਮ ਰੱਖਣ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਉਮੀਦ ਜ਼ਾਹਰ ਕੀਤੀ ਕਿ ਹਾਲਾਤ ਸਾਜ਼ਗਾਰ ਰਹਿਣ ਦੀ ਸੂਰਤ ਵਿਚ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿਚ ਕਟੌਤੀ […]
By : Editor Editor
ਟੋਰਾਂਟੋ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੈਂਕ ਆਫ ਕੈਨੇਡਾ ਵੱਲੋਂ ਲਗਾਤਾਰ ਛੇਵੀਂ ਵਾਰ ਵਿਆਜ ਦਰਾਂ 5 ਫੀ ਸਦੀ ਦੇ ਪੱਧਰ ’ਤੇ ਜਿਉਂ ਦੀਆਂ ਤਿਉਂ ਕਾਇਮ ਰੱਖਣ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਉਮੀਦ ਜ਼ਾਹਰ ਕੀਤੀ ਕਿ ਹਾਲਾਤ ਸਾਜ਼ਗਾਰ ਰਹਿਣ ਦੀ ਸੂਰਤ ਵਿਚ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਮਹਿੰਗਾਈ ਕਾਬੂ ਹੇਠ ਆਉਣ ਦੇ ਸੰਕੇਤ ਮਿਲ ਰਹੇ ਹਨ ਅਤੇ ਕੇਂਦਰੀ ਬੈਂਕ ਦਾ ਮੰਨਣਾ ਹੈ ਕਿ ਕੁਝ ਹੋਰ ਕਮੀ ਆਉਣ ਮਗਰੋਂ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ।
ਜੂਨ ਵਿਚ 5 ਫੀ ਸਦੀ ਤੋਂ ਹੇਠਾਂ ਆ ਸਕਦੀ ਹੈ ਵਿਆਜ ਦਰ
ਇਥੇ ਦਸਣਾ ਬਣਦਾ ਹੈ ਕਿ ਬੈਂਕ ਆਫ ਕੈਨੇਡਾ ਨੇ ਦੋ ਸਾਲ ਪਹਿਲਾਂ ਵਿਆਜ ਦਰਾਂ ਵਿਚ ਵਾਧਾ ਆਰੰਭਿਆ ਅਤੇ ਫਿਰ ਇਕ ਸਮਾਂ ਅਜਿਹਾ ਆਇਆ ਕਿ ਵਿਆਜ ਦਰਾਂ ਵਿਚ ਖੜੋਤ ਆ ਗਈ। ਕੇਂਦਰੀ ਬੈਂਕ ਦੀ ਗਿਣਤੀ ਮਿਣਤੀ ਮੁਤਾਬਕ 2024 ਦੇ ਅੰਤ ਤੱਕ ਮਹਿੰਗਾਈ ਦਰ 2.2 ਫੀ ਸਦੀ ਤੱਕ ਜਾ ਸਕਦੀ ਹੈ ਅਤੇ 2025 ਵਿਚ ਇਹ ਦੋ ਫੀ ਸਦੀ ਦੇ ਲੋੜੀਂਦੇ ਅੰਕੜੇ ’ਤੇ ਪੁੱਜ ਜਾਵੇਗੀ। ਦੂਜੇ ਪਾਸੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਜੂਨ ਵਿਚ ਵਿਆਜ ਦਰਾਂ ਘਟ ਸਕਦੀਆਂ ਹਨ ਪਰ ਯਕੀਨੀ ਤੌਰ ’ਤੇ ਇਹ ਕਹਿਣਾ ਮੁਸ਼ਕਲ ਹੋਵੇਗਾ। ਮਈ ਮਹੀਨੇ ਦੌਰਾਨ ਕੋਈ ਸਮੱਸਿਆ ਪੈਦਾ ਹੋਈ ਤਾਂ ਜੂਨ ਵਿਚ ਬੈਂਕ ਆਫ ਕੈਨੇਡਾ ਨੂੰ ਕਟੌਤੀ ਦੀ ਯੋਜਨਾ ਮੁੜ ਅੱਗੇ ਪਾਉਣੀ ਪੈ ਸਕਦੀ ਹੈ।