ਬੀਬੀਆਂ ਨੂੰ ਟਰੱਕ ਡਰਾਈਵਿੰਗ ਸਿਖਾਏਗੀ ਉਨਟਾਰੀਓ ਸਰਕਾਰ
13 ਲੱਖ ਡਾਲਰ ਦੀ ਯੋਜਨਾ ਦਾ ਕੀਤਾ ਐਲਾਨ ਹਰ ਔਰਤ ਨੂੰ 4500 ਡਾਲਰ ਨਕਦ ਮਿਲਣਗੇ ਟੋਰਾਂਟੋ, 30 ਜੂਨ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਬੀਬੀਆਂ ਨੂੰ ਟਰੱਕ ਡਰਾਈਵਿੰਗ ਦੇ ਖੇਤਰ ਵਿਚ ਲਿਆਉਣ ਲਈ 13 ਲੱਖ ਡਾਲਰ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਪਾਰ ਵਿਚ ਟ੍ਰਕਿੰਗ […]
By : Editor (BS)
13 ਲੱਖ ਡਾਲਰ ਦੀ ਯੋਜਨਾ ਦਾ ਕੀਤਾ ਐਲਾਨ
ਹਰ ਔਰਤ ਨੂੰ 4500 ਡਾਲਰ ਨਕਦ ਮਿਲਣਗੇ
ਟੋਰਾਂਟੋ, 30 ਜੂਨ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਬੀਬੀਆਂ ਨੂੰ ਟਰੱਕ ਡਰਾਈਵਿੰਗ ਦੇ ਖੇਤਰ ਵਿਚ ਲਿਆਉਣ ਲਈ 13 ਲੱਖ ਡਾਲਰ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਪਾਰ ਵਿਚ ਟ੍ਰਕਿੰਗ ਦਾ ਵੱਡਾ ਯੋਗਦਾਨ ਹੈ ਪਰ ਸੂਬੇ ਵਿਚ ਸਿਰਫ ਦੋ ਫੀ ਸਦੀ ਔਰਤਾਂ ਹੀ ਟਰੱਕ ਡਰਾਈਵਿੰਗ ਕਰ ਰਹੀਆਂ ਹਨ। ਇਸ ਖੇਤਰ ਵਿਚ ਔਰਤਾਂ ਦੀ ਭਾਈਵਾਲੀ ਵਧਾਉਣਾ ਸਮੇਂ ਦੀ ਜ਼ਰੂਰਤ ਹੈ। ਸੂਬਾ ਸਰਕਾਰ ਵੱਲੋਂ ਐਲਾਨੀ ਯੋਜਨਾ ਤਹਿਤ 54 ਔਰਤਾਂ ਨੂੰ 200 ਘੰਟੇ ਦੀ ਸਿਖਲਾਈ ਦਿਤੀ ਜਾਵੇਗੀ ਤਾਂਕਿ ਉਹ ਟ੍ਰੈਕਟਰ ਟ੍ਰੇਲਰ ਅਤੇ ਸਟ੍ਰੇਟ ਟਰੱਕ ਚਲਾਉਣ ਦੇ ਲਾਇਸੰਸ ਹਾਸਲ ਕਰ ਸਕਣ। ਸਿਰਫ ਐਨਾ ਹੀ ਨਹੀਂ ਬੀਬੀਆਂ ਦੇ ਰਾਹ ਵਿਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕਰਦਿਆਂ ਚਾਈਲਡ ਕੇਅਰ ਅਤੇ ਹੋਰ ਖਰਚਿਆਂ ਦੇ ਰੂਪ ਵਿਚ ਹਰ ਬੀਬੀ ਨੂੰ 4500 ਡਾਲਰ ਮੁਹੱਈਆ ਕਰਵਾਏ ਜਾਣਗੇ।